08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਹਰਿਆਣਾ ਦੀ ਮਾਸਿਕ ਮੀਟਿੰਗ 16 ਨੂੰ <br/>

Ad Position 21
repet_subhas-goyals [Copy P29]
ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਹਰਿਆਣਾ ਦੇ ਕਾਰਜਕਾਰਨੀ ਮੈਂਬਰ ਟਰੱਸਟ ਦੀ ਮਾਸਿਕ ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ | ਤਸਵੀਰ : ਮਨਜੀਤ ਸਿੰਘ ਟੋਹਾਣਾ <br/> 12-06-2026
ਟੋਹਾਣਾ, 11 ਜੂਨ (ਮਨਜੀਤ ਸਿੰਘ)-ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਹਰਿਆਣਾ ਦੀ ਮਾਸਿਕ ਮੀਟਿੰਗ 16 ਜੂਨ 2026, ਦਿਨ ਮੰਗਲਵਾਰ ਨੂੰ ਭਾਟੀਆ ਧਰਮਸ਼ਾਲਾ (ਨਹਿਰ ਕਿਨਾਰੇ) ਟੋਹਾਣਾ ਵਿਖੇ ਕਰਵਾਈ ਜਾਵੇਗੀ | ਇਹ ਜਾਣਕਾਰੀ ਟਰੱਸਟ ਦੇ ਅਹੁਦੇਦਾਰਾਂ ਪ੍ਰਦੇਸ਼ ਪ੍ਰਧਾਨ ਅਜਾਇਬ ਸਿੰਘ ਫਤਿਹਪੁਰੀ, ਜ਼ਿਲ੍ਹਾ ਪ੍ਰਧਾਨ ਡਾ. ਜਗਮੋਹਨ ਅਰੋੜਾ ਅਤੇ ਟੋਹਾਣਾ ਬਲਾਕ ਪ੍ਰਧਾਨ ਗੁਰਦੀਪ ਸਿੰਘ ਢਿੱਲੋਂ ਵੱਲੋਂ ਜਾਰੀ ਕੀਤੀ ਗਈ | ਉਨ੍ਹਾਂ ਦੱਸਿਆ ਕਿ ਟਰੱਸਟ ਨਾਲ ਜੁੜੇ ਸਾਰੇ ਸਵਾਸਥ ਮਿੱਤਰਾਂ ਨੂੰ ਮੀਟਿੰਗ ਵਿੱਚ ਸਮੇਂ ਸਿਰ ਪਹੁੰਚ ਕੇ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਗਈ ਹੈ | ਟਰੱਸਟ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਕਿਸੇ ਵੀ ਮੈਂਬਰ ਦੀ ਗੈਰਹਾਜ਼ਰੀ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਅਤੇ ਲੋੜ ਪੈਣ 'ਤੇ ਪ੍ਰਦੇਸ਼ ਅਤੇ ਜ਼ਿਲ੍ਹਾ ਕਾਰਜਕਾਰਨੀ ਵੱਲੋਂ ਸਖ਼ਤ ਕਾਰਵਾਈ ਵੀ ਕੀਤੀ ਜਾ ਸਕਦੀ ਹੈ | ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਡਾ. ਰਾਕੇਸ਼ ਕੁਮਾਰ (ਐਮ.ਬੀ.ਬੀ.ਐਸ, ਐਮ.ਡੀ.), ਡਾ. ਅਰਚਨਾ (ਐਮ.ਬੀ.ਬੀ.ਐਸ, ਐਮ.ਡੀ. ਸਕਿਨ) ਜੈਪੁਰ ਕਿ੍ਟੀਕਲ ਕੇਅਰ ਐਂਡ ਸਕਿਨ ਸੈਂਟਰ, ਟੋਹਾਣਾ ਅਤੇ ਡਾ. ਰਾਹੁਲ (ਐਮ.ਐਸ.) ਪਾਰੁਲ ਹਸਪਤਾਲ, ਮੈਡੀਕਲ ਇਨਕਲੇਵ ਟੋਹਾਣਾ ਸ਼ਿਰਕਤ ਕਰਨਗੇ | ਮੀਟਿੰਗ ਦੁਪਹਿਰ 12:30 ਵਜੇ ਸ਼ੁਰੂ ਹੋਵੇਗੀ | ਟਰੱਸਟ ਵੱਲੋਂ ਸਾਰੇ ਬਲਾਕਾਂ ਦੇ ਅਨੁਭਵੀ ਸਵਾਸਥ ਮਿੱਤਰਾਂ ਨੂੰ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ | ਇਸ ਮੌਕੇ ਪ੍ਰਦੇਸ਼ ਪ੍ਰਧਾਨ ਡਾ: ਅਜਾਇਬ ਸਿੰਘ ਫਤਿਹਪੁਰੀ, ਜ਼ਿਲ੍ਹਾ ਪ੍ਰਧਾਨ ਡਾ: ਜਗਮੋਹਨ ਅਰੋੜਾ ਅਤੇ ਟੋਹਾਣਾ ਬਲਾਕ ਪ੍ਰਧਾਨ ਡਾ: ਗੁਰਦੀਪ ਸਿੰਘ ਢਿੱਲੋਂ ਨੇ ਸਮੂਹ ਮੈਂਬਰਾਂ ਨੂੰ ਮੀਟਿੰਗ ਦੀ ਸਫਲਤਾ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ |

Ad Position 22
No active advertisement
ਪਿਛਲੀ ਖ਼ਬਰ ਪਿੰਡ ਫ਼ਤਹਿਪੁਰੀ 'ਚ ਤੂਫ਼ਾਨ ਦੌਰਾਨ ਡਿਗਿਆ ਬਿਜਲੀ ਦਾ ਟਰਾਂਸਫਾਰਮਰ ਬਣਿਆ ਖ਼ਤਰਾ ਪਿੰਡ ਵਾਸੀਆਂ ਨੇ ਕੀਤੀ ਤੁਰੰਤ ਕਾਰਵ... ਅਗਲੀ ਖ਼ਬਰ ਜਤਿੰਦਰਪਾਲ ਸਿੰਘ ਬਣੇ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਸੁਨਾਮ ਇਕਾਈ ਦੇ ਪ੍ਰਧਾਨ <br/>
Ad Position 24