ਜ਼ਿਲ੍ਹਾ ਪੁਲਿਸ ਲਾਈਨ ਜਗਾਧਰੀ ਵਿਖੇ ਸਿਹਤ ਜਾਂਚ ਕੈਂਪ ਲਗਾਇਆ
ਯਮੁਨਾਨਗਰ, 7 ਸਤੰਬਰ (ਗੁਰਦਿਆਲ ਸਿੰਘ ਨਿਮਰ)- ਜ਼ਿਲ੍ਹਾ ਪੁਲਿਸ ਲਾਈਨ ਜਗਾਧਰੀ ਵਿਖੇ ਪੁਲਿਸ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਸਿਹਤ ਜਾਂਚ ਕੈਂਪ ਲਗਾਇਆ ਗਿਆ ਜਿਸ ਦਾ ਪੁਲਿਸ ਸੁਪਰਡੈਂਟ ਕਮਲਦੀਪ ਗੋਇਲ ਨੇ ਨਿਰੀਖਣ ਕੀਤਾ। ਇਸ ਮੌਕੇ ਕੈਪੀਟਲ ਹਸਪਤਾਲ ਜਗਾਧਰੀ ਅਤੇ ਸਿਵਲ ਹਸਪਤਾਲ ਜਗਾਧਰੀ ਟੀ.
ਯਮੁਨਾਨਗਰ, 7 ਸਤੰਬਰ (ਗੁਰਦਿਆਲ ਸਿੰਘ ਨਿਮਰ)- ਜ਼ਿਲ੍ਹਾ ਪੁਲਿਸ ਲਾਈਨ ਜਗਾਧਰੀ ਵਿਖੇ ਪੁਲਿਸ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਸਿਹਤ ਜਾਂਚ ਕੈਂਪ ਲਗਾਇਆ ਗਿਆ ਜਿਸ ਦਾ ਪੁਲਿਸ ਸੁਪਰਡੈਂਟ ਕਮਲਦੀਪ ਗੋਇਲ ਨੇ ਨਿਰੀਖਣ ਕੀਤਾ। ਇਸ ਮੌਕੇ ਕੈਪੀਟਲ ਹਸਪਤਾਲ ਜਗਾਧਰੀ ਅਤੇ ਸਿਵਲ ਹਸਪਤਾਲ ਜਗਾਧਰੀ ਟੀ.ਵੀ.-ਮੁਕਤ ਭਾਰਤ ਮੁਹਿੰਮ ਦੀ ਵਿਸ਼ੇਸ਼ ਮੈਡੀਕਲ ਟੀਮ ਦੇ ਤਜ਼ਰਬੇਕਾਰ ਡਾਕਟਰਾਂ ਨੇ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ। ਇਸ ਮੌਕੇ ਕੈਪੀਟਲ ਹਸਪਤਾਲ ਵਲੋਂ, ਕੈਂਸਰ ਮਾਹਿਰ ਡਾ. ਕੁਲਜਿੰਦਰ ਸੋਢੀ, ਗਾਇਨੀਕੋਲੋਜਿਸਟ ਡਾ. ਮਨਪ੍ਰੀਤ ਕੌਰ, ਫਿਜ਼ੀਓਥੈਰੇਪਿਸਟ ਡਾ. ਪ੍ਰਿਯਾਂਸ਼ੂ ਤੇ ਨੈਫਰੋਲੋਜਿਸਟ ਡਾ. ਆਦਿਤਿਆ ਸ਼ਰਮਾ ਨੇ ਕਰਮਚਾਰੀਆਂ ਦੀ ਸਿਹਤ ਜਾਂਚ ਕੀਤੀ। ਕੈਂਪ ਦੌਰਾਨ ਪੁਲਿਸ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਕਈ ਤਰ੍ਹਾਂ ਦੇ ਸਿਹਤ ਟੈਸਟ ਕੀਤੇ ਗਏ। ਪੁਲਿਸ ਸੁਪਰਡੈਂਟ ਕਮਲਦੀਪ ਗੋਇਲ ਨੇ ਕਿਹਾ ਕਿ ਪੁਲਿਸ ਕਰਮਚਾਰੀ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਜਨਤਾ ਦੀ ਰੱਖਿਆ ਲਈ ਦਿਨ-ਰਾਤ ਲੱਗੇ ਹੋਏ ਹਨ ਤੇ ਆਪਣੇ ਰੁਝੇਵਿਆਂ ਭਰੇ ਕੰਮ ਦੇ ਸ਼ਡਿਊਲ ਕਾਰਨ, ਉਹ ਅਕਸਰ ਆਪਣੀ ਸਿਹਤ ਵੱਲ ਢੁਕਵਾਂ ਧਿਆਨ ਦੇਣ ਵਿਚ ਅਸਫਲ ਰਹਿੰਦੇ ਹਨ। ਅਜਿਹੀ ਸਥਿਤੀ ਵਿਚ ਸਮੇਂ-ਸਮੇਂ ‘ਤੇ ਸਿਹਤ ਜਾਂਚ ਕੈਂਪ ਲਗਾਉਣਾ ਪੁਲਿਸ ਕਰਮਚਾਰੀਆਂ ਦੀ ਸਿਹਤ ਅਤੇ ਤੰਦਰੁਸਤੀ ਲਈ ਬਹੁਤ ਜ਼ਰੂਰੀ ਹੈ। ਭਲਾਈ ਇੰਸਪੈਕਟਰ ਕੁਸੁਮ ਬਾਲਾ ਨੇ ਕਿਹਾ ਕਿ ਅਜਿਹੇ ਸਿਹਤ ਕੈਂਪ ਪੁਲਿਸ ਕਰਮਚਾਰੀਆਂ ਦੇ ਮਨੋਬਲ ਨੂੰ ਵਧਾਉਣ ਤੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਦੇਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਦੌਰਾਨ ਕੈਪੀਟਲ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਹੋਰ ਸਟਾਫ਼ ਦੇ ਨਾਲ ਪ੍ਰੋਫੈਸਰ ਜਗਤਾਰ ਸਿੰਘ ਸੋਢੀ, ਅਮਿਤ ਭਾਰਦਵਾਜ, ਪਰਵੇਸ਼ ਛਾਬੜਾ ਤੇ ਭਾਵਨਾ ਗੋਇਲ ਮੌਜੂਦ ਸਨ। ਸਿਵਲ ਹਸਪਤਾਲ ਜਗਾਧਰੀ ਵਿਖੇ ਟੀ.ਵੀ-ਮੁਕਤ ਭਾਰਤ ਮੁਹਿੰਮ ਟੀਮ ਤੋਂ ਸੁਖਵਿੰਦਰ ਕੌਰ, ਟੀ. ਬੀ. ਐਚ. ਵੀ ਅਤੇ ਉਨ੍ਹਾਂ ਦੀ ਟੀਮ ਨੇ ਵੀ ਵਿਸ਼ੇਸ਼ ਸਹਾਇਤਾ ਪ੍ਰਦਾਨ ਕੀਤੀ।