07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਡਾ. ਹਰਵਿੰਦਰ ਸਿੰਘ ਸਿਰਸਾ ‘ਹਰਿਭਜਨ ਸਿੰਘ ਰੈਣੂ ਯਾਦਗਾਰੀ ਸਨਮਾਨ’ ਨਾਲ ਸਨਮਾਨਿਤ

ਸਿਰਸਾ, 7 ਸਤੰਬਰ (ਭੁਪਿੰਦਰ ਪੰਨੀਵਾਲੀਆ)- ਪੰਜਾਬੀ ਲੇਖਕ ਸਭਾ ਵੱਲੋਂ ਸ਼੍ਰੀ ਯੁਵਕ ਸਾਹਿਤ ਸਦਨ ’ਚ ਕਰਵਾਏ ਗਏ ‘ਪੁਸਤਕ ਚਰਚਾ ਅਤੇ ਨਾਰੀ ਕਵੀ ਦਰਬਾਰ’ ਪ੍ਰੋਗਰਾਮ ਦੀ ਪ੍ਰਧਾਨਗੀ ਉੱਘੇ ਲੇਖਕ ਅਤੇ ਪ੍ਰਬੁੱਧ ਚਿੰਤਕ ਕਾਮਰੇਡ ਸੁਵਰਨ ਸਿੰਘ ਵਿਰਕ, ਪੰਜਾਬੀ ਲੇਖਕ ਸਭਾ ਸਿਰਸਾ ਦੇ ਪ੍ਰਧਾਨ ਪਰਮਾਨੰਦ ਸ਼ਾਸਤਰੀ ਅਤੇ ਪੰਜਾਬੀ ਸਾਹਿਤ ਸਭਾ ਕਾਲਾਂਵਾਲੀ ਦੇ ਪ੍ਰਧਾਨ ਭੁਪਿੰਦਰ ਪੰਨੀਵਾਲੀਆ ਨੇ ਸਾਂਝੇ ਤੌਰ ’ਤੇ ਕੀਤੀ। ਸੇਵਾ-ਮੁਕਤ ਪ੍ਰਿੰਸੀਪਲ ਅਰਵੇਲ ਸਿੰਘ ਵਿਰਕ ਵੱਲੋਂ ਸਾਰੇ ਮਹਿਮਾਨਾਂ ਅਤੇ ਹਾਜ਼ਰੀਨ ਨੂੰ ਜੀ ਆਇਆਂ ਆਖਿਆ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਸਿਰਸਾ, 7 ਸਤੰਬਰ (ਭੁਪਿੰਦਰ ਪੰਨੀਵਾਲੀਆ)- ਪੰਜਾਬੀ ਲੇਖਕ ਸਭਾ ਵੱਲੋਂ ਸ਼੍ਰੀ ਯੁਵਕ ਸਾਹਿਤ ਸਦਨ ’ਚ ਕਰਵਾਏ ਗਏ ‘ਪੁਸਤਕ ਚਰਚਾ ਅਤੇ ਨਾਰੀ ਕਵੀ ਦਰਬਾਰ’ ਪ੍ਰੋਗਰਾਮ ਦੀ ਪ੍ਰਧਾਨਗੀ ਉੱਘੇ ਲੇਖਕ ਅਤੇ ਪ੍ਰਬੁੱਧ ਚਿੰਤਕ ਕਾਮਰੇਡ ਸੁਵਰਨ ਸਿੰਘ ਵਿਰਕ, ਪੰਜਾਬੀ ਲੇਖਕ ਸਭਾ ਸਿਰਸਾ ਦੇ ਪ੍ਰਧਾਨ ਪਰਮਾਨੰਦ ਸ਼ਾਸਤਰੀ ਅਤੇ ਪੰਜਾਬੀ ਸਾਹਿਤ ਸਭਾ ਕਾਲਾਂਵਾਲੀ ਦੇ ਪ੍ਰਧਾਨ ਭੁਪਿੰਦਰ ਪੰਨੀਵਾਲੀਆ ਨੇ ਸਾਂਝੇ ਤੌਰ ’ਤੇ ਕੀਤੀ। ਸੇਵਾ-ਮੁਕਤ ਪ੍ਰਿੰਸੀਪਲ ਅਰਵੇਲ ਸਿੰਘ ਵਿਰਕ ਵੱਲੋਂ ਸਾਰੇ ਮਹਿਮਾਨਾਂ ਅਤੇ ਹਾਜ਼ਰੀਨ ਨੂੰ ਜੀ ਆਇਆਂ ਆਖਿਆ। ਸਮਾਗਮ ਦੇ ਪਹਿਲੇ ਸੈਸ਼ਨ ਵਿੱਚ ਛਿੰਦਰ ਕੌਰ ਸਿਰਸਾ ਦੇ ਨਵ-ਪ੍ਰਕਾਸ਼ਿਤ ਕਾਵਿ ਸੰਗ੍ਰਹਿ ‘ਯਾਰੜਿਆ’ ਨੂੰ ਲੋਕ-ਅਰਪਣ ਕੀਤਾ ਗਿਆ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਮੀਤ-ਪ੍ਰਧਾਨ ਤੇ ਪ੍ਰਗਤੀਸ਼ੀਲ ਚਿੰਤਕ ਡਾ. ਅਰਵਿੰਦਰ ਕੌਰ ਕਾਕੜਾ ਨੇ ਛਿੰਦਰ ਕੌਰ ਸਿਰਸਾ ਦੇ ਇਸ ਕਾਵਿ ਸੰਗ੍ਰਹਿ ਦੀ ਸਮੀਖਿਆ ਪੇਸ਼ ਕੀਤੀ। ਦੂਜੇ ਸੈਸ਼ਨ ਵਿੱਚ ਪੰਜਾਬੀ ਲੇਖਕ ਸਭਾ ਸਿਰਸਾ ਦੁਆਰਾ ਸਥਾਪਿਤ ‘ਹਰਿਭਜਨ ਸਿੰਘ ਰੈਣੂ ਯਾਦਗਾਰੀ ਸਨਮਾਨ’ ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਸਕੱਤਰੇਤ ਦੇ ਮੈਂਬਰ, ਪ੍ਰਲੇਸ ਹਰਿਆਣਾ ਦੇ ਜਨਰਲ ਸਕੱਤਰ ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਹਰਵਿੰਦਰ ਸਿੰਘ ਸਿਰਸਾ ਨੂੰ ਦਿੱਤਾ ਗਿਆ। ਸਨਮਾਨ-ਪੱਤਰ ਦੀ ਪੇਸ਼ਕਾਰੀ ਮੁਖਤਿਆਰ ਸਿੰਘ ਚੱਠਾ ਨੇ ਕੀਤੀ। ਕਾਮਰੇਡ ਸੁਵਰਨ ਸਿੰਘ ਵਿਰਕ ਨੇ ਡਾ. ਹਰਵਿੰਦਰ ਸਿੰਘ ਸਿਰਸਾ ਦੀਆਂ ਲੇਖਣ, ਅਧਿਆਪਨ ਤੇ ਸੰਗਠਨਾਤਮਕ ਖੇਤਰਾਂ ਵਿੱਚ ਦਿੱਤੀਆਂ ਸੇਵਾਵਾਂ ਦਾ ਜ਼ਿਕਰ ਕਰਦੇ ਹੋਏ ਉਹਨਾਂ ਨੂੰ ਇਹ ਪਲੇਠਾ ਸਨਮਾਨ ਹਾਸਿਲ ਹੋਣ ’ਤੇ ਮੁਬਾਰਕਬਾਦ ਪ੍ਰਦਾਨ ਕੀਤੀ। ਇਸ ਮੌਕੇ ਹਰਿਭਜਨ ਸਿੰਘ ਰੈਣੂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਰੈਣੂ ਨੇ ਇਕ ਪ੍ਰਤਿਬੱਧ ਪ੍ਰਗਤੀਵਾਦੀ ਪੰਜਾਬੀ ਕਵੀ ਵਜੋਂ ਆਪਣੇ ਹਸਤਾਖ਼ਰ ਦਰਜ ਕਰਵਾਉਂਦੇ ਹੋਏ ਪੰਜਾਬੀ ਕਵਿਤਾ ਨੂੰ ਇੱਕ ਨਵੀਂ ਦਿੱਖ ਪ੍ਰਦਾਨ ਕੀਤੀ ਹੈ। ਇਕ ਪਾਸੇ ਉਹਨਾਂ ਦੀ ਕਵਿਤਾ ਸਥਾਪਤੀ ਸਾਹਵੇਂ ਬਹੁਤ ਹੀ ਤਿੱਖੇ ਸਵਾਲ ਖੜੇ ਕਰਦੀ ਹੈ ਤੇ ਦੂਸਰੇ ਪਾਸੇ ਇਸ ਵਿਚ ਝਰਨੇ ਦੀ ਕਲਕਲ ਦੀਆਂ ਸੁਰੀਲੀਆਂ ਧੁਨਾਂ ਦੇ ਨਾਲ ਫੁਹਾਰ ਦੀ ਸਿੱਲ੍ਹ ਵੀ ਹੈ। ਉਹਨਾਂ ਦੀ ਕਵਿਤਾ ਇੱਕ ਅਜਿਹੇ ਚਾਨਣ ਮੁਨਾਰੇ ਵਾਂਗ ਹੈ ਜੋ ਪੀੜ੍ਹੀਆਂ ਤੱਕ ਰਾਹ ਰੁਸ਼ਨਾਉਂਦੀ ਰਹੇਗੀ। ਪ੍ਰੋਗਰਾਮ ਦੇ ਤੀਜੇ ਸੈਸ਼ਨ ਵਿੱਚ ਨਾਰੀ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਕੌਮੀ ਪੱਧਰ ’ਤੇ ਆਪਣੀ ਪਛਾਣ ਕਾਇਮ ਕਰ ਚੁੱਕੀਆਂ ਪੰਜਾਬੀ ਕਵਿੱਤਰੀਆਂ ਡਾ. ਅਰਵਿੰਦਰ ਕੌਰ ਕਾਕੜਾ, ਨਰਿੰਦਰ ਪਾਲ ਕੌਰ, ਕਮਲ ਸੇਖੋਂ, ਡਾ. ਹਰਮੀਤ ਕੌਰ, ਛਿੰਦਰ ਕੌਰ ਸਿਰਸਾ ਤੇ ਕਰਮਜੀਤ ਦਿਉਣ ਨੇ ਸਮਾਜਿਕ ਸਰੋਕਾਰਾਂ ਨਾਲ ਸਰਾਬੋਰ ਭਾਵਪੂਰਨ ਕਵਿਤਾਵਾਂ, ਗ਼ਜ਼ਲਾਂ ਅਤੇ ਗੀਤਾਂ ਦੀ ਖ਼ੂਬਸੂਰਤ ਪੇਸ਼ਕਾਰੀ ਕੀਤੀ। ਸੈਸ਼ਨ ਦਾ ਸੰਚਾਲਨ ਡਾ. ਹਰਮੀਤ ਕੌਰ ਨੇ ਕੀਤਾ। ਪ੍ਰਸਿੱਧ ਸੰਗੀਤਕਾਰ ਰਾਜ ਵਰਮਾ, ਸੀਨੀਅਰ ਰੰਗਕਰਮੀ ਸੰਜੀਵ ਸ਼ਾਦ, ਸੁਮਨ ਕੰਬੋਜ ਤੇ ਮਨਜੀਤ ਸਿੰਘ ਨੇ ਵੀ ਪ੍ਰੋਗਰਾਮ ਦੌਰਾਨ ਦਿਲਚਸਪ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ। ਪੰਜਾਬੀ ਲੇਖਕ ਸਭਾ, ਸਿਰਸਾ ਦੇ ਪ੍ਰਧਾਨ ਪਰਮਾਨੰਦ ਸ਼ਾਸਤਰੀ ਨੇ ਸਾਰੇ ਮਹਿਮਾਨਾਂ ਤੇ ਹਾਜ਼ਰੀਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਪ੍ਰੋ. ਹਰਭਗਵਾਨ ਚਾਵਲਾ, ਮਾ. ਸੁਰਿੰਦਰਪਾਲ ਸਿੰਘ, ਮੈਡਮ ਜਸਵੰਤ ਕੌਰ, ਕਿ੍ਰਸ਼ਨਾ ਫੌਗਾਟ, ਰਾਜਕੁਮਾਰ ਸ਼ੇਖੂਪੁਰੀਆ, ਪ੍ਰਭੂ ਦਿਆਲ, ਬਲਜੀਤ ਬਿੱਟੂ ਮਲਕਪੁਰਾ, ਕਰਨੈਲ ਸਿੰਘ ਅਸਪਾਲ, ਲਖਵਿੰਦਰ ਸਿੰਘ ਬਾਜਵਾ, ਗੁਰਬਾਜ ਸਿੰਘ ਸਿਰਸਾ, ਸੁਰੇਸ਼ ਬਰਨਵਾਲ, ਡਾ. ਹਰਵਿੰਦਰ ਕੌਰ, ਡਾ. ਪ੍ਰੇਮ ਕੰਬੋਜ, ਰਮੇਸ਼ ਸ਼ਾਸਤਰੀ, ਗੁਰਤੇਜ ਸਿੰਘ ਬਰਾੜ ਐਡਵੋਕੇਟ, ਜਗਦੇਵ ਫੌਗਾਟ, ਮਹਿਲ ਸਿੰਘ ਸੰਧੂ, ਡਾ. ਸ਼ੇਰ ਚੰਦ, ਮਾ. ਕੁਲਵੰਤ ਸਿੰਘ ਤੇ ਮਨਿੰਦਰ ਮਿੰਟਾ ਸਮੇਤ ਕਈ ਸਾਹਿਤਕਾਰ ਤੇ ਹੋਰ ਲੋਕ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੈਨਸ਼ਨਰਜ਼ ਯੂਨੀਅਨ ਅਜਨਾਲਾ ਵਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਆੜ੍ਹਤੀਆ ਐਸੋਸੀਏਸ਼ਨ ਨੇ ਚੀਕਾ ਅਨਾਜ ਮੰਡੀ ਦੀਆਂ ਸਮੱਸਿਆਵਾਂ ਸੰਬੰਧੀ ਮੁੱਖ ਮੰਤਰੀ ਦੇ ਨਾਂਅ ਸੌਂਪਿਆ ਮੰਗ ਪੱਤਰ
Ad Position 24