08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਪੰਜਾਬ ਪੈਨਸ਼ਨਰਜ਼ ਯੂਨੀਅਨ ਅਜਨਾਲਾ ਵਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

ਅਜਨਾਲਾ, 7 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸੂਬਾ ਸਰਕਾਰ ਵਲੋਂ ਪੈਨਸ਼ਨਰਾਂ ਦੀਆਂ ਮੰਗਾਂ ਨਾ ਮੰਨੇ ਜਾਣ ਦੇ ਵਿਰੋਧ ਵਿਚ ਅੱਜ ਪੰਜਾਬ ਪੈਨਸ਼ਨਰਜ਼ ਯੂਨੀਅਨ ਵਲੋਂ ਡਾ. ਪਰਮਜੀਤ ਸਿੰਘ ਨਿੱਝਰ, ਲੈਕਚਰਾਰ ਸੁਖਦੇਵ ਸਿੰਘ ਢਿੱਲੋਂ, ਰਾਣਾਪ੍ਰਤਾਪ ਸਿੰਘ ਦਿਆਲਪੁਰਾ, ਹਰਜੀਤ ਸਿੰਘ ਉੱਪਲ ਅਤੇ ਬਲੌਰ ਸਿੰਘ ਵਿਰਕ ਦੀ ਸਾਂਝੀ ਅਗਵਾਈ ਹੇਠ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਅਜਨਾਲਾ, 7 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸੂਬਾ ਸਰਕਾਰ ਵਲੋਂ ਪੈਨਸ਼ਨਰਾਂ ਦੀਆਂ ਮੰਗਾਂ ਨਾ ਮੰਨੇ ਜਾਣ ਦੇ ਵਿਰੋਧ ਵਿਚ ਅੱਜ ਪੰਜਾਬ ਪੈਨਸ਼ਨਰਜ਼ ਯੂਨੀਅਨ ਵਲੋਂ ਡਾ. ਪਰਮਜੀਤ ਸਿੰਘ ਨਿੱਝਰ, ਲੈਕਚਰਾਰ ਸੁਖਦੇਵ ਸਿੰਘ ਢਿੱਲੋਂ, ਰਾਣਾਪ੍ਰਤਾਪ ਸਿੰਘ ਦਿਆਲਪੁਰਾ, ਹਰਜੀਤ ਸਿੰਘ ਉੱਪਲ ਅਤੇ ਬਲੌਰ ਸਿੰਘ ਵਿਰਕ ਦੀ ਸਾਂਝੀ ਅਗਵਾਈ ਹੇਠ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਪੈਨਸ਼ਨਰ ਆਗੂ ਅਜੀਤ ਸਿੰਘ ਥੋਬਾ, ਪਰਗਟ ਸਿੰਘ ਕਾਨੂੰਨਗੋ, ਰਣਜੀਤ ਸਿੰਘ ਭੱਖਾ, ਸੈਮੂਅਲ ਹੰਸ ਅਤੇ ਗੱਜਣ ਸਿੰਘ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਪ੍ਰਤੀ ਅਪਣਾਈਆਂ ਜਾ ਰਹੀਆਂ ਨੀਤੀਆਂ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਮੁਲਾਜ਼ਮਾਂ ਨੂੰ 60 ਫ਼ੀਸਦੀ ਡੀ.ਏ. ਦੇਣ ਸੰਬੰਧੀ ਲਾਰੇ ਲਗਾ ਕੇ ਭੰਬਲਭੂਸੇ ਵਾਲੀ ਸਥਿਤੀ ਪੈਦਾ ਕੀਤੀ ਜਾ ਰਹੀ ਹੈ। ਇਸ ਦੌਰਾਨ ਪੈਨਸ਼ਨਰ ਆਗੂਆਂ ਨੇ ਐਲਾਨ ਕੀਤਾ ਕਿ ਸਟੇਟ ਸਾਂਝੇ ਫ਼ਰੰਟ ਵਲੋਂ ਉਲੀਕੇ ਗਏ ਪ੍ਰੋਗਰਾਮ ਤਹਿਤ ਮੰਤਰੀਆਂ ਦੇ ਘਰਾਂ ਦੇ ਘਿਰਾਓ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਜਨਰਲ ਸਕੱਤਰ ਕੁਲਵੰਤ ਸਿੰਘ ਘੁੱਕੇਵਾਲੀ, ਰਾਜਿੰਦਰ ਸਿੰਘ ਪੰਚਾਇਤ ਵਿਭਾਗ, ਪਰਮਜੀਤ ਸਿੰਘ, ਤਰਸੇਮ ਸਿੰਘ, ਜਗਦੇਵ ਸਿੰਘ ਮਾਕੋਵਾਲ, ਅਮਰੀਕ ਸਿੰਘ, ਸੁਰਿੰਦਰ ਕੌਰ, ਸੋਮਨਾਥ ਮਰਵਾਹਾ, ਰਣਧੀਰ ਸਿੰਘ, ਕੁਲਦੀਪ ਸਿੰਘ, ਪ੍ਰੀਤਮ ਸਿੰਘ, ਜਗਦੀਸ਼ ਸਿੰਘ, ਕਸ਼ਮੀਰ ਮਸੀਹ, ਅਜੀਤ ਮਸੀਹ, ਗੁਰਨਾਮ ਸਿੰਘ, ਤੀਰਥ ਸਿੰਘ, ਇੰਸਪੈਕਟਰ ਬਲਦੇਵ ਸਿੰਘ, ਭਜਨ ਸਿੰਘ, ਬਲਵਿੰਦਰ ਸਿੰਘ, ਦਲਬੀਰ ਸਿੰਘ ਆਦਿ ਪੈਨਸ਼ਨਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਲਕਾ ਜੰਡਿਆਲਾ ’ਚ ‘ਵਾਰਿਸ ਪੰਜਾਬ ਦਾ’ ਲਗਾਤਾਰ ਅੱਗੇ ਵਧ ਰਿਹਾ ਕਾਫਲਾ -ਕੋਟਲਾ ਭਰਾ ਅਗਲੀ ਖ਼ਬਰ ਡਾ. ਹਰਵਿੰਦਰ ਸਿੰਘ ਸਿਰਸਾ ‘ਹਰਿਭਜਨ ਸਿੰਘ ਰੈਣੂ ਯਾਦਗਾਰੀ ਸਨਮਾਨ’ ਨਾਲ ਸਨਮਾਨਿਤ
Ad Position 24