08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਪਿੰਡ ਫ਼ਤਹਿਪੁਰੀ 'ਚ ਤੂਫ਼ਾਨ ਦੌਰਾਨ ਡਿਗਿਆ ਬਿਜਲੀ ਦਾ ਟਰਾਂਸਫਾਰਮਰ ਬਣਿਆ ਖ਼ਤਰਾ ਪਿੰਡ ਵਾਸੀਆਂ ਨੇ ਕੀਤੀ ਤੁਰੰਤ ਕਾਰਵਾਈ ਦੀ ਮੰਗ <br/>

Ad Position 21
repet_subhas-goyals [Copy P29]
ਤੇਜ਼ ਤੂਫਾਨ ਕਾਰਨ ਪਿੰਡ ਫਤਿਹਪੁਰੀ 'ਚ ਗਲੀ ਵਿੱਚ ਡਿੱਗਿਆ ਟਰਾਂਸਫਾਰਮਰ ਜਿਸ ਕਾਰਨ ਲੋਕ ਆਪਣੇ ਘਰਾਂ ਵਿਚ ਬੰਦ ਹੋ ਕੇ ਰਹਿ ਗਏ | ਤਸਵੀਰ : ਮਨਜੀਤ ਸਿੰਘ ਟੋਹਾਣਾ <br/> 12-06-2026
ਟੋਹਾਣਾ, 11 ਜੂਨ (ਮਨਜੀਤ ਸਿੰਘ) - ਬੀਤੇ ਦਿਨ ਆਏ ਤੇਜ਼ ਤੂਫ਼ਾਨ ਕਾਰਨ ਇਲਾਕੇ ਵਿੱਚ ਕਈ ਥਾਵਾਂ 'ਤੇ ਮਾਲੀ ਨੁਕਸਾਨ ਹੋਇਆ, ਜਦਕਿ ਪਿੰਡ ਫਤਿਹਪੁਰੀ ਵਿੱਚ ਇੱਕ ਬਿਜਲੀ ਦਾ ਟਰਾਂਸਫਾਰਮਰ ਅਤੇ ਖੰਭੇ ਡਿੱਗਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਗਲੀ ਵਿੱਚ ਡਿੱਗਿਆ ਟਰਾਂਸਫਾਰਮਰ ਆਵਾਜਾਈ ਵਿੱਚ ਰੁਕਾਵਟ ਬਣਿਆ ਹੋਇਆ ਹੈ ਅਤੇ ਲੋਕਾਂ ਵਿੱਚ ਹਾਦਸੇ ਦਾ ਡਰ ਬਣਿਆ ਹੋਇਆ ਹੈ | ਪਿੰਡ ਵਾਸੀਆਂ ਨੇ ਦੱਸਿਆ ਕਿ ਬਿਜਲੀ ਵਿਭਾਗ ਵੱਲੋਂ ਟਰਾਂਸਫਾਰਮਰ ਨਾਲ ਜੁੜੀਆਂ ਤਾਰਾਂ ਨੂੰ ਕੱਟ ਕੇ ਹੋਰ ਪਾਸੇ ਜੋੜ ਦਿੱਤਾ ਗਿਆ ਸੀ, ਪਰ ਇਸ ਦੇ ਬਾਵਜੂਦ ਡਿੱਗੇ ਖੰਭਿਆਂ ਨੂੰ ਛੂਹਣ 'ਤੇ ਬੱਚਿਆਂ ਨੂੰ ਕਰੰਟ ਮਹਿਸੂਸ ਹੋਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਸ ਕਾਰਨ ਪਿੰਡ ਵਾਸੀ ਚਿੰਤਤ ਹਨ | ਪਿੰਡ ਵਾਸੀ ਮਿੱਠੂ ਸਿੰਘ ਨੇ ਦੱਸਿਆ ਕਿ ਤੂਫ਼ਾਨ ਤੋਂ ਬਾਅਦ ਉਨ੍ਹਾਂ ਨੇ ਚੰਦੜ੍ਹ ਖੁਰਦ ਗਰਿੱਡ ਵਿੱਚ ਜਾ ਕੇ ਸ਼ਿਕਾਇਤ ਦਰਜ ਕਰਵਾਈ ਸੀ, ਪਰ ਕੋਈ ਵੀ ਬਿਜਲੀ ਕਰਮਚਾਰੀ ਮੌਕੇ 'ਤੇ ਨਹੀਂ ਪਹੁੰਚਿਆ | ਬਿਜਲੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਲੋਕਾਂ ਨੇ ਆਪਣੀ ਸਹੂਲਤ ਲਈ ਅਸਥਾਈ ਤੌਰ 'ਤੇ ਤਾਰਾਂ ਲਗਾ ਕੇ ਘਰਾਂ ਤੱਕ ਬਿਜਲੀ ਪਹੁੰਚਾਉਣ ਦਾ ਪ੍ਰਬੰਧ ਕੀਤਾ, ਜਿਸ ਕਾਰਨ ਡਿੱਗੇ ਖੰਭੇ ਵਿੱਚ ਵੀ ਕਰੰਟ ਆਉਣ ਦੀ ਸੰਭਾਵਨਾ ਬਣ ਗਈ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਬਿਜਲੀ ਬੋਰਡ ਦੇ ਅਧਿਕਾਰੀਆਂ ਅਤੇ ਐਕਸੀਅਨ ਦਫ਼ਤਰ ਨੂੰ ਵੀ ਫੋਨ ਰਾਹੀਂ ਸੂਚਿਤ ਕੀਤਾ ਗਿਆ ਹੈ | ਇਸ ਤੋਂ ਇਲਾਵਾ ਪਿੰਡ ਵਾਸੀਆਂ ਵੱਲੋਂ ਲਿਖਤੀ ਸ਼ਿਕਾਇਤ ਦੇ ਕੇ ਜੇ.ਈ. ਨੂੰ ਵੀ ਮਾਮਲੇ ਤੋਂ ਜਾਣੂ ਕਰਵਾਇਆ ਗਿਆ ਹੈ, ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ | ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਡਿੱਗੇ ਹੋਏ ਟਰਾਂਸਫਾਰਮਰ ਅਤੇ ਖੰਭਿਆਂ ਨੂੰ ਜਲਦ ਤੋਂ ਜਲਦ ਗਲੀ ਵਿੱਚੋਂ ਹਟਾਇਆ ਜਾਵੇ ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ ਅਤੇ ਲੋਕਾਂ ਦੀ ਆਵਾਜਾਈ ਮੁੜ ਸੁਚਾਰੂ ਹੋ ਸਕੇ |

Ad Position 22
No active advertisement
ਪਿਛਲੀ ਖ਼ਬਰ ਪਿਛਲੇ ਚਾਰ ਦਿਨਾਂ ਤੋਂ ਬਿਜਲੀ ਸਪਲਾਈ ਠੱਪ, ਪਿੰਡ ਵਾਸੀਆਂ ਨੇ ਲਾਇਆ ਜਾਮ <br/> ਅਗਲੀ ਖ਼ਬਰ ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਹਰਿਆਣਾ ਦੀ ਮਾਸਿਕ ਮੀਟਿੰਗ 16 ਨੂੰ <br/>
Ad Position 24