26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਤੇਜ਼ ਤੂਫ਼ਾਨ, ਝੱਖੜ ਤੇ ਮੀਂਹ ਨਾਲ ਰਾਈਸ ਸ਼ੈਲਰ ਦੀਆਂ ਕੰਧਾ ਢਹਿਣ ਤੇ ਪਾਣੀ ਭਰ ਜਾਣ ਨਾਲ ਲੱਖਾਂ ਰੁਪਏ ਦੇ ਚੌਲ ਨੁਕਸਾਨੇ <br/>

Ad Position 21
No active advertisement
ਅਜੀਤ ਡੈਸਕ 15-06-2026
ਮੂਣਕ, 14 ਜੂਨ (ਵਰਿੰਦਰ ਭਾਰਦਵਾਜ) - ਬੀਤੀ ਰਾਤ ਮੂਣਕ ਇਲਾਕੇ ਵਿੱਚ ਤੇਜ ਹਵਾਵਾਂ, ਭਾਰੀ ਬਰਸਾਤ ਤੇ ਤੂਫ਼ਾਨ ਦੇ ਚਲਦਿਆ ਨਜ਼ਦੀਕੀ ਪਿੰਡ ਮਨਿਆਣਾ ਸਥਿਤ ਗੁਰੂ ਕਿਰਪਾ ਰਾਇਸ ਮਿਲ ਮਨਿਆਣਾ ਵਿਚ ਲੱਖਾਂ ਰੁਪਏ ਦਾ ਤਿਆਰ ਕੀਤਾ ਚਾਵਲ ਪਿਆ ਸੀ, ਸ਼ੈੱਡ ਦਬ ਜਾਣ ਕਾਰਨ ਚਾਵਲਾਂ ਦਾ ਲੱਖਾ ਰੁਪਏ ਦਾ ਨੁਕਸਾਨ ਹੋ ਗਿਆ ਹੈ | ਵੱਖ-ਵੱਖ ਥਾਈ ਮੀਂਹ ਨਾਲ ਹੋਈ ਤਬਾਹੀ ਦਾ ਜਾਇਜ਼ਾ ਲੈਣ ਲਈ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਆਗੂ ਤੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਗੁਰੂ ਕਿਰਪਾ ਰਾਇਸ ਮਿਲ ਮਨਿਆਣਾ ਵਿਖੇ ਉਚੇਚੇ ਤੌਰ ਤੇ ਪਹੁੰਚ ਕੇ ਰਾਈਸ ਮਿਲਦੇ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਸੂਬਾ ਸਰਕਾਰ ਤੋਂ ਬਣਦੇ ਮੁਆਵਜ਼ੇ ਅਤੇ ਕੇਂਦਰ ਸਰਕਾਰ ਤੋਂ ਚਾਵਲਾਂ ਵਿੱਚ ਮਾਪਦੰਡਾਂ ਵਿੱਚ ਵੀ ਕੁੱਝ ਰਾਹਤ ਦੀ ਮੰਗ ਕੀਤੀ ਹੈ | ਸ਼ੈਲਰ ਮਾਲਕ ਕੋਲੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸ਼ੈਲਰ ਦਾ ਸ਼ੈੱਡ ਦਬ ਜਾਣ ਕਾਰਨ ਸ਼ੈਲਰ ਦੇ ਅੰਦਰ ਪਾਣੀ ਭਰ ਜਾਣ ਨਾਲ ਸ਼ੈਲਰ ਦੇ ਅੰਦਰ ਸਟੋਰ ਕੀਤਾ ਲੱਖਾਂ ਦਾ ਚਾਵਲ ਨੁਕਸਾਨਿਆ ਗਿਆ | ਜਾਣਕਾਰੀ ਦਿੰਦਿਆਂ ਸ਼ੈਲਰ ਦੇ ਮਾਲਕ ਨੇ ਦੱਸਿਆ ਕਿ ਹਨ੍ਹੇਰੀ ਤੇ ਮੀਂਹ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਸ਼ੈਲਰ ਦੀ ਬਣੀ ਚਾਰ ਦੀਵਾਰੀ ਦੀ ਇੱਕ ਦੀਵਾਰ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਈ ਅਤੇ ਤੇਜ਼ ਰਫ਼ਤਾਰ ਹਨ੍ਹੇਰੀ ਦੇ ਚੱਲਦਿਆ ਸ਼ੈੱਡ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਕੁਦਰਤ ਦੀ ਕਰੋਪੀ ਨਾਲ ਹੋਏ ਨੁਕਸਾਨ ਦੀ ਪੂਰਤੀ ਲਈ ਬਣਦਾ ਮੁਆਵਜ਼ਾ ਦੇਣ ਦੇ ਨਾਲ ਨਾਲ ਕੇਂਦਰ ਸਰਕਾਰ ਵੱਲੋਂ ਗੋਦਾਮਾਂ ਵਿੱਚ ਚਾਵਲ ਜਮਾ ਕਰਵਾਉਣ ਸਮੇਂ ਮਾਪਦੰਡਾਂ ਵਿੱਚ ਵੀ ਕੁੱਝ ਰਾਹਤ ਦਿੱਤੀ ਜਾਵੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਸਰਪੰਚ ਗੁਰਸੇਵ ਸਿੰਘ ਮਨਿਆਣਾ, ਜੱਜ ਸਿੰਘ ਮਨਿਆਣਾ, ਰਾਜਪਾਲ ਸਿੰਘ, ਜਗਤਾਰ ਸਿੰਘ, ਮਨਦੀਪ ਸਿੰਘ, ਬਿੰਦਰ ਸਿੰਘ ਅਤੇ ਮਾਤਾ ਬਖਸ਼ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਧੂਰੀ ਤੋਂ ਜਾਗਰੂਕਤਾ ਵਾਹਨ ਕੀਤੇ ਰਵਾਨਾ <br/> ਅਗਲੀ ਖ਼ਬਰ ਮਾਨ ਸਰਕਾਰ ਦਾ ਅਹਿਦ, ਸਿਆਸੀ ਪੱਖਪਾਤ ਤੋਂ ਉੱਪਰ ਉੱਠ ਕੇ ਹੋਵੇਗਾ ਪਿੰਡਾਂ ਦਾ ਵਿਕਾਸ - ਡਾ. ਮਿੰਕੂ ਜਵੰਧਾ <br/>
Ad Position 24