25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਸ੍ਰੀ ਕਿ੍ਸ਼ਨ ਕਥਾ ਗਿਆਨ ਸਪਤਾਹ ਦੀ ਸੰਪੂਰਨਤਾ ਮੌਕੇ ਅਮਨਦੀਪ ਕੌਰ ਖੰਗੂੜਾ ਹੋਏ ਸ਼ਾਮਿਲ <br/>

Ad Position 21
No active advertisement
ਅਜੀਤ ਡੈਸਕ 15-06-2026
ਅਹਿਮਦਗੜ੍ਹ, 14 ਜੂਨ (ਰਵਿੰਦਰ ਪੁਰੀ) - ਸਥਾਨਕ ਗਊਸ਼ਾਲਾ ਵਿਖੇ ਆਯੋਜਿਤ ਗਉ ਮਾਤਾ ਨੂੰ ਸਮਰਪਿਤ ਸਰਵ ਦੁੱਖ ਭਜਨ ਗਊ ਮਾਤਾ ਮਹਾ ਯੱਗ ਅਤੇ ਭਗਵਾਨ ਸ੍ਰੀ ਕਿ੍ਸ਼ਨ ਕਥਾ ਗਿਆਨ ਸਪਤਾਹ ਦੇ ਅਖੀਰਲੇ ਦਿਨ ਕਥਾ ਦੀ ਸੰਪੂਰਨਤਾ ਹੋਈ | ਜਿਸ ਵਿੱਚ ਰੋਜ਼ਾਨਾ ਸ਼ਾਮ ਨੂੰ ਕਥਾ ਵਿਚਾਰਾਂ, ਭਜਨ-ਕੀਰਤਨ ਨਾਲ ਸਾਰਾ ਮਾਹੌਲ ਭਗਤੀ ਰੰਗ ਵਿੱਚ ਰੰਗਿਆ ਹੋਇਆ ਨਜ਼ਰ ਆਇਆ | ਅਹਿਮਦਗੜ੍ਹ ਧਰਮ ਪ੍ਰਚਾਰ ਸੰਮਤੀ ਤੇ ਸਹਿਯੋਗੀ ਸੰਸਥਾ ਗਊ ਸ਼ਾਲਾ ਕਮੇਟੀ ਅਹਿਮਦਗੜ੍ਹ, ਤਿ੍ਮੂਰਤੀ ਕਲਾ ਮੰਚ ਅਹਿਮਦਗੜ੍ਹ ਅਤੇ ਸਾਂਝੀ ਰਸੋਈ ਸ੍ਰੀ ਰਾਧਾ ਰਾਣੀ ਪ੍ਰਭਾਤ ਫੇਰੀ ਮੰਡਲ, ਅਹਿਮਦਗੜ੍ਹ ਵੱਲੋਂ ਆਯੋਜਿਤ ਇਸ 7 ਰੋਜ਼ਾ ਧਾਰਮਿਕ ਸਮਾਗਮ ਦੌਰਾਨ ਸਵਾਮੀ ਸ੍ਰੀ ਅਕਾਮਾਨੰਦ ਗਿਰੀ ਹਰਿਦੁਆਰ ਵਾਲਿਆਂ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਕੇ ਰੋਜ਼ਾਨਾ ਕਥਾ ਵਿਚਾਰਾਂ ਕਰਕੇ ਸ੍ਰੀ ਗੀਤਾ ਗਿਆਨ ਰਾਹੀਂ ਭਗਵਾਨ ਸ੍ਰੀ ਕ੍ਰਿਸ਼ਨ ਤੇ ਹਰੀ ਯਸ਼ ਪ੍ਰਵਚਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਹਲਕਾ ਅਮਰਗੜ੍ਹ ਦੇ ਸਰਗਰਮ ਕਾਂਗਰਸੀ ਆਗੂ ਮੈਡਮ ਅਮਨਦੀਪ ਕੌਰ ਖੰਗੂੜਾ ਨੇ ਇਸ ਸਮਾਰੋਹ ਵਿੱਚ ਸ਼ਮੂਲੀਅਤ ਕਰਕੇ ਹਾਜ਼ਰੀ ਭਰੀ | ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਅਤੇ ਗਊਸ਼ਾਲਾ ਕਮੇਟੀ ਪ੍ਰਧਾਨ ਸੁਰਿੰਦਰ ਕੁਰੜ ਛਾਪੇ ਵਾਲੇ, ਸੁਰਿੰਦਰ ਕੁਮਾਰ ਰੱਬੋਂ ਵਾਲੇ, ਕੌਂਸਲਰ ਦੀਪਕ ਸ਼ਰਮਾ, ਕਿ੍ਸ਼ਨ ਗੋਪਾਲ ਟੋਨੀ, ਐਡਵੋਕੇਟ ਕਲਿਆਣ ਗਰਗ ਆਦਿ ਤੋਂ ਇਲਾਵਾ ਵੱਡੀ ਸੰਖਿਆ 'ਚ ਸ਼ਰਧਾਲੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੀਰ ਬਾਬਾ ਚਿਰੰਗੀ ਸ਼ਾਹ ਕਮਿਊਨਿਟੀ ਹਾਲ ਵਿਖੇ ਵਿਸ਼ਾਲ ਮੁਫ਼ਤ ਮੈਡੀਕਲ ਕੈਂਪ <br/> ਅਗਲੀ ਖ਼ਬਰ 3704 ਅਧਿਆਪਕ ਯੂਨੀਅਨ ਪੰਜਾਬ ਵਲੋਂ ਸੰਘਰਸ਼ ਦੀ ਸ਼ੁਰੂਆਤ ਦਿੜ੍ਹਬਾ 'ਚ 20 ਤੋਂ <br/>
Ad Position 24