ਲਹਿਰਾਗਾਗਾ, 18 ਜੂਨ (ਅਸ਼ੋਕ ਗਰਗ) - ਸਥਾਨਕ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ ਲਹਿਰਾਗਾਗਾ ਦੇ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਅੰਤਰਰਾਸ਼ਟਰੀ ਸੰਸਥਾ ਡਿਡੈਕਟਿਕ ਦੇ ਨਾਲ ਮਿਲ ਕੇ ਭਾਰਤ ਦੇ ਸਿੱਖਿਆ ਨੁਮਾਇੰਦੇ ਦੇ ਤੌਰ ‘ਤੇ ਜਰਮਨ ਦੇ ਸਕੂਲ ਸਿੱਖਿਆ ਸਿਸਟਮ ਅਤੇ ਸਕਿਲ ਐਜੂਕੇਸ਼ਨ ਨੂੰ ਜਾਣਨ ਦੇ ਤੌਰ ‘ਤੇ 15 ਰੋਜ਼ਾ ਦੌਰਾ ਕੀਤਾ। ਉਨ੍ਹਾਂ ਇਸ ਦੌਰਾਨ ਸਟਿਕ ਗਾਰਡ ਹੈਡਲਬਰਗ ਅਤੇ ਫਰੈਂਕਫੈਡ ਦੇ ਪ੍ਰਾਇਮਰੀ, ਹਾਈ ਸਕੂਲਾਂ ਤੋਂ ਇਲਾਵਾ ਵਿਸ਼ਵ ਪ੍ਰਸਿੱਧ ਹੈਡਲਬਰਕ ਅਤੇ ਮੈਨਹਮ ਯੂਨੀਵਰਸਿਟੀ ਜੋ ਕਿ 260 ਸਾਲ ਪੁਰਾਣੀ ਸੰਸਥਾ ਹੈ ਦਾ ਦੌਰਾ ਕੀਤਾ। ਇਸ ਵਕਤ ਵਿਚ ਦਿੱਲੀ, ਉੱਤਰਾਖੰਡ, ਯੂ.ਪੀ, ਐਮ.ਪੀ, ਮਹਾਰਾਸ਼ਟਰ, ਅਸਾਮ, ਕੇਰਲਾ, ਕਲਕੱਤਾ ਤੋਂ ਇਲਾਵਾ ਪੰਜਾਬ ਦੇ ਫ਼ਿਰੋਜ਼ਪੁਰ ਡੀ.ਸੀ.ਐਮ ਗਰੁੱਪ ਦੇ ਸਕੂਲ ਪ੍ਰਬੰਧਕ ਸ਼ਾਮਿਲ ਸਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੰਵਲਜੀਤ ਸਿੰਘ ਢੀਂਡਸਾ ਨੇ ਦੱਸਿਆ ਕਿ ਜਰਮਨ ਵਿਚ ਬਹੁਤੀ ਬੇਸਿਕ ਪੜ੍ਹਾਈ ਮਾਤ ਭਾਸ਼ਾ ਵਿਚ ਹੁੰਦੀ ਹੈ ਅਤੇ ਹੁਨਰ ਵਿਕਾਸ ਲਈ ਸਕੂਲ ਵਿਚ ਖ਼ਰਾਦ ਡਰਿਲ ਆਰੀ ਚਲਾਉਣ ਤੋਂ ਲੈ ਕੇ ਬਾਹਰੀ ਸੰਸਾਰ ਦੇ ਜਾਣਕਾਰੀ ਲਈ ਪੇਂਟ ਪੌਦਿਆਂ ਦੇ ਨਾਲ-ਨਾਲ ਕੀਟ ਪਤੰਗਿਆਂ ਦੀ ਜਾਣਕਾਰੀ ਲਈ ਕਈ ਡਿਵਾਈਸਾਂ ਦੇ ਸਹਿਯੋਗ ਨਾਲ ਸਿੱਖਦੇ ਹਨ। ਜ਼ਿਆਦਾਤਰ ਪੜ੍ਹਾਈ ਪ੍ਰੈਕਟੀਕਲ ਰੂਪ ਵਿਚ ਹੁੰਦੀ ਹੈ ਅਤੇ ਕਿਸੇ ਵੀ ਬੱਚੇ ਨੂੰ ਵਰਦੀ ਜ਼ਰੂਰੀ ਨਹੀਂ ਹੈ। ਸਵੈ-ਅਨੁਸ਼ਾਸਨ ਪੂਰਾ ਹੁੰਦਾ ਹੈ ਇਸ ਵਕਤ ਨੇ ਬਕਾਇਦਾ ਜਰਮਨ ਸਰਕਾਰ ਦੇ ਸਹਿਯੋਗ ਨਾਲ ਕਲਾਸ ਰੂਮ ਵਿੱਚ ਬੈਠ ਕੇ ਪੜ੍ਹਾਉਣ ਦੇ ਤਰੀਕੇ, ਸਿਲੇਬਸ ਅਤੇ ਵਿਸ਼ਿਆਂ ਦੀ ਵਿਸਤਰ ਜਾਣਕਾਰੀ ਲਈ ਅਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਸੰਵਾਦ ਕੀਤਾ। ਇਸ ਉਪਰੰਤ ਪਹਿਲਾਂ ਤੋਂ ਇਲਾਵਾ ਗੌਸਲਰ ਬਰਲਿਨ ਅਤੇ ਹੈਨ �ਵਰ ਦੇ ਵਿਰਾਸਤੀ ਇਮਾਰਤਾਂ ਮਹਿਲਾਂ ਚਰਚ ਅਤੇ ਅਜਾਇਬ ਘਰ ਦੇਖੇ, ਗੌਸਲੇ ਸ਼ਹਿਰ ਵਿਚ 400 ਤੋਂ 600 ਸਾਲ ਪੁਰਾਣੇ ਘਰ ਵੀ ਅੱਜ ਸ਼ਾਨਦਾਰ ਹਾਲਤ ਵਿਚ ਹਨ। ਸਾਫ਼-ਸੁਥਰੀ ਪੌਣ ਅਤੇ ਪਾਣੀ ਅਤੇ ਭਗੌਲਿਕ ਸਥਿਤੀ ਜਰਮਨ ਨੂੰ ਰਮਨੀਕ ਬਣਾਉਂਦੀ ਹੈ। ਸ਼ਿਸ਼ਟਾਚਾਰ ਅਤੇ ਸਲੀਕਾ ਉੱਥੋਂ ਦੀ ਪਹਿਚਾਣ ਹੈ ਪਹਿਲੀ ਕਾਰ ਬਣਾਉਣ ਵਾਲੀ ਕੰਪਨੀ ਬੈਂਸ ਮਰਸਡੀ ਦਾ ਵਿਸ਼ਾਲ ਮਿਊਜ਼ੀਅਮ ਵਿਚ ਕਾਰਾਂ ਅਤੇ ਤਕਨੀਕ ਦਾ ਵਿਕਾਸ ਵੇਖਣ ਵਾਲਾ ਹੈ ਜਿਸ ਵਿਚ ਮਹਾਤਮਾ ਗਾਂਧੀ ਦਾ ਉਚੇਚੇ ਤੌਰ ‘ਤੇ ਜ਼ਿਕਰ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਸੰਸਥਾ ਵਿਚ ਵੀ ਸਿੱਖਿਆ ਦੇ ਤੌਰ ਤਰੀਕਿਆਂ ਨੂੰ ਬਦਲਣਗੇ ਅਤੇ ਨਾਲ-ਨਾਲ ਵਿਸ਼ੇਸ਼ ਟਰੇਨਿੰਗਾਂ ਅਤੇ ਵਰਕਸ਼ਾਪਾਂ ਰਾਹੀਂ ਬਾਕੀ ਸੰਸਥਾਵਾਂ ਦੇ ਵਿਕਾਸ ਵਿਚ ਯੋਗਦਾਨ ਪਾਉਣਗੇ। ਉਨ੍ਹਾਂ ਇਹ ਦੌਰਾ ਕਰਾਉਣ ਵਾਲੀ ਸੰਸਥਾ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਵਿੱਦਿਆ ਦੇ ਸਿਰਜਣਾਤਮਿਕ ਖੇਤਰ ਵਿਚ ਵਿਸ਼ੇਸ਼ ਸਥਾਨ ਰੱਖਣ ਵਾਲੇ ਕੰਵਲਜੀਤ ਸਿੰਘ ਢੀਂਡਸਾ ਇਸ ਤੋਂ ਪਹਿਲਾਂ ਫਿਨਲੈਂਡ, ਇੰਗਲੈਂਡ ਅਤੇ ਜਪਾਨ ਦੇ ਸਕੂਲਾਂ ਦੀ ਸਟੱਡੀ ਕਰ ਚੁੱਕੇ ਹਨ।
ਸੀਬਾ ਸਕੂਲ ਦੇ ਪ੍ਰਬੰਧਕ ਕੰਵਲਜੀਤ ਢੀਂਡਸਾ ਨੇ ਕੀਤਾ ਜਰਮਨ ਦੇ ਸਕੂਲਾਂ ਦਾ ਦੌਰਾ
ਅਜੀਤ ਡੈਸਕ
19-06-2026