ਸੰਗਰੂਰ, 21 ਜੂਨ (ਅਮਨਦੀਪ ਸਿੰਘ ਬਿੱਟਾ) � ਸੰਗਰੂਰ ਦੀ ਕਿਸਨ ਬਾਗ ਕਲੋਨੀ ਵਿਚਲੀ ਗਲੀ ਨੰਬਰ 9 ਵਿਚ ਸੀਵਰੇਜ ਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਮੁਹੱਲਾ ਨਿਵਾਸੀ ਅਤਿ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ ਪਰ ਵਾਰ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਇਸ ਸਮੱਸਿਆ ਦਾ ਹੱਲ ਨਹੀਂ ਕੱਢਿਆ ਜਾ ਰਿਹਾ ਹੈ। ਇਸ ਵਾਰਡ ਦੀ ਕੌਂਸਲਰ ਸ੍ਰੀਮਤੀ ਅੰਜੂ ਸ਼ਰਮਾ ਅਤੇ ਸਮਾਜ ਸੇਵੀ, ਕਾਂਗਰਸ ਆਗੂ ਖੇਮ ਚੰਦ ਸ਼ਰਮਾ ਨੇ ਕਿਹਾ ਕਿ ਹਾਲਾਤ ਇਹ ਹਨ ਕਿ ਗੰਦਾ ਪਾਣੀ ਲੋਕਾਂ ਦੇ ਘਰਾਂ ਵਿਚ ਵੜ ਰਿਹਾ ਹੈ। ਜਦੋਂ ਵੀ ਨਗਰ ਕੌਂਸਲ ਦੇ ਅਧਿਕਾਰੀਆਂ ਜਾਂ ਨਗਰ ਕੌਂਸਲ ਦੇ ਪ੍ਰਧਾਨ ਕੋਲ ਇਹ ਮਸਲਾ ਉਠਾਇਆ ਜਾਂਦਾ ਹੈ ਤਾਂ ਖਾਨਾਪੂਰਤੀ ਵਜੋਂ ਪਾਣੀ ਦਾ ਟੈਂਕਰ ਮੁਲਾਜਮ ਭਰ ਕੇ ਲੈ ਜਾਂਦੇ ਹਨ ਅਤੇ ਕੁਝ ਕੁ ਘੰਟਿਆਂ ਉਪਰੰਤ ਪਾਣੀ ਮੇਨ ਹੋਲਾਂ ਦੇ ਬਾਹਰ ਨਿਕਲਦਾ ਦਿਖਾਈ ਦਿੰਦਾ ਹੈ। ਖੇਮ ਚੰਦ ਸ਼ਰਮਾ ਨੇ ਕਿਹਾ ਕਿ ਇਸ ਸਮੱਸਿਆ ਦਾ ਹੱਲ ਤਦ ਤੱਕ ਨਹੀਂ ਨਿਕਲਦਾ ਜਦ ਤੱਕ ਸੀਵਰੇਜ ਲਾਇਨ ਦੀ ਮੇਨ ਲਾਇਨਾਂ ਦੀ ਸਫਾਈ ਸੰਭਵ ਨਹੀਂ ਹੁੰਦੀ ਤਦ ਤੱਕ ਗੰਦਾ ਪਾਣੀ ਇੰਝ ਹੀ ਘਰਾਂ ਗਲੀਆਂ ਵਿਚ ਆਉਂਦਾ ਰਹੇਗਾ। ਇਸ ਪ੍ਰਦੂਸ਼ਤ, ਗੰਦੇ ਪਾਣੀ ਕਾਰਨ ਕਿਸੇ ਮਹਾਮਾਰੀ ਫੈਲਣ ਦੀ ਵੀ ਅਸ਼ਾਕ ਪ੍ਰਗਟਾਉਂਦਿਆਂ ਸ਼ਰਮਾ ਨੇ ਕਿਹਾ ਕਿ ਜੇ ਜਲਦ ਇਸ ਸਮੱਸਿਆ ਦਾ ਹੱਲ ਨਾ ਨਿਕਲਿਆ ਤਾਂ ਉਹ ਕਿਸਨ ਬਾਗ ਕਲੋਨੀ ਦੇ ਚੋਰਾਹੇ ਵਿਚ ਮੁਹੱਲਾ ਨਿਵਾਸੀਆਂ ਨਾਲ ਧਰਨਾ ਲਗਾਉਣ ਲਈ ਮਜਬੂਰ ਹੋਣਗੇ।
ਨਿਕਾਸੀ ਨਾ ਹੋਣ ਕਾਰਨ ਕਿਸਨ ਬਾਗ ਕਾਲੋਨੀ ਦੇ ਘਰਾਂ ’ਚ ਦਾਖਲ ਹੋ ਰਿਹਾ ਗੰਦਾ ਪਾਣੀ
ਅਜੀਤ ਡੈਸਕ
22-06-2026