14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਵਿਰੋਧੀ ਪਾਰਟੀਆਂ ਨੂੰ ਪੰਜਾਬ ਦੀ ਖੁਸ਼ਹਾਲੀ ਹਜ਼ਮ ਨਹੀਂ ਹੋ ਰਹੀ - ਬਰਿੰਦਰ ਗੋਇਲ

Ad Position 21
No active advertisement
ਅਜੀਤ ਡੈਸਕ 23-06-2026


ਖਨੌਰੀ, 23 ਜੂਨ (ਬਲਵਿੰਦਰ ਸਿੰਘ ਥਿੰਦ) - ਹਲਕਾ ਲਹਿਰਾਗਾਗਾ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਲੋਕ ਮਿਲਣੀ ਪ੍ਰੋਗਰਾਮ ਤਹਿਤ ਆਪਣੇ ਖਨੌਰੀ ਦੇ ਦੌਰੇ ਦੌਰਾਨ ਵਾਰਡ ਨੰਬਰ 5 ਅਤੇ 6 ਦੀ ਸਾਂਝੀ ਠੇਕੇਦਾਰਾਂ ਵਾਲੀ ਗਲੀ ਵਿਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੋਣਾਂ ਸਮੇਂ ਆਮ ਆਦਮੀ ਪਾਰਟੀ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ, ਉਹ ਸਭ ਤਾਂ ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੂਰੇ ਕੀਤੇ ਹੀ ਹਨ ਪਰ ਉਨਾਂ ਵਾਅਦਿਆਂ ਤੋਂ ਵੀ ਵੱਧ ਕੇ ਹੁਣ ਹੋਰ ਰਿਕਾਰਡ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਜਲਦੀ ਹੀ ਖਨੌਰੀ ਵਾਸੀਆਂ ਨੂੰ ਪੀਣ ਵਾਲਾ ਟਰੀਟ ਕੀਤਾ ਪਾਣੀ ਮਿਲਣ ਜਾ ਰਿਹਾ ਹੈ। ਖਨੌਰੀ ਦੀ ਅਨਾਜ਼ ਮੰਡੀ ਦੀਆਂ ਸੜਕਾਂ, ਜੋ ਲੰਮੇ ਸਮੇਂ ਤੋਂ ਟੁੱਟੀਆਂ ਹੋਈਆਂ ਸਨ, ਨੂੰ ਵੀ ਬਹੁਤ ਹੀ ਵਧੀਆ ਮਜ਼ਬੂਤ ਤੇ ਆਧੁਨਿਕ ਤਰੀਕੇ ਨਾਲ ਬਣਾਇਆਂ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਹਰੇਕ ਦੀ ਜੇਬ ਵਿੱਚ 10 ਲੱਖ ਰੁਪਏ ਵਾਲਾ ਇਲਾਜ਼ ਵਾਲਾ ਕਾਰਡ ਹੈ, ਰੱਬ ਕਰੇ ਕਿਸੇ ਨੂੰ ਉਸ ਦੀ ਲੋੜ ਨਾ ਪਵੇ। ਉਨ੍ਹਾਂ ਕਿਹਾ ਕਿ ਜਿੱਥੇ ਸੂਬੇ ਅੰਦਰ ਅਕਾਲੀ, ਭਾਜਪਾ, ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਆਪਣੀ ਸਿਆਸੀ ਹੋਂਦ ਬਚਾਉਣ ਦੀ ਲੜਾਈ ਲੜ ਰਹੀਆਂ ਹਨ, ਉਥੇ ਹੀ ਆਮ ਆਦਮੀ ਪਾਰਟੀ ਆਪਣੇ ਵਿਕਾਸ ਏਜੰਡੇ ਨੂੰ ਲੋਕਾਂ ਵਿੱਚ ਲੈ ਕੇ ਜਾ ਰਹੀ ਹੈ, ਆਮ ਆਦਮੀ ਪਾਰਟੀ ਵਲੋਂ ਜਿੱਥੇ ਹਰ ਫਰੰਟ ਤੇ ਪੰਜਾਬ ਦੇ ਵਿਕਾਸ ਖੁਸ਼ਹਾਲੀ ਅਤੇ ਅਮਨ ਸ਼ਾਂਤੀ ਦੇ ਏਜੰਡੇ ਤੇ ਗੱਲਬਾਤ ਕੀਤੀ ਜਾਂਦੀ ਹੈ, ਉੱਥੇ ਹੀ ਵਿਰੋਧੀ ਪਾਰਟੀਆਂ “ਆਮ ਆਦਮੀ ਪਾਰਟੀ” ਦੀ ਆਲੋਚਨਾ ਕਰਨ ਤੋਂ ਬਿਨਾਂ ਕੁਝ ਨਹੀਂ ਕਰਦੀਆਂ, ਕਿਉਂਕਿ ਲੋਕਾਂ ਨੇ ਇੰਨਾ ਪਾਰਟੀਆਂ ਨੂੰ ਨਕਾਰ ਦਿੱਤਾ ਹੈ। ਵਿਰੋਧੀ ਪਾਰਟੀਆਂ ਲੋਕਾਂ ਨੂੰ ਧਰਮ ਦੇ ਨਾਂ ਤੇ ਲੜਾ ਕੇ ਸੱਤਾ ਵਿੱਚ ਆਉਣ ਦੇ ਸਪਨੇ ਸੰਜੋਅ ਰਹੀਆਂ ਹਨ,ਪਰ ਇਨਾਂ ਪਾਰਟੀਆਂ ਦੀ ਸਪਨੇ “ਮੁੰਗੇਰੀ ਲਾਲ ਦੇ ਹਸੀਨ ਸਪਨਿਆਂ” ਦੀ ਤਰ੍ਹਾਂ ਹੀ ਚਕਣਾ ਚੂਰ ਹੋ ਜਾਣਗੇ। ਮੰਤਰੀ ਗੋਇਲ ਨੇ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੂਬੇ ਦੇ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣਾ, 65 ਹਜਾਰ ਤੋਂ ਵੱਧ ਬੇਰੁਜ਼ਗਾਰਾਂ ਨੂੰ ਸਰਕਾਰੀ ਨੌਕਰੀਆਂ ਦੇਣਾ, ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ, ਪਿੰਡ ਪਿੰਡ ਸਟੇਡੀਅਮ ਅਤੇ ਲਾਇਬ੍ਰੇਰੀਆਂ ਬਣਾਉਣਾ, ਬਿਨਾਂ ਕਿਸੇ ਜਾਤ ਪਾਤ ਅਤੇ ਧਰਮ ਤੋਂ ਹਰ ਪਰਿਵਾਰ ਨੂੰ 600 ਯੂਨਿਟ ਬਿਜਲੀ ਮਾਫ ਕਰਨਾ, ਫਸਲਾਂ ਦੀ ਬਿਜਾਈ ਲਈ ਨਿਰਵਿਗਨ 24 ਘੰਟੇ ਬਿਜਲੀ ਸਪਲਾਈ ਦੇਣਾ ਤੋਂ ਇਲਾਵਾ ਸੂਬੇ ਦੇ ਹਰ ਪਿੰਡ ਅੰਦਰ ਵਿਕਾਸ ਦੇ ਕੰਮ ਜੋਰ ਸ਼ੋਰ ਨਾਲ ਕਰਵਾਉਂਣਾ ਪੰਜਾਬ ਸਰਕਾਰ ਦੇ ਇਤਿਹਾਸਿਕ ਕੰਮ ਹਨ, ਪਰ ਵਿਰੋਧੀ ਪਾਰਟੀਆਂ ਨੂੰ ਪੰਜਾਬ ਦਾ ਵਿਕਾਸ, ਖੁਸ਼ਹਾਲੀ ਅਤੇ ਅਮਨ ਸ਼ਾਂਤੀ ਹਜ਼ਮ ਨਹੀਂ ਹੋ ਰਹੀ। ਲੋਕਾਂ ਨਾਲ ਸੰਵਾਦ ਕਰਦਿਆਂ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਨੇ ਜਿੱਥੇ ਆਪ ਸਰਕਾਰ ਦੀਆਂ ਪ੍ਰਾਪਤੀਆਂ ਤੇ ਲੋਕ ਪੱਖੀ ਨੀਤੀਆਂ ਨੂੰ ਦੱਸਿਆ ਉੱਥੇ ਹੀ ਲੋਕਾਂ ਦੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਨੂੰ ਸੁਣਦਿਆਂ ਯੋਗ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆ। ਆਪ ਆਗੂ ਅਸ਼ੋਕ ਕੁਮਾਰ ਗੋਇਲ ਦੇ ਨੈਨਾ ਫਾਇਨਾਂਸ ਦੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਰਿੰਦਰ ਗੋਇਲ ਨੇ ਕਿਹਾ ਕਿ ਭਾਜਪਾ ਐਸ ਆਈ ਆਰ ਦੀ ਆੜ ਵਿੱਚ ਵੱਡੀ ਗਿਣਤੀ ਵਿਚ ਵੋਟਾਂ ਕੱਟਣ ਦੀ ਫਿਰਾਕ ਵਿਚ ਹੈ ਤੇ ਸਾਡੀ ਪਾਰਟੀ ਅਜਿਹਾ ਨਹੀਂ ਹੋਣ ਦੇਵੇਗੀ ਤੇ ਇਸ ਲਈ ਲੋਕਾਂ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ। ਇਸ ਦੌਰੇ ਦੌਰਾਨ ਮੰਤਰੀ ਗੋਇਲ ਦੇ ਨਾਲ ਉਨਾਂ ਦੇ ਓਐਸਡੀ ਰਾਕੇਸ਼ ਕੁਮਾਰ ਗੁਪਤਾ ਵਿੱਕੀ ਤੋਂ ਇਲਾਵਾ ਅਗਰਵਾਲ ਭਲਾਈ ਬੋਰਡ ਦੇ ਸੂਬਾ ਮੈਂਬਰ ਸੰਜੇ ਸਿੰਗਲਾ, ਹਲਕਾ ਕੋਆਰਡੀਨੇਟਰ ਵਿਸ਼ਾਲ ਕਾਂਸਲ, ਗਿਰਧਾਰੀ ਲਾਲ ਗਰਗ ਸਾਬਕਾ ਪ੍ਰਧਾਨ ਨਗਰ ਪੰਚਾਇਤ ਖਨੌਰੀ, ਸ੍ਰੀਮਤੀ ਰੀਤੂ ਰਾਣੀ ਪਧਾਨ ਨਗਰ ਪੰਚਾਇਤ ਖਨੌਰੀ, ਆੜਤੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸੁਰਿੰਦਰ ਕੁਮਾਰ ਕਾਂਸਲ, ਸੀਨੀਅਰ ਆਪ ਆਗੂ ਸੁਰਜੀਤ ਸਿੰਘ ਛਾਬੜਾ (ਬਿੱਟੂ), ਬਾਬੂ ਗਿਆਨ ਚੰਦ ਗੋਇਲ, ਬਲਵਿੰਦਰ ਸਿੰਘ ਕੌਂਸਲਰ, ਅੰਕੁਰ ਸਿੰਗਲਾ ਕੌਂਸਲਰ, ਬੀਰਭਾਨ ਕਾਂਸਲ ਪ੍ਰਧਾਨ ਟਰੱਕ ਯੂਨੀਅਨ, ਅਸ਼ੋਕ ਕੁਮਾਰ ਗੋਇਲ ਸਾਬਕਾ ਪ੍ਰਧਾਨ ਸਹਾਰਾ ਟਰੱਸਟ, ਰੌਮੀ ਗੋਇਲ ਪ੍ਰਧਾਨ ਟਰੱਕ ਮਾਰਕੀਟ, ਅਨਿਲ ਕੁਮਾਰ ਬਿਜਲੀ ਵਾਲੇ, ਜੋਰਾ ਸਿੰਘ ਉੱਪਲ ਪ੍ਰਧਾਨ ਸਹਾਰਾ ਟਰੱਸਟ, ਤੇਜਬੀਰ ਸਿੰਘ ਠਸਕਾ ਵਾਈਸ ਚੇਅਰਮੈਨ ਬਾਲਕ ਸੰਮਤੀ ਅਨਦਾਣਾ ਐਟ ਮੂਨਕ ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਗੂ ਅਤੇ ਵਲੰਟੀਅਰ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਥ ਕਾਂਗਰਸ ਚੋਣਾ ’ਚ ਰਾਜਿੰਦਰ ਦੀਪਾ ਦੇ ਸਮਰਥਕਾਂ ਦੀ ਵੱਡੀ ਜਿੱਤ ਅਗਲੀ ਖ਼ਬਰ ਨਗਰ ਕੌਂਸਲ ਮਾਲੇਰਕੋਟਲਾ ਦੀ ਪ੍ਰਧਾਨਗੀ ਦੀ ਚੋਣ ਸ਼ਾਂਤੀਪੂਰਨ ਸੰਪੰਨ
Ad Position 24