11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਬਿਜਲੀ ਸਪਲਾਈ ਦੀ ਨਵੀਂ ਲਾਈਨ ਕੱਢਣ ਨੂੰ ਲੈ ਕੇ ਕਿਸਾਨ ਤੇ ਅਧਿਕਾਰੀ ਹੋਏ ਆਹਮੋ-ਸਾਹਮਣੇ

Ad Position 21
No active advertisement
ਅਜੀਤ ਡੈਸਕ 25-06-2026


ਸ਼ੇਰਪੁਰ,24 ਜੂਨ (ਦਰਸ਼ਨ ਸਿੰਘ ਖੇੜੀ, ਮੇਂਘ ਰਾਜ਼ ਜੋਸ਼ੀ)- ਬਲਾਕ ਸ਼ੇਰਪੁਰ ਦੇ ਪਿੰਡ ਖੇੜੀ ਕਲਾਂ ਵਿਖੇ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ ਜਦੋਂ ਇੱਕ ਡਾਅਰੀ ਫਾਰਮ ਨੂੰ 24 ਘੰਟੇ ਬਿਜਲੀ ਸਪਲਾਈ ਦੀ ਨਵੀਂ ਲਾਈਨ ਕੱਢਣ ਮੌਕੇ ਨੇੜਲੇ ਖੇਤਾਂ ਵਾਲੇ ਕਿਸਾਨ, ਕਿਸਾਨ ਯੂਨੀਅਨ ਦੇ ਆਗੂ ਅਤੇ ਬਿਜਲੀ ਵਿਭਾਗ ਦੇ ਅਧਿਕਾਰੀ ਆਹਮੋ ਸਾਹਮਣੇ ਹੋ ਗਏ। ਜਿਸ ਦੇ ਮੱਦੇਨਜਰ ਥਾਣਾ ਸ਼ੇਰਪੁਰ ਦੇ ਮੁੱਖ ਅਫ਼ਸਰ ਗੁਰਪਾਲ ਸਿੰਘ ਦੀ ਹਾਜ਼ਰੀ ਵਿੱਚ ਭਾਰੀ ਸੰਖਿਆ ਵਿੱਚ ਪੁਲਿਸ਼ ਫੋਰਸ਼ ਵੀ ਤਾਇਨਾਤ ਕੀਤੀ ਗਈ ਸੀ। ਸਬੰਧਿਤ ਖੇਤਾਂ ਵਾਲੇ ਕਿਸਾਨਾਂ ਹਰਪ੍ਰੀਤ ਸਿੰਘ ਲਾਡੀ, ਮਲਕੀਤ ਸਿੰਘ, ਭਰਪੂਰ ਸਿੰਘ, ਨਛੱਤਰ ਸਿੰਘ,ਸੰਧੀਰ ਕੁਮਾਰ ਵਾਸੀ ਖੇੜੀ ਕਲਾਂ ਦਾ ਕਹਿਣਾ ਹੈ ਕਿ ਇਹ ਡੇਅਰੀ ਫਾਰਮ ਪਿੰਡ ਗੁਰਮ ਦੀ ਹੱਦ ਵਿੱਚ ਪੈਂਦਾ ਹੈ ਤੇ ਬਿਜਲੀ ਵਿਭਾਗ ਵੱਲੋ ਉਸ ਨੂੰ ਖੇੜੀ ਕਲਾਂ ਵਾਲੀ ਲਾਈਨ ਤੋਂ ਸਾਡੇ ਖੇਤਾਂ ’ਚੋਂ ਦੀ ਖੰਬੇ ਲਗਾ ਕੇ ਸਪਲਾਈ ਦਿੱਤੀ ਜਾ ਰਹੀ ਹੈ ਜੋ ਕਿ ਸ਼ਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਇੱਕ ਤਾਂ ਉਨ੍ਹਾਂ ਦੇ ਖੇਤਾਂ ਦਾ ਖੰਬੇ ਲੱਗਣ ਨਾਲ ਨੁਕਸਾਨ ਹੋਵੇਗਾ। ਦੂਜਾ ਲਾਈਨ ਦੀ ਵੋਲਟੇਜ਼ ’ਤੇ ਵੀ ਅਸਰ ਪਵੇਗਾ। ਕਿਸਾਨਾਂ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ’ਤੇ ਇਹ ਨਵੀਂ ਲਾਈਨ ਨਹੀਂ ਨਿਕਲਣ ਦੇਣਗੇ । ਮੌਕੇ ਉੱਪਰ ਭਾਰੀ ਸੰਖਿਆ ’ਚ ਕਿਸਾਨ ਆਗੂਆਂ, ਕਿਸਾਨਾਂ ਅਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਵਿਚਕਾਰ ਜਦੋਂ ਤਣਾਅ ਜਿਆਦਾ ਵਧ ਗਿਆ ਤਾਂ ਕੰਮ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ । ਜਦਕਿ ਡੇਅਰੀ ਫਾਰਮ ਦੇ ਮਾਲਕ ਜਸਵੀਰ ਸਿੰਘ ਵਾਸੀ ਗੁਰਮ ਨੇ ਕਿਹਾ ਕਿ ਉਸ ਵੱਲੋਂ ਮਹਿਕਮੇ ਨੂੰ ਫਾਈਲ ਜਮ੍ਹਾਂ ਕਰਵਾਈ ਗਈ ਸੀ, ਜਿਸ ਮਗਰੋਂ ਬਿਜਲੀ ਵਿਭਾਗ ਵੱਲੋਂ ਕੁਨੇਕਸ਼ਨ ਲਈ ਲਾਈਨ ਕੱਢੀ ਜਾ ਰਹੀ ਸੀ ਜਿਸ ਨੂੰ ਕੁਝ ਕਿਸਾਨਾਂ ਵੱਲੋਂ ਰੋਕਿਆ ਗਿਆ ਹੈ । ਉਨ੍ਹਾਂ ਕਿਹਾ ਕਿ ਉਸ ਦੇ ਡੇਅਰੀ ਫਾਰਮ ਵਿੱਚ ਕਾਫੀ ਵੱਡੀ ਗਿਣਤੀ ਵਿੱਚ ਪਸ਼ੂ ਹਨ, ਜਿਨ੍ਹਾਂ ਦੇ ਰੱਖ ਰਖਾਵ ਲਈ ਬਿਜਲੀ ਸਪਲਾਈ ਦੀ ਲੋੜ ਹੈ । ਵਿਭਾਗ ਭਾਵੇਂ ਕਿਸੇ ਵੀ ਪਾਸੇ ਤੋਂ ਸਪਲਾਈ ਦਾ ਪ੍ਰਬੰਧ ਕਰੇ ਉਸ ਨੂੰ ਕੋਈ ਵੀ ਇਤਰਾਜ ਨਹੀਂ ਹੈ । ਪੀ.ਐਸ.ਪੀ.ਸੀ.ਐਲ ਦੇ ਐਕਸੀਅਨ ਵਿਕਾਸ ਸਿੰਗਲਾ ਨੇ ਕਿਹਾ ਕਿ ਜਿਸ ਕਿਸੇ ਵੀ ਖਪਤਕਾਰ ਵਲੋਂ ਨਵੇਂ ਕੁਨੇਕਸ਼ਨ ਲਈ ਅਪਲਾਈ ਕੀਤਾ ਜਾਂਦਾ ਹੈ। ਉਸ ਨੂੰ ਬਿਜਲੀ ਦੀ ਸਪਲਾਈ ਮੁਹਈਆ ਕਰਵਾਉਣਾ ਸਾਡੀ ਡਿਊਟੀ ਹੈ । ਇਹ ਮਹਿਕਮੇ ਨੇ ਦੇਖਣਾ ਹੈ ਕਿ ਸਪਲਾਈ ਕਿੱਥੋਂ ਦੇਣੀ ਹੈ । ਕਿਸਾਨਾਂ ਵੱਲੋਂ ਬੇਵਜ੍ਹਾ ਸਰਕਾਰੀ ਕੰਮ ਵਿੱਚ ਵਿਘਨ ਪਾਇਆ ਜਾ ਰਿਹਾ ਹੈ। ਜਿਸ ਕਰਕੇ ਮਜਬੂਰਨ ਪੁਲਿਸ਼ ਫੋਰਸ਼ ਦੀ ਸਹਾਇਤਾ ਲੈਣੀ ਪਈ ਹੈ। ਇਸ ਮੌਕੇ ਨਛੱਤਰ ਸਿੰਘ ਆੜਤੀਆਂ, ਡਾਕਟਰ ਨਾਇਬ ਸਿੰਘ,ਅਕਾਲੀ ਆਗੂ ਜਸਪ੍ਰੀਤ ਸਿੰਘ ਜੱਸੀ ਖੇੜੀ, ਗੁਰਜੀਤ ਸਿੰਘ ਲਾਲੀ ਭਗਵਾਨਪੁਰਾ, ਕਿਸਾਨ ਆਗੂ ਸੁਖਦੀਪ ਸਿੰਘ ਚਹਿਲ, ਕਰਨੈਲ ਸਿੰਘ, ਬਲਜੀਤ ਸਿੰਘ, ਗੁਰਤੇਜ ਸਿੰਘ, ਲਖਵੀਰ ਸਿੰਘ, ਮਲਕੀਤ ਸਿੰਘ ਆਦਿ ਆਗੂ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਮੰਗਾਂ ਨੂੰ ਲੈ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਮੋਟਰਸਾਈਕਲਾਂ ਦੀ ਸਿੱਧੀ ਟੱਕਰ ’ਚ ਇਕ ਨੌਜਵਾਨ ਦੀ ਮੌਤ, ਦੂਜਾ ਗੰਭੀਰ ਜ਼ਖਮੀ
Ad Position 24