10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਵਜੀਦਪੁਰ ਬਦੇਸ਼ਾ ਵਿਖੇ ਧੂਮ-ਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ

ਸ਼ੇਰਪੁਰ,10 ਅਗਸਤ (ਦਰਸ਼ਨ ਸਿੰਘ ਖੇੜੀ)–ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਵਾਸੀਆਂ ਨੇ ਆਪਣੀਆਂ ਧੀਆਂ ਤੇ ਬਹੂ ਬੇਟੀਆਂ ਦੇ ਚਾਅ ਲਾਡ ਪੂਰੇ ਕਰਨ ਲਈ ਵਜੀਦਪੁਰ ਬਦੇਸ਼ਾ ਵਿਖੇ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਰਵਾਇਤੀ ਢੰਗ ਨਾਲ ਮਨਾਇਆ। ਇਸ ਮੌਕੇ ਪਿੰਡ ਦੀਆਂ ਮੁਟਿਆਰਾਂ ਨੇ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਲੋਕ ਗੀਤ ਗਾਏ, ਗਿੱਧਾ ਪਾਇਆ ਅਤੇ ਆਪਸੀ ਮਿਲਾਪ ਰਾਹੀਂ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।

Ad Position 21
No active advertisement
ਅਜੀਤ ਡੈਸਕ 11-08-2026
ਸ਼ੇਰਪੁਰ,10 ਅਗਸਤ (ਦਰਸ਼ਨ ਸਿੰਘ ਖੇੜੀ)–ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਵਾਸੀਆਂ ਨੇ ਆਪਣੀਆਂ ਧੀਆਂ ਤੇ ਬਹੂ ਬੇਟੀਆਂ ਦੇ ਚਾਅ ਲਾਡ ਪੂਰੇ ਕਰਨ ਲਈ ਵਜੀਦਪੁਰ ਬਦੇਸ਼ਾ ਵਿਖੇ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਰਵਾਇਤੀ ਢੰਗ ਨਾਲ ਮਨਾਇਆ। ਇਸ ਮੌਕੇ ਪਿੰਡ ਦੀਆਂ ਮੁਟਿਆਰਾਂ ਨੇ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਲੋਕ ਗੀਤ ਗਾਏ, ਗਿੱਧਾ ਪਾਇਆ ਅਤੇ ਆਪਸੀ ਮਿਲਾਪ ਰਾਹੀਂ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।ਸਮਾਗਮ ਦੀ ਆਰੰਭਤਾ ਸਰਪੰਚ ਦਵਿੰਦਰ ਸਿੰਘ ਬਦੇਸ਼ਾ ਨੇ ਰੀਬਨ ਕੱਟ ਕੇ ਕੀਤੀ। ਇਕੱਠੀਆਂ ਹੋਈਆਂ ਮੁਟਿਆਰਾਂ ਨੇ ਸੱਸ - ਨੂੰਹ, ਨਣਦ - ਭਰਜਾਈ, ਦਿਉਰ - ਭਰਜਾਈ ਅਤੇ ਪੰਜਾਬ ਦੀਆਂ ਮੁਟਿਆਰਾਂ ਦੇ ਹੁਸਨ ਦੀ ਸਿਫਤ ਨੂੰ ਬਾਖ਼ੂਬੀ ਬੋਲੀਆਂ ਰਾਹੀਂ ਚਿਤਰਿਆ।ਇਸ ਮੌਕੇ ਬੇਟੀਆਂ ਨੇ ਆਪਣੇ ਪ੍ਰੀਵਾਰਿਕ ਰਿਸ਼ਤਿਆਂ ਨੂੰ ਗੀਤਾਂ ਰਾਹੀਂ ਸੁਣਾ ਕੇ ਰੰਗ ਬੰਨ੍ਹਿਆ।ਇਸ ਮੌਕੇ ਗੱਲਬਾਤ ਕਰਦਿਆਂ ਸਰਪੰਚ ਦਵਿੰਦਰ ਸਿੰਘ ਬਦੇਸ਼ਾ ਅਤੇ ਪੰਚਾਇਤ ਮੈਂਬਰ ਸਾਥੀਆਂ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਹੈ ਅਤੇ ਅਜਿਹੇ ਸਮਾਗਮ ਸਮਾਜ ਵਿੱਚ ਆਪਸੀ ਪਿਆਰ, ਭਾਈਚਾਰੇ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਦੇ ਹਨ।ਇਸ ਮੌਕੇ ਸਰਪੰਚ ਦਵਿੰਦਰ ਸਿੰਘ ਬਦੇਸ਼ਾ,ਰਣਦੀਪ ਸਿੰਘ,ਕਰਮਜੀਤ ਸਿੰਘ,ਨਿਰਮਲ ਸਿੰਘ ਬੱਬੂ,ਗੁਰਦੀਪ ਕੌਰ,ਸੁਖਦੀਪ ਕੌਰ ਪੰਚ ਸਵਰਨਜੀਤ ਕੌਰ, ਬਹਾਦਰ ਸਿੰਘ,ਗਗਨਦੀਪ ਸਿੰਘ ਪਲੰਬਰ, ਰਾਜਵਿੰਦਰ ਕੌਰ ਬੱਲ, ਮਨਜੀਤ ਕੌਰ ਬੱਲ, ਸੁਖਵਿੰਦਰ ਕੌਰ, ਕਿਰਨਪਾਲ ਕੌਰ,ਵੀਰਪਰਤਾਪ ਸਿੰਘ ਬੱਲ, ਗੁਰਮੀਤ ਕੌਰ,ਚਾਹਤਪ੍ਰੀਤ ਕੌਰ, ਬਲਵੀਰ ਕੌਰ, ਅਸ਼ਰਫ ਖ਼ਾਨ, ਖ਼ਾਨ ਡੀਜੇ, ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਸ਼ਮੂਲੀਅਤ ਕਰਕੇ ਤੀਆਂ ਦੇ ਤਿਉਹਾਰ ਦੀ ਰੌਣਕ ਨੂੰ ਚਾਰ ਚੰਨ ਲਗਾਏ।
Ad Position 22
No active advertisement
ਪਿਛਲੀ ਖ਼ਬਰ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਨਵੇਂ ਸੈਸ਼ਨ ਦੀ ਹੋਈ ਆਰੰਭਤਾ ਅਗਲੀ ਖ਼ਬਰ ਪਿੰਡ ਕੋਲਸੇੜੀ ਵਿਖੇ ਮਨਾਇਆ ਤੀਆਂ ਦਾ ਤਿਉਹਾਰ
Ad Position 24