ਅਕਾਲੀ ਦਲ ਦੇ ਹਲਕਾ ਇੰਚਾਰਜ ਜੱਸੀ ਮੰਨਵੀ ਵਲੋਂ ਪਿੰਡ-ਪਿੰਡ ਜਾ ਕੇ ਤੀਆਂ ਦੇ ਮੇਲਿਆਂ ’ਚ ਸ਼ਿਰਕਤ, ਤੀਆਂ ਸਾਡੇ ਅਮੀਰ ਸੱਭਿਆਚਾਰ ਦਾ ਅਣਮੁੱਲ ਗਹਿਣਾ ਨੇ- ਮੰਨਵੀ
ਅਮਰਗੜ੍ਹ, 10 ਅਗਸਤ (ਜਤਿੰਦਰ ਮੰਨਵੀ) - ਪੰਜਾਬ ਦੀ ਮਿੱਟੀ ਦੀ ਮਹਿਕ ਅਤੇ ਸਾਡੇ ਅਮੀਰ ਵਿਰਸੇ ਨੂੰ ਆਧੁਨਿਕਤਾ ਦੀ ਚਕਾਚੌਂਧ ਅਤੇ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਤੋਂ ਬਚਾਉਣ ਲਈ ਹਲਕਾ ਅਮਰਗੜ੍ਹ ‘ਚ ਵਿਸ਼ੇਸ਼ ਉਪਰਾਲੇ ਦੇਖਣ ਨੂੰ ਮਿਲ ਰਹੇ ਹਨ। ਭਾਵੇਂ ਅਜੋਕੇ ਦੌਰ ਵਿਚ ਪੰਜਾਬ ਦੇ ਪਿੰਡਾਂ ਵਿੱਚੋਂ ਤੀਆਂ ਦੇ ਰਵਾਇਤੀ ਪੀੜ ਹੌਲੀ-ਹੌਲੀ ਅਲੋਪ ਹੋ ਰਹੇ ਹਨ, ਪਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਸਬੀਰ ਸਿੰਘ ਜੱਸੀ ਮੰਨਵੀ ਨੇ ਇਸ ਅਨਮੁੱਲ ਵਿਰਸੇ ਨੂੰ ਮੁੜ ਸੁਰਜੀਤ ਕਰਨ ਦਾ ਬੀੜਾ ਚੁੱਕਿਆ ਹੈ।
ਤ
ਤੀਆਂ ਦੇ ਮੇਲੇ ‘ਚ ਅਕਾਲੀ ਦਲ ਦੇ ਹਲਕਾ ਇੰਚਾਰਜ ਜੱਸੀ ਮੰਨਵੀ ਨੂੰ ਸਨਮਾਨਿਤ ਕਰਦੀਆਂ ਹੋਈਆਂ ਮਹਿਲਾਵਾਂ।
11-08-2026
ਅਮਰਗੜ੍ਹ, 10 ਅਗਸਤ (ਜਤਿੰਦਰ ਮੰਨਵੀ) - ਪੰਜਾਬ ਦੀ ਮਿੱਟੀ ਦੀ ਮਹਿਕ ਅਤੇ ਸਾਡੇ ਅਮੀਰ ਵਿਰਸੇ ਨੂੰ ਆਧੁਨਿਕਤਾ ਦੀ ਚਕਾਚੌਂਧ ਅਤੇ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਤੋਂ ਬਚਾਉਣ ਲਈ ਹਲਕਾ ਅਮਰਗੜ੍ਹ ‘ਚ ਵਿਸ਼ੇਸ਼ ਉਪਰਾਲੇ ਦੇਖਣ ਨੂੰ ਮਿਲ ਰਹੇ ਹਨ। ਭਾਵੇਂ ਅਜੋਕੇ ਦੌਰ ਵਿਚ ਪੰਜਾਬ ਦੇ ਪਿੰਡਾਂ ਵਿੱਚੋਂ ਤੀਆਂ ਦੇ ਰਵਾਇਤੀ ਪੀੜ ਹੌਲੀ-ਹੌਲੀ ਅਲੋਪ ਹੋ ਰਹੇ ਹਨ, ਪਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਸਬੀਰ ਸਿੰਘ ਜੱਸੀ ਮੰਨਵੀ ਨੇ ਇਸ ਅਨਮੁੱਲ ਵਿਰਸੇ ਨੂੰ ਮੁੜ ਸੁਰਜੀਤ ਕਰਨ ਦਾ ਬੀੜਾ ਚੁੱਕਿਆ ਹੈ।ਇਸੇ ਲੜੀ ਤਹਿਤ ਜੱਸੀ ਮੰਨਵੀ ਨੇ ਅਮਰਗੜ੍ਹ ਹਲਕੇ ਦੇ ਵੱਖ-ਵੱਖ ਪਿੰਡਾਂ ਰਾਏਪੁਰ, ਮਾਹੋਰਾਣਾ ਅਤੇ ਗੁਆਰਾ ਵਿਖੇ ਆਯੋਜਿਤ ਤੀਆਂ ਦੇ ਸ਼ਾਨਦਾਰ ਸਮਾਗਮਾਂ ‘ਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਸਾਵਣ ਮਹੀਨੇ ਦੀ ਰੁੱਤ ਵਿਚ ਰਵਾਇਤੀ ਤਿਉਹਾਰ ਮਨਾ ਰਹੀਆਂ ਮਾਵਾਂ-ਧੀਆਂ ਦੇ ਵਿਸ਼ਾਲ ਇਕੱਠਾਂ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ।ਸਮਾਗਮ ਦੌਰਾਨ ਔਰਤਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਜੱਸੀ ਮੰਨਵੀ ਨੇ ਪੰਜਾਬੀ ਸੱਭਿਆਚਾਰ ਨੂੰ ਪੀੜ੍ਹੀ-ਦਰ-ਪੀੜ੍ਹੀ ਅੱਗੇ ਤੁਰਦਾ ਰੱਖਣ ਲਈ ਮਹਿਲਾ ਵਰਗ ਨੂੰ ਅਜਿਹੇ ਰਵਾਇਤੀ ਮੇਲੇ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਰਸ਼ਪਾਲ ਸਿੰਘ ਰਾਏਪੁਰ, ਸਤਿੰਦਰ ਸਿੰਘ ਕਾਲਾ, ਗੁਰਪ੍ਰੀਤ ਸਿੰਘ ਰਾਏਪੁਰ, ਡਾਕਟਰ ਦਵਿੰਦਰ ਗੁਰਨਾ, ਸਾਬਕਾ ਸਰਪੰਚ ਗੁਰਿੰਦਰ ਸਿੰਘ ਬੁੱਲਾਪੁਰ,ਅਤੇ ਗੁਰਪ੍ਰੀਤ ਸਿੰਘ ਲਾਲੀ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਆਗੂ ਹਾਜ਼ਰ ਸਨ।