ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਪਿੰਡ ਭਗਤਪੁਰਾ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਸਿਆਸਤ ਗਰਮਾਈ

Ad Position 21
No active advertisement
ਅਜੀਤ ਡੈਸਕ 05-07-2026
ਸ਼ਹਿਣਾ, 4 ਜੁਲਾਈ (ਸੁਰੇਸ਼ ਗੋਗੀ)-ਪਿੰਡ ਭਗਤਪੁਰਾ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਪਿੰਡ ਦੇ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸਬੰਧਿਤ ਆਗੂਆਂ ਵਿਚ ਸਿਆਸਤ ਗਰਮਾਈ ਗਈ ਹੈ। ਜ਼ਿਕਰਯੋਗ ਹੈ ਕਿ ਇਕ ਕਾਂਗਰਸੀ ਆਗੂ ਵਲੋਂ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਪ੍ਰਿੰਟ ਮੀਡੀਆ ਰਾਹੀਂ ਬਿਆਨ ਦਿੰਦਿਆਂ ਸੱਤਾਧਾਰੀ ਪਾਰਟੀ ’ਤੇ ਪਿੰਡ ਦੇ ਵਿਕਾਸ ਕਾਰਜ ਨਾ ਕਰਨ ਦੇ ਦੋਸ਼ ਲਗਾਏ ਸਨ ਅਤੇ ਪਿੰਡ ਦੀ ਫਿਰਨੀ ਦਾ ਦ੍ਰਿਸ਼ ਵੀ ਜਨਤਕ ਕੀਤਾ ਸੀ। ਉਸ ਉਪਰੰਤ ਸੱਤਾਧਾਰੀ ਪਾਰਟੀ ਨਾਲ ਸਬੰਧਿਤ ਬਲਾਕ ਸੰਮਤੀ ਮੈਂਬਰ ਲਵਦੀਪ ਸਿੰਘ ਅਤੇ ਸਰਪੰਚ ਕੁਲਵੰਤ ਰਾਮ ਨੇ ਇਕੱਠ ਕਰ ਕੇ ਪਿੰਡ ਦੇ ਕੀਤੇ ਗਏ ਅਤੇ ਹੋਣ ਵਾਲੇ ਵਿਕਾਸ ਕਾਰਜਾਂ ਸਬੰਧੀ ਜਨਤਕ ਖ਼ੁਲਾਸਾ ਕੀਤਾ। ਲਵਦੀਪ ਸਿੰਘ ਭਗਤਪੁਰਾ ਨੇ ਕਿਹਾ ਕਿ 50 ਲੱਖ ਰੁਪਏ ਸਰਕਾਰ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਯਾਦ ਨੂੰ ਸਮਰਪਿਤ ਦਿੱਤੇ ਜਿਨ੍ਹਾਂ ਨਾਲ ਕਮਿਊਨਿਟੀ ਹਾਲ ਦਾ ਕੰਮ ਚੱਲ ਰਿਹਾ ਹੈ। ਪਿੰਡ ਦੀ ਪ੍ਰਮੁੱਖ ਗਲੀ ਜੋ ਲੰਬੇ ਸਮੇਂ ਤੋਂ ਅਧੂਰੀ ਪਈ ਸੀ 18 ਲੱਖ ਦੀ ਲਾਗਤ ਨਾਲ ਇੰਟਰਲਾਕ ਅਤੇ 6 ਹੋਰ ਗਲੀਆਂ ਵਿਚ 15 ਲੱਖ ਦੀ ਇੰਟਰਲਾਕ ਲਾਈ ਗਈ। ਪਿੰਡ ਦੀ ਪ੍ਰਮੁੱਖ ਸੜਕ ਮੌੜ ਨਾਭਾ ਬੈਂਕ ਤੱਕ ਬਣ ਜਾਵੇਗੀ। ਜਿਸ ਦੇ ਟੈਂਡਰ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਆਪਣੀ ਪਾਰਟੀ ਦੀ ਸਰਕਾਰ ਸਮੇਂ ਪਿੰਡ ਦਾ ਕੀ ਕੰਮ ਕਰਵਾ ਸਕੇ। ਉਹ ਵੀ ਦੱਸ ਦੇਣਾ ਸੀ। ਬਲਕਿ ਦਾਣਾ ਮੰਡੀ ਦੇ ਮੁੱਦੇ ’ਤੇ ਸਾਰਾ ਪਿੰਡ ਦੋ ਧੜਿਆਂ ਵਿਚ ਵੰਡ ਦਿੱਤਾ ਅਤੇ ਲੋਕ ਇਕ ਦੂਜੇ ਦੇ ਖ਼ੂਨ ਦੇ ਪਿਆਸੇ ਹੋ ਗਏ ਸਨ। ਆਗੂਆਂ ਨੇ ਹੋਰ ਵੀ ਗੁੰਭ ਗੁਭਾਟ ਕੱਢਿਆ। ਇਸ ਸਮੇਂ ਸ਼ਮਸ਼ੇਰ ਸਿੰਘ, ਹਰਮੇਲ ਸਿੰਘ, ਜਸਵਿੰਦਰ ਸਿੰਘ ਕਾਕਾ, ਸਿਕੰਦਰ ਸਿੰਘ, ਗਿਆਨੀ ਭਜਨ ਦਾਸ, ਜੱਗੀ ਸਿੰਘ, ਗੁਰਮੇਲ ਸਿੰਘ, ਹਾਕਮ ਸਿੰਘ, ਕੇਵਲ ਸਿੰਘ, ਧਰਮਾ ਰਾਮ, ਵੀਰਾ ਰਾਮ, ਮੇਜਰ ਸਿੰਘ, ਰਾਜਾ ਸਿੰਘ, ਹਰਵਿੰਦਰ ਸਿੰਘ, ਸਾਧੂ ਸਿੰਘ, ਗੁਰਵੀਰ ਸਿੰਘ, ਸਰਬਜੋਤ ਸਿੰਘ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਵਲੋਂ ਮੁਫ਼ਤ ਪ੍ਰਦੂਸ਼ਣ ਚੈੱਕਅਪ ਕੈਂਪ ਅਤੇ ਪੌਦਾ ਵੰਡ ਮੁਹਿੰਮ ਅੱਜ ਅਗਲੀ ਖ਼ਬਰ ਪੈਨਸ਼ਨਰ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਦੀ ਅਹਿਮ ਮੀਟਿੰਗ 10 ਨੂੰ-ਰਾਜ ਕੁਮਾਰ ਅਰੋੜਾ
Ad Position 24
No active advertisement