16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਜੀ.ਐੱਸ.ਟੀ. ਵਿਭਾਗ ਦੇ ਸਹਾਇਕ ਕਮਿਸ਼ਨਰ ਉਪਿੰਦਰਜੀਤ ਸਿੰਘ ਸੋਢੀ ਨੇ ਅਹੁਦਾ ਸੰਭਾਲਿਆ

Ad Position 21
repet_subhas-goyals [Copy P29]
ਅਜੀਤ ਡੈਸਕ 05-07-2026
ਬਰਨਾਲਾ, 4 ਜੁਲਾਈ (ਰਾਜ ਪਨੇਸਰ)-ਜ਼ਿਲ੍ਹਾ ਬਰਨਾਲਾ ਦੇ ਜੀ.ਐਸ.ਟੀ. ਵਿਭਾਗ ਦੇ ਸਹਾਇਕ ਕਮਿਸ਼ਨਰ ਉਪਿੰਦਰਜੀਤ ਸਿੰਘ ਸੋਢੀ ਨੇ ਅਹੁਦਾ ਸੰਭਾਲਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰੇਕ ਵਪਾਰੀ ਤੇ ਹਰੇਕ ਵਿਅਕਤੀ ਦਾ ਕੰਮ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ। ਕਿਸੇ ਵੀ ਵਿਅਕਤੀ ਨੂੰ ਵਿਭਾਗ ਲਈ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਕਿਸੇ ਵੀ ਵਪਾਰੀ ਨੂੰ ਦਫ਼ਤਰੀ ਕੰਮ ਸਬੰਧੀ ਕੋਈ ਪ੍ਰੇਸ਼ਾਨੀ ਆਉਂਦੀ ਹੈ, ਉਹ ਮੇਰੇ ਨਾਲ ਸਿੱਧੇ ਤੌਰ ’ਤੇ ਸੰਪਰਕ ਕਰ ਸਕਦਾ ਹੈ। ਬਾਕੀ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਬਾਜ਼ਾਰ ’ਚੋਂ ਕੋਈ ਵੀ ਸਮਾਨ ਲਵੋ ਉਸ ਦਾ ਬਿੱਲ ਜ਼ਰੂਰ ਲਵੋ। ਇਸ ਮੌਕੇ ਐਸ.ਟੀ.ਓ. ਸੁਨੀਲ ਕੁਮਾਰ, ਐਸ.ਟੀ.ਓ. ਜਸਵਿੰਦਰ ਸਿੰਘ, ਸੁਪਰਡੈਂਟ ਰਣਜੀਤ ਸਿੰਘ ਭੰਮ, ਸੀਨੀਅਰ ਸਹਾਇਕ ਜਗਸੀਰ ਸਿੰਘ ਰਾਣੂ, ਇੰਸਪੈਕਟਰ ਅਮਨਦੀਪ ਗਾਂਧੀ, ਇੰਸਪੈਕਟਰ ਬਰਿੰਦਰ ਕੌਰ, ਇੰਸਪੈਕਟਰ ਮਹਿੰਦਰ ਕੌਰ, ਜੂਨੀਅਰ ਸਹਾਇਕ ਰਜਨੀਸ਼ ਕੁਮਾਰ, ਸਟੈਨੋ ਸੰਦੀਪ ਸਿੱਪੀ, ਕਲਰਕ ਜਿੰਮੀ ਗੋਇਲ, ਲੋਟਸ ਸ਼ਰਮਾ, ਅਮਨਦੀਪ ਸਿੰਘ, ਸੋਨੀਆ ਗੁਪਤਾ, ਬਲਵਿੰਦਰ ਸਿੰਘ, ਅੰਜੂ ਰਾਣੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਥਾਣਾ ਠੁੱਲੀਵਾਲ ਦੇ ਨਵੇਂ ਮੁੱਖ ਅਫ਼ਸਰ ਅਜੈਬ ਸਿੰਘ ਦਾ ਨਸ਼ਾ ਵਿਰੋਧੀ ਕਮੇਟੀ ਵਲੋਂ ਸਨਮਾਨ ਅਗਲੀ ਖ਼ਬਰ ਸ਼ਰਧਾਲੂਆਂ ਦੀ ਬੱਸ ਮਾਤਾ ਚਿੰਤਪੁਰਨੀ ਅਤੇ ਜਵਾਲਾ ਜੀ ਦੇ ਦਰਸ਼ਨਾਂ ਲਈ ਰਵਾਨਾ
Ad Position 24