ਸੰਗਰੂਰ, 7 ਜੁਲਾਈ (ਸੁਖਵਿੰਦਰ ਸਿੰਘ ਫੁੱਲ) – ਸੰਗਰੂਰ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਬੂ ਰੱਖਣ ਲਈ ਪੁਲਿਸ ਵੱਲੋਂ ਸ਼ਹਿਰ ਵਿੱਚ ਹੋਰ 120 ਸੀ.ਸੀ.ਟੀ.ਵੀ. ਕੈਮਰੇ ਲਗਵਾਏ ਜਾਣ ਦੀ ਤਜਵੀਜ ਹੈ। ਡੀ.ਐਸ.ਪੀ. (ਆਰ) ਸੰਗਰੂਰ ਸ. ਦਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸਮੇਂ ਸ਼ਹਿਰ ਵਿੱਚ 63 ਕੈਮਰੇ ਲੱਗੇ ਹੋਏ ਹਨ ਜਿਨ੍ਹਾਂ ਵਿੱਚੋਂ ਕੁਝ ਚਲ ਨਹੀਂ ਰਹੇ। ਇਨ੍ਹਾਂ ਬੰਦ ਪਏ ਕੈਮਰਿਆਂ ਨੂੰ ਚਾਲੂ ਕਰਵਾਇਆ ਜਾ ਰਿਹਾ ਹੈ। ਨਵੇਂ ਲੱਗਣ ਵਾਲੇ 120 ਕੈਮਰਿਆਂ ਨਾਲ ਸ਼ਹਿਰ ਦੀ ਬਾਹਰੀ ਆਬਾਦੀ ਵੀ ਸੀ.ਸੀ.ਟੀ.ਵੀ. ਕੈਮਰਿਆਂ ਦੀ ਨਿਗਰਾਨੀ ਹੇਠ ਆ ਜਾਵੇਗੀ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਕੌਰ ਗਰੇਵਾਲ ਦੀ ਸੇਧ ਅਨੁਸਾਰ ਪੁਰਾਣੇ ਲੱਗੇ ਅਤੇ ਨਵੇਂ ਲੱਗਣ ਵਾਲੇ ਕੈਮਰਿਆਂ ਦੀ ਸੈਟਿੰਗ ਅੱਜ ਦੇ ਮਾਹੌਲ ਨੂੰ ਸਾਹਮਣੇ ਰੱਖ ਕੇ ਕੀਤੀ ਜਾਵੇਗੀ।