ਮੂਨਕ, 7 ਜੁਲਾਈ (ਪ੍ਰਵੀਨ ਮਦਾਨ) - ਸਥਾਨਕ ਸ਼ਹਿਰ ਦੇ ਲੱਗਦੇ ਪਿੰਡ ਭਾਠੂਆਂ ਵਿੱਚ ਬੀਤੇ ਦਿਨ ਕਰੰਟ ਲੱਗਣ ਨਾਲ ਇੱਕ ਕਿਸਾਨ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਜਾਣਕਾਰੀ ਦਿੰਦਿਆਂ ਭੂਰਾ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਭਰਾ ਨਛੱਤਰ ਸਿੰਘ ਉਰਫ ਸੱਤਾ (48)ਪੁੱਤਰ ਗੁਰਦੇਵ ਸਿੰਘ ਗੰਢੂ ਆਪਣੇ ਖੇਤਾਂ ‘ਚੋਂ ਪਸ਼ੂਆਂ ਲਈ ਹਰਾ ਚਾਰਾ ਲੈ ਕੇ ਜਦੋਂ ਆਪਣੇ ਘਰ ਪਰਤਿਆ ਤਾਂ ਕੁਝ ਸਮੇਂ ਬਾਅਦ ਨਹਾਉਣ ਲਈ ਘਰ ਵਿੱਚ ਬਣੇ ਬਾਥਰੂਮ ਵਿੱਚ ਚਲਾ ਗਿਆ। ਇਸ ਦੌਰਾਨ ਬਾਥਰੂਮ ਦੇ ਲੱਗੇ ਦਰਵਾਜ਼ੇ ਨਾਲ ਤਾਰ ਸ਼ਾਂਟ ਹੋਣ ਕਾਰਨ ਉਨਾਂ ਨੂੰ ਜ਼ਬਰਦਸਤ ਕਰੰਟ ਲੱਗ ਗਿਆ । ਤਰੁੰਤ ਹੀ ਪਰਿਵਾਰਕ ਮੈਂਬਰਾਂ ਵੱਲੋਂ ਉਨਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਪਰ ਕਰੰਟ ਲੱਗਣ ਕਾਰਨ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਹਨ੍ਹਾਂ ਦੱਸਿਆ ਕਿ ਨਛੱਤਰ ਸਿੰਘ ਬਹੁਤ ਹੀ ਨਰਮ ਸੁਭਾਅ ਦੇ ਮਾਲਕ ਸਨ। ਉਹ ਆਪਣੇ ਪਿੱਛੇ ਇੱਕ ਬੇਟਾ ਅਤੇ ਪਤਨੀ ਜੋ ਕਿ ਅੰਗਹੀਣ ਹਨ ਛੱਡ ੜਗਏ ਹਨ । ਘਰ ਦੇ ਮੁੱਖ ਕਮਾਊ ਮੈਂਬਰ ਦੀ ਇਸ ਅਚਾਨਕ ਮੌਤ ਕਾਰਨ ਪਰਿਵਾਰ ਆਰਥਿਕ ਪੱਖੋਂ ਬਹੁਤ ਗਰੀਬ ਹਾਲਤ ਵਿੱਚ ਆ ਗਿਆ ਹੈ।ਇਸ ਦੁਖਦਾਈ ਘਟਨਾ ਤੋਂ ਬਾਅਦ ਪਿੰਡ ਭਾਠੂਆਂ ਵਿੱਚ ਸੋਗ ਦੀ ਲਹਿਰ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਸਮਾਜ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਉਨਾਂ ਦੇ ਬੱਚੇ ਦਾ ਭਵਿੱਖ ਸੁਰੱਖਿਅਤ ਹੋ ਸਕੇ।