10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਜੁਆਇੰਟ ਫਰੰਟ ਸੰਗਰੂਰ ਵਿਖੇ 29 ਜੁਲਾਈ ਨੂੰ ਕਰੇਗਾ ਮਹਾਂ ਰੈਲੀ

Ad Position 21
No active advertisement
ਅਜੀਤ ਡੈਸਕ 08-07-2026
ਸੰਗਰੂਰ, 7 ਜੁਲਾਈ (ਸੁਖਵਿੰਦਰ ਸਿੰਘ ਫੁੱਲ) - ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੀ ਸੂਬਾ ਪੱਧਰੀ ਮੀਟਿੰਗ ਸੰਗਰੂਰ ਵਿਖੇ ਪੰਜਾਬ ਪਾਵਰਕਾਮ ਪੈਨਸ਼ਨਰਜ਼ ਦੇ ਦਫ਼ਤਰ ਵਿੱਚ ਸੁਖਦੇਵ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ 17 ਜੂਨ ਨੂੰ ਜਲੰਧਰ ਵਿਖੇ ਹੋਈ ਜੁਆਇੰਟ ਫਰੰਟ ਦੀ ਕਨਵੈਨਸ਼ਨ ਵਿੱਚ ਵੱਖ ਵੱਖ ਪੈਨਸ਼ਨਰਜ਼ ਜਥੇਬੰਦੀਆਂ ਵੱਲੋਂ ਲਗਾਏ ਗਏ ਕੋਟ ਮੁਤਾਬਕ ਭਰਵੀਂ ਸ਼ਮੂਲੀਅਤ ਤੇ ਤਸੱਲੀ ਪਰਗਟ ਕੀਤੀ। ਕਨਵੈਨਸ਼ਨ ਵਿੱਚ ਕੀਤੇ ਸੰਘਰਸ਼ ਦੇ ਐਲਾਨ ਮੁਤਾਬਕ 29 ਜੁਲਾਈ ਨੂੰ ਸੰਗਰੂਰ ਦੀ ਨਵੀਂ ਦਾਣਾ ਮੰਡੀ ਵਿੱਚ ਮਹਾਂ ਰੈਲੀ ਕਰਨ ਉਪਰੰਤ ਵਿਤ ਮੰਤਰੀ ਹਰਪਾਲ ਸਿੰਘ ਚੀਮਾਂ ਦੀ ਕੋਠੀ ਵੱਲ ਮਾਰਚ ਕਰਕੇ ਪੈਨਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਪ੍ਰਤੀ ਪੰਜਾਬ ਸਰਕਾਰ ਦੇ ਰਵਈਏ ਖ਼ਿਲਾਫ਼ ਆਪਣੇ ਗੁੱਸੇ ਅਤੇ ਰੋਹ ਦਾ ਪ੍ਰਗਟਾਵਾ ਕਰਨ ਦਾ ਫੈਸਲਾ ਕੀਤਾ। ਕਰਮ ਸਿੰਘ ਧਨੋਆ, ਭਜਨ ਸਿੰਘ ਗਿੱਲ, ਅਵਿਨਾਸ਼ ਸ਼ਰਮਾਂ, ਸੁਖਵਿੰਦਰ ਸਿੰਘ ਸੈਣੀ , ਸੁਰਿੰਦਰ ਰਾਮ ਕੁੱਸਾ, ਰਾਜ ਕੁਮਾਰ ਅਰੋੜਾ, ਸੀਤਾ ਰਾਮ ਸ਼ਰਮਾਂ ‘ ਦਰਸ਼ਨ ਸਿੰਘ ਨਾਰਥ , ਸ਼ਿਵ ਕੁਮਾਰ ਤਿਵਾੜੀ, ਨਾਹਰ ਸਿੰਘ, ਦੇਵ ਰਾਜ, ਪ੍ਰੇਮਚੰਦ ਪੰਜੋਲਾ ਅਤੇ ਭੁਪਿੰਦਰ ਸਿੰਘ ਜੱਸੀ ਨੇ ਕਿਹਾ ਕਿ 17 ਜੁਲਾਈ ਨੂੰ ਮੁਲਾਜਮ ਤੇ ਪੈਨਸ਼ਨਰਜ਼ ਸਾਂਝਾ ਫਰੰਟ + ਸਾਂਝਾ ਮੁਲਾਜਮ ਮੰਚ ਅਤੇ ਆਜ਼ਾਦ ਜਥੇਬੰਦੀਆਂ ਵੱਲੋਂ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਚਿਤਾਵਨੀ ਰੈਲੀ ਵਿੱਚ ਵੀ ਵਧ ਚੜ੍ਹ ਕੇ ਪੂਰੀ ਗਿਣਤੀ ਵਿੱਚ ਸੁਮੂਲੀਅਤ ਕੀਤੀ ਜਾਵੇਗੀ। ਅੱਜ ਦੀ ਮੀਟਿੰਗ ਵਿੱਚ ਆਰਐਲ ਪਾਂਧੀ, ਹਰਵਿੰਦਰ ਸਿੰਘ ਭੱਠਲ, ਅਵਿਨਾਸ਼ ਚੰਦ ਸ਼ਰਮਾ, ਜੰਟ ਸਿੰਘ ਭੁੱਲਰ ਸੋਹੀਆਂ , ਰਵਿੰਦਰ ਗੁੱਡੂ ਅਤੇ ਹੋਰ ਬਹੁਤ ਸਾਥੀ ਆਗੂ ਸ਼ਾਮਲ ਹੋਏ।
Ad Position 22
No active advertisement
ਪਿਛਲੀ ਖ਼ਬਰ ਨਿਯਮਾਂ ਦੀ ਉਲੰਘਣਾ ਕਰਨ ਕਰਕੇ ਅਮਰਗੜ੍ਹ ਹਲਕੇ ’ਚ ਸ਼ਰਾਬ ਦੇ ਠੇਕੇ ਮੁਕੰਮਲ ਬੰਦ,ਅਧਿਕਾਰੀਆਂ ਨੇ ਵੱਟੀ ਚੁੱਪ ਅਗਲੀ ਖ਼ਬਰ ਸ਼ਾਨਦਾਰ ਸੇਵਾਵਾਂ ਬਦਲੇ ਐਸ.ਪੀ ਰਾਜੇਸ਼ ਛਿੱਬਰ ਡੀ.ਜੀ.ਪੀ ਕਮਾਂਡੇਸ਼ਨ ਡਿਸਕ ਨਾਲ ਸਨਮਾਨਿਤ
Ad Position 24