ਸੰਗਰੂਰ, 13 ਜੁਲਾਈ (ਅਮਨਦੀਪ ਸਿੰਘ ਬਿੱਟਾ) ਕੰਪਿਊਟਰ ਅਧਿਆਪਕ ਆਗੂਆਂ ਤੇ ਡੀਟੀਐਫ ਸੰਗਰੂਰ ਦੇ ਆਗੂਆਂ ਤੇ ਦਰਜ਼ ਐਫ ਆਈ ਆਰ ਰੱਦ ਕਰਵਾਉਣ ਲਈ ਸੰਘਰਸੀਲ ਜੱਥੇਬੰਦੀਆਂ ਦਾ ਸਾਝਾਂ ਵਫ਼ਦ ਐਸ ਐਸ ਪੀ ਸੰਗਰੂਰ ਨੂੰ ਮਿਲਿਆ। ਸਾਲ 2024-25 ਦੌਰਾਨ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਵੱਲੋ ਸੰਗਰੂਰ ਵਿਖੇ ਲਗਾਏ ਗਏ 191 ਦਿਨਾਂ ਦੇ ਸਾਂਤਮਈ ਧਰਨੇ ਦੌਰਾਨ 2 ਜਨਵਰੀ 2025 ਨੂੰ ਵਿੱਤ ਮੰਤਰੀ ਦੀ ਰਿਹਾਇਸ ਅੱਗੇ ਕੀਤੇ ਰੋਸ ਮਾਰਚ ਦੌਰਾਨ ਕੰਪਿਊਟਰ ਅਧਿਆਪਕ ਆਗੂਆਂ ਅਤੇ ਭਰਾਤਰੀ ਜੱਥੇਬੰਦੀ ਡੀਟੀਐਫ ਦੇ ਆਗੂਆਂ ਉਤੇ ਕੀਤੀ ਐਫ.ਆਈ.ਆਰ ਸਬੰਧੀ ਵਿਰੋਧ ਦਰਜ ਕਰਵਾਉਣ ਅਤੇ ਉਸ ਨੂੰ ਰੱਦ ਕਰਵਾਉਣ ਲਈ ਸੰਗਰੂਰ ਦੀਆਂ ਸੰਘਰਸਸੀਲ ਜੱਥੇਬੰਦੀਆਂ ਦਾ ਇੱਕ ਵਫਦ ਐਸ. ਐਸ. ਪੀ. ਸੰਗਰੂਰ ਡਾ ਰਵਜੋਤ ਕੌਰ ਗਰੇਵਾਲ ਜੀ ਨੂੰ ਮਿਲਿਆ ।ਉਨ੍ਹਾਂ ਅੱਗੇ ਰੋਸ ਪ੍ਰਗਟਾਇਆ ਗਿਆ ਕਿ ਪੰਜਾਬ ਸਰਕਾਰ, ਅਧਿਆਪਕਾਂ ਦੀਆਂ ਹੱਕੀ ਮੰਗਾਂ ਤੇ ਪਿਛਲੇ 21 ਸਾਲਾਂ ਤੋਂ ਲਟਕਦੇ ਮਸਲਿਆਂ ਨੂੰ ਹੱਲ ਕਰਨ ਦੀ ਥਾਂ ਪ੍ਰਸਾਸ਼ਨ ਰਾਹੀਂ ਕੰਪਿਊਟਰ ਅਧਿਆਪਕ ਆਗੂਆਂ ਤੇ ਭਰਾਰਤੀ ਜੱਥੇਬੰਦੀਆਂ ਦੇ ਸਾਥੀਆਂ ਉਤੇ ਸੰਘਰਸ਼ ਨੂੰ ਦਬਾਉਣ ਲਈ ਪਰਚੇ ਦਰਜ ਕਰਨ ਦੇ ਰਾਹ ਪੈ ਗਈ ਹੈ ਜਿਸ ਦੇ ਅੱਜ ਹਾਜਰ ਸਮੂਹ ਆਗੂਆਂ ਵੱਲੋਂ ਸਖਤ ਨਿਖੇਧੀ ਕੀਤੀ ਗਈ ਅਤੇ ਉਨਾਂ ਨੂੰ ਪਿਛਲੇ ਸਾਲ ਕੀਤੀ ਇਸ ਐਫ. ਆਈ ਆਰ ਤੇ ਧਰਨੇ ਦੌਰਾਨ ਕੀਤੇ ਹੋਰ ਪਰਚਿਆਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਡਾ ਗਰੇਵਾਲ ਵੱਲੋ ਜੱਥੇਬੰਦੀਆੰ ਦੇ ਵਫਦ ਨੂੰ ਪੂਰਨ ਭਰੋਸਾ ਦਿਵਾਇਆ ਗਿਆ ਕਿ ਉਹ ਇਸ ਸਬੰਧੀ ਜਲਦੀ ਹੀ ਬਣਦੀ ਕਾਰਵਾਈ ਕਰਕੇ ਵਫਦ ਨੂੰ ਦੁਬਾਰਾ ਮੀਟਿੰਗ ਦਾ ਸੱਦਾ ਦੇਣਗੇ। ਅੱਜ ਦੇ ਇਸ ਵਫਦ ਵਿੱਚ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਡੀਟੀਐਫ (ਦਿਗਵਿਜੈ ਪਾਲ ਸ਼ਰਮਾ) ਦੇ ਸਾਬਕਾ ਸੂਬਾ ਜਨਰਲ ਸਕੱਤਰ ਬਲਵੀਰ ਲੌਂਗੋਵਾਲ ਇਨਕਲਾਬੀ ਵਿਰਾਸਤ ਮੰਚ ਦੇ ਸਕੱਤਰ ਰਾਕੇਸ਼ ਕੁਮਾਰ, ਜ਼ਮਹੂਰੀ ਅਧਿਕਾਰ ਸਭਾ ਵੱਲੋਂ ਸਕੱਤਰ ਕੁਲਦੀਪ ਸਿੰਘ ਤੇ ਵਿਸ਼ਵਕਾਤ, ਦੇਸ਼ ਭਗਤ ਯਾਦਗਾਰ ਕਮੇਟੀ ਲੌਂਗੋਵਾਲ ਵੱਲੋਂ ਸਕੱਤਰ ਜੁਝਾਰ ਲੌਂਗੋਵਾਲ, ਤਰਕਸ਼ੀਲ ਸੁਸਾਇਟੀ ਵੱਲੋਂ ਪਰਮਵੇਦ ਜੋਨ ਸਕੱਤਰ ਤੇ ਸੁਰਿੰਦਰ ਕੁਮਾਰ, ਡੀਟੀਐਫ ਵੱਲੋਂ ਜਿਲ੍ਹਾ ਪ੍ਰਧਾਨ ਦਾਤਾ ਨਮੋਲ, ਸਕੱਤਰ ਹਰਭਗਵਾਨ ਗੁਰਨੇ, ਜਿਲਾ ਪ੍ਰੈਸ ਸਕੱਤਰ ਜਸਵੀਰ ਨਮੋਲ, ਬਲਾਕ ਪ੍ਰਧਾਨ, ਸੁਨਾਮ ਰਵਿੰਦਰ, ਤਾਰਾ ਸਿੰਘ, ਸੀਨੀਅਰ ਆਗੂ ਪਵਨ ਕੁਮਾਰ, ਜਗਦੇਵ ਵਰਮਾ, ਕਿਰਪਾਲ ਨਮੋਲ ਏਡਿਡ ਸਕੂਲ ਯੂਨੀਅਨ ਵੱਲੋਂ ਮਿਸ਼ਰਾ ਸਿੰਘ ਧੂਰੀ, 5994 ਬੈੱਕਲਾਗ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਆਗੂ ਅਸ਼ੋਕ ਬਾਵਾ ਅਤੇ ਕੰਪਿਊਟਰ ਟੀਚਰਜ ਯੂਨੀਅਨ ਵੱਲੋ ਸੂਬਾ ਆਗੂ ਪਰਮਵੀਰ ਸਿੰਘ, ਨਰਦੀਪ ਸ਼ਰਮਾ ਅਤੇ ਜਿਲ੍ਹਾ ਪ੍ਰਧਾਨ ਸੰਗਰੂਰ ਕੁਲਵਿੰਦਰ ਸਿੰਘ, ਜਿਲ੍ਹਾ ਆਗੂ ਹਰਵਿੰਦਰ ਸਿੰਘ, ਅਵਤਾਰ ਸਿੰਘ, ਤੇਜਿੰਦਰ ਬਾਂਸਲ, ਨੀਰਜ ਯਾਦਵ, ਸੁਮਿਤ ਖੁਰਾਣਾ, ਵਿਕਾਸ ਜਿੰਦਲ, ਸੁਖਵਿੰਦਰ ਸਿੰਘ, ਖੁਸ਼ਵਿੰਦਰ ਸਿੰਘ, ਵਿਮਲ ਕੁਮਾਰ,ਨਿਤਿਨ ਗੋਇਲ, ਸੁਸੀਲ ਕੁਮਾਰ, ਵਿਕਰਮਜੀਤ ਸਿੰਘ, ਹਰਜਿੰਦਰ ਸਿੰਘ, ਰਵਿੰਦਰ ਸਿੰਘ, ਰਾਜਵਿੰਦਰ ਸਿੰਘ, ਹਰਜਿੰਦਰ ਸਿੰਘ,ਸੁਨੀਲ ਕੁਮਾਰ, ਮਹਿੰਦਰ ਸਿੰਘ ਅਤੇ ਹੋਰ ਸਾਥੀ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ।
ਸੰਘਰਸ਼ ਦੌਰਾਨ ਅਧਿਆਪਕਾਂ ਉੱਤੇ ਦਰਜ ਹੋਏ ਪਰਚਿਆਂ ਨੂੰ ਰੱਦ ਕਰਵਾਉਣ ਲਈ ਵਫ਼ਦ ਪੁਲਿਸ ਮੁਖੀ ਨੂੰ ਮਿਲਿਆ
ਅਜੀਤ ਡੈਸਕ
14-07-2026