ਸੰਗਰੂਰ, 13 ਜੁਲਾਈ (ਧੀਰਜ ਪਸ਼ੌਰੀਆ) - ਪਸ਼ੂ ਪਾਲਣ ਵਿਭਾਗ ਵਿੱਚ ਪਿਛਲੇ ਕਈ ਸਾਲਾਂ ਤੋਂ ਚਲਾਏ ਜਾ ਰਹੇ ਪੀਟੀ ਪ੍ਰੋਜੈਕਟ ਵਿੱਚ ਇਨਸੈਂਟਵ ਤੇ ਕੰਮ ਕਰਦੇ ਮਿਲਕ ਰਿਕਾਰਡਰਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਨੂੰ 65048 ਪੱਕੇ ਕੀਤੇ ਜਾ ਰਹੇ ਮੁਲਾਜ਼ਮਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਜਾਵੇ। ਇਸ ਸਬੰਧੀ ਇਨਾ ਮਿਲਕ ਰਿਕਰਾਡਰਾਂ ਦੇ ਵਫਦ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਨੂੰ ਮੰਗ ਪੱਤਰ ਦੇਣ ਤੋਂ ਬਾਅਦ “ਅਜੀਤ” ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ 25 ਦੇ ਕਰੀਬ ਨੌਜਵਾਨ ਪਿਛਲੇ ਕਈ ਸਾਲਾਂ ਤੋਂ ਪਸ਼ੂ ਪਾਲਣ ਜਿਲ੍ਹਾ ਸੰਗਰੂਰ ਵਿੱਚ ਚਲਦੇ ਆਰਜੀਐਮ ਮੋਹਰਾਂ ਪੀਟੀ ਪ੍ਰੋਜੈਕਟ ਵਿੱਚ ਬਤੌਰ ਮਿਲਕ ਰਿਕਾਰਡਰ ਇਨਸੈਂਟਵ ਤੇ ਕੰਮ ਕਰ ਰਹੇ ਹਨ। ਉਹਨਾਂ ਦੱਸਿਆ ਕਿ ਸਾਰੇ ਮਿਲਕ ਰਿਕਾਰਡਜ ਆਪਣੇ ਕੰਮ ਦੇ ਨਾਲ ਨਾਲ ਸੰਬੰਧਿਤ ਪਸ਼ੂ ਹਸਪਤਾਲਾਂ ਵਿੱਚ ਵਿਭਾਗੀ ਕੰਮ ਵੀ ਕਰਵਾ ਰਹੇ ਹਨ। ਉਹਨਾਂ ਨੂੰ ਮਿਲਦਾ ਮਿਹਨਤਾਨਾ ਭੱਤਾ ਅੱਜ ਦੇ ਮਹਿਗਾਈ ਦੇ ਯੁੱਗ ਵਿੱਚ ਬਹੁਤ ਘੱਟ ਹੈ ਜਿਸ ਨਾਲ ਉਹਨਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਹੋਣਾ ਮੁਸ਼ਕਲ ਹੈ।ਉਹਨਾਂ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਜ਼ਿਲਾ ਸੰਗਰੂਰ ਵਿੱਚ ਲਗਭਗ 100 ਦੇ ਕਰੀਬ ਦਰਜਾ ਚਾਰ ਕਰਮਚਾਰੀਆਂ ਦੀਆਂ ਅਸਾਮੀਆਂ ਖਾਲੀ ਹਨ,ਇਸ ਲਈ ਉਹਨਾਂ ਨੂੰ ਪਸ਼ੂ ਪਾਲਣ ਵਿਭਾਗ ਵਿੱਚ ਦਰਜਾ ਚਾਰ ਦੀਆਂ ਅਸਾਮੀਆਂ ਤੇ ਪੱਕੇ ਤੌਰ ਤੇ ਨਿਯੁਕਤ ਕਰ ਲਿਆ ਜਾਵੇ। ਮਾਰਕੀਟ ਕਮੇਟੀ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਨੂੰ ਮਿਲਣ ਆਏ ਆਗੂਆਂ ਵਿੱਚ ਜਸਵਿੰਦਰ ਸਿੰਘ, ਜਸਪ੍ਰੀਤ ਸਿੰਘ, ਅਮਨਦੀਪ ਸਿੰਘ, ਮਨਜੀਤ ਸਿੰਘ, ਜਸਵਿੰਦਰ ਸਿੰਘ, ਬੁੱਧ ਸਿੰਘ, ਰਾਮ ਸਿੰਘ, ਜਸਪ੍ਰੀਤ ਸਿੰਘ, ਜਗਦੀਪ ਸਿੰਘ, ਪ੍ਰਿਤਪਾਲ ਸਿੰਘ, ਕੁਲਦੀਪ ਸਿੰਘ ਬਹਾਦਰ ਸਿੰਘ ਅਤੇ ਹੋਰ ਮੌਜੂਦ ਸਨ। ਮਾਰਕੀਟ ਕਮੇਟੀ ਚੇਅਰਮੈਨ ਅਵਤਾਰ ਸਿੰਘ ਈਲਵਾਲ ਨੇ ਬਾਅਦ ਵਿੱਚ ਅਜੀਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹਨਾਂ ਮਿਲਕ ਰਿਕਾਰਡਰਾਂ ਨੂੰ ਵਿਭਾਗ ਦੇ ਕੈਬਿਨਟ ਮੰਤਰੀ ਗੁਰਮੀਤ ਸਿੰਘ ਖੁਡੀਆਂ ਨਾਲ ਕੱਲ ਮੰਗਲਵਾਰ ਲਈ ਬੈਠਕ ਨਿਰਧਾਰਿਤ ਕਰਵਾ ਦਿੱਤੀ ਗਈ ਹੈ ਤਾਂ ਜੋ ਇਹਨਾਂ ਦੀਆਂ ਮੰਗਾਂ ਦਾ ਹੱਲ ਹੋ ਸਕੇ।
ਪਿਛਲੇ ਕਈ ਸਾਲਾਂ ਤੋਂ ਪਸ਼ੂ ਪਾਲਣ ਵਿਭਾਗ ਵਿੱਚ ਇਨਸੈਂਟਿਵ ’ਤੇ ਕੰਮ ਕਰਦੇ ਮਿਲਕ ਰਿਕਾਰਡਰਾਂ ਨੇ ਰੈਗੂਲਰ ਕੀਤੇ ਜਾਣ ਦੀ ਕੀਤੀ ਮੰਗ
ਅਜੀਤ ਡੈਸਕ
14-07-2026