ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਧਾਰਮਿਕ ਸਮਾਗਮ ਲਈ ਕੀਤੀ ਤਿਆਰੀ ਮੀਟਿੰਗ

Ad Position 21
No active advertisement
ਅਜੀਤ ਡੈਸਕ 14-07-2026

ਸੰਗਰੂਰ, 13 ਜੁਲਾਈ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਅਗਰਵਾਲ ਭਵਨ ਵਿਖੇ ਸ੍ਰੀ ਸੁੰਦਰ ਕਾਂਡ ਸੇਵਾ ਸੁਸਾਇਟੀ ਦੇ ਅਹੁਦੇਦਾਰਾਂ ਅਤੇ ਮੈਬਰਾਂ ਦੀ ਅਹਿਮ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਰਕੇਸ਼ ਗੋਇਲ,ਚੇਅਰਮੈਨ ਪਵਨ ਕੁਮਾਰ ਗੁਪਤਾ, ਵਿੱਤ ਸਕੱਤਰ ਜੇਸਟ ਜੈਨ, ਸਕੱਤਰ ਚਮਨ ਸਿਡਾਨਾ, ਲੰਗਰ ਇੰਚਾਰਜ ਪ੍ਰੇਮ ਗਰਗ ਅਤੇ ਸੰਗਰੂਰ ਸੋਸ਼ਲ ਵੈਲਫੇਅਰ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ,ਅਗਰਵਾਲ ਸਭਾ ਦੇ ਪ੍ਰਧਾਨ ਬਦਰੀ ਜਿੰਦਲ, ਪ੍ਰੋ. ਸੁਰੇਸ਼ ਗੁਪਤਾ ਦੀ ਅਗਵਾਈ ਵਿੱਚ ਹੋਈ।ਮੰਚ ਸੰਚਾਲਨ ਕਰਦੇ ਹੋਏ ਸਕੱਤਰ ਚਮਨ ਸਿਡਾਨਾ ਨੇ ਕਿਹਾ ਕਿ ਸ੍ਰੀ ਸੁੰਦਰ ਕਾਂਡ ਸੇਵਾ ਸੁਸਾਇਟੀ ਵੱਲੋ 49 ਸੁੰਦਰ ਕਾਂਡ ਦੇ ਪਾਠ ਪੂਰੀ ਸ਼ਰਧਾ ਵਿਧੀ ਅਤੇ ਸਤਿਕਾਰ ਨਾਲ ਪ੍ਰਾਚੀਨ ਸ੍ਰੀ ਸ਼ਿਵ ਮੰਦਰ ਬਗੀਚੀ ਵਾਲਾ ਵਿਖੇ ਸੰਪੂਰਨ ਹੋ ਗਏ ਹਨ। ਇਹ ਪਾਠ ਮਹੀਨੇ ਦੇ ਅਖੀਰਲੇ ਸ਼ਨਿੱਚਰਵਾਰ ਨੂੰ ਕਰਵਾਏ ਜਾਂਦੇ ਹਨ। ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੁਸਾਇਟੀ ਦੇ ਮੀਡੀਆ ਇੰਚਾਰਜ ਸ੍ਰੀ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਇਹ ਬਹੁਤ ਹੀਖੁਸ਼ੀ ਦੀ ਗੱਲ ਹੈ ਕਿ ਸ੍ਰੀ ਸੁੰਦਰ ਕਾਂਡ ਜੀ ਦੇ ਸੰਗੀਤਮਈ ਪਾਠਾਂ ਦੇ ਨਾਲ ਲੋਕਾਂ ਵਿੱਚ ਧਾਰਮਿਕ ਭਾਵਨਾ ਵਧਦੀ ਹੈ ਅਤੇ ਆਪਸੀ ਪਿਆਰ,ਸਦਭਾਵਨਾ ਅਤੇ ਭਾਈਚਾਰਕ ਸਾਂਝ ਮਜਬੂਤ ਹੁੰਦੀ ਹੈ। ਪ੍ਰੋ. ਸੁਰੇਸ਼ ਗੁਪਤਾ ਨੇ ਕਿਹਾ ਕਿ ਅੱਜ ਲੋੜ ਹੈ ਕਿ ਸਾਨੂੰ ਸਾਰਿਆਂ ਨੂੰ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਖਿਲਾਫ ਅਵਾਜ ਬੁਲੰਦ ਕਰਕੇ ਧਾਰਮਿਕ ਸਮਾਗਮਾਂ ਦੇ ਨਾਲ ਸਮਾਜ ਨੂੰ ਜੋੜ ਕੇ ਚੰਗਾ ਸੁਧਾਰ ਲਿਆਉਣ ਦੀ ਸਖਤ ਲੋੜ ਹੈ। ਇੰਜੀਨੀਅਰ ਪ੍ਰਵੀਨ ਬਾਂਸਲ ਨੇ ਵੀ ਆਪਸੀ ਸਦਭਾਵਨਾ ਅਤੇ ਭਾਈਚਾਰਕ ਨੂੰ ਮਜਬੂਤ ਕਰਨ ਦਾ ਸੰਦੇਸ਼ ਦਿੱਤਾ ਅਤੇ ਸਾਰਿਆਂ ਨੂੰ ਆਪਣੇ-ਆਪਣੇ ਧਰਮ ਨਾਲ ਜੁੜਨ ਲਈ ਆਖਿਆ। ਸੰਸਥਾ ਦੇ ਪ੍ਰਧਾਨ ਸ੍ਰੀ ਰਕੇਸ਼ ਕੁਮਾਰ ਗੋਇਲ ਨੇ ਕਿਹਾ ਕਿ ਸੰਸਥਾ ਵੱਲੋ ਪ੍ਰਚੀਨ ਸ਼ਿਵ ਮੰਦਰ ਬਗੀਚੀ ਵਾਲਾ ਵਿਖੇ 50ਵਾਂ ਪਵਿੱਤਰ ਸ੍ਰੀ ਸੁੰਦਰ ਕਾਂਡ ਦੇ ਪਾਠ ਦੇ ਮੌਕੇ ਤੇ ਧਾਰਮਿਕ ਸਮਾਗਮ ਦਾ ਅਆਯੋਜਨ ਕੀਤਾ ਜਾਵੇਗਾ ਜਿਸ ਵਿੱਚ 14, 15 ਅਤੇ 16 ਅਗਸਤ ਨੂੰ ਹਨੂੰਮਤ ਕਥਾ ਹੋਵੇਗੀ। ਇਸ ਮੌਕੇ ਬਲਦੇਵ ਗੁਪਤਾ, ਲੰਗਰ ਇੰਚਾਰਜ ਰਾਜ ਕੁਮਾਰ ਬਾਂਸਲ, ਅਸ਼ਵਨੀ ਗਰਗ, ਵਿਜੈ ਗਲੈਕਸੀ, ਅਵਿਨਾਸ਼ ਸ਼ਰਮਾ, ਵਿਪਨ ਜਿੰਦਲ, ਲਹਿਰਾਗਾਗਾ ਨਿਵਾਸੀ ਸਭਾ ਦੇ ਪ੍ਰਧਾਨ ਰਜਿੰਦਰ ਗੋਇਲ (ਮੋਹਿਤ ਡੇਅਰੀ), ਉੱਘੇ ਸਮਾਜ ਸੇਵੀ ਅਤੇ ਅਗਰਵਾਲ ਸਭਾ ਦੇ ਟਰੱਸਟ ਦੇ ਸੀਨੀਅਰ ਮੈਬਰ ਵਿਜੈ ਸਿੰਗਲਾ, ਇੰਜੀਨੀਅਰ ਪ੍ਰਵੀਨ ਬਾਂਸਲ, ਕੌਸ਼ਲ ਕੁਮਾਰ, ਸ਼ਿਵ ਭੋਲੇ ਪੈਦਲ ਯਾਤਰਾ ਮੰਡਲੀ ਦੇ ਪ੍ਰਧਾਨ ਗੋਬਿੰਦਰ ਸ਼ਰਮਾ, ਅਸ਼ਵਨੀ ਸ਼ਰਮਾ, ਐਡਵੋਕੇਟ ਸੁਭਮ ਬਾਂਸਲ, ਨਰੰਜਨ ਦਾਸ, ਭੀਮ ਸੈਨ ਗੋਇਲ, ਵਿਜੈ ਸਿੰਗਲਾ ਸੁਪਰਡੰਟ, ਅਸ਼ੋਕ ਬਾਂਸਲ, ਐਸਪੀ ਸ਼ਰਮਾ, ਡਾ. ਮਹਿੰਦਰ ਮੋਹਨ, ਰਕੇਸ਼ ਕੁਮਾਰ ਮਿੱਤਲ ਅਤੇ ਹੋਰਨਾਂ ਮੈਬਰਾਂ ਨੇ ਵੀ ਹਿੱਸਾ ਲਿਆ। ਪ੍ਰਧਾਨ ਰਕੇਸ਼ ਕੁਮਾਰ ਗੋਇਲ ਨੇ ਧਾਰਮਿਕ ਸਮਾਗਮ ਦੇ ਪ੍ਰੋਗਰਾਮ ਦੀ ਜਾਣਕਾਰੀਦਿੱਤੀ। ਵਿੱਤ ਸਕਤੱਰ ਜੇਸਟ ਜੈਨ ਨੇ ਲੇਖਾ ਜੋਖਾ ਪੇਸ਼ ਕੀਤਾ। ਚੇਅਰਮੈਨ ਪਵਨ ਗੁਪਤਾ ਨੇ ਆਏ ਸਮੂਹ ਮੈਬਰਾਂ ਦਾ ਧੰਨਵਾਦ ਕੀਤਾ।

Ad Position 22
No active advertisement
ਪਿਛਲੀ ਖ਼ਬਰ ਧਰਮ ਪਾਲ ਚੁੱਘ ਨੇ ਬਤੌਰ ਪ੍ਰਧਾਨ ਕੌਂਸਲ ਦਫ਼ਤਰ ਜ਼ੀਰਾ ਦਾ ਚਾਰਜ ਸੰਭਾਲਿਆ ਅਗਲੀ ਖ਼ਬਰ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਹਾਜ਼ਰੀ ’ਚ ਭਗਵਾਨਪੁਰਾ ਨਗਰ ਦੇ ਦਰਜਨਾਂ ਪਰਿਵਾਰ ਆਮ ਆਦਮੀ ਪਾਰਟੀ ’ਚ ਹੋਏ ਸ਼ਾਮਿਲ -ਅਮਨ...
Ad Position 24
No active advertisement