07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਜ਼ਿਲ੍ਹਾ ਸੰਗਰੂਰ ਪੁਲਿਸ ’ਚ ਵੱਡੇ ਪੱਧਰ ਉੱਤੇ ਹੋਇਆ ਫੇਰ ਬਦਲ

Ad Position 21
No active advertisement
ਅਜੀਤ ਡੈਸਕ 16-07-2026
ਸੰਗਰੂਰ, 15 ਜੁਲਾਈ (ਦਮਨਜੀਤ ਸਿੰਘ) – ਜ਼ਿਲ੍ਹਾ ਸੰਗਰੂਰ ਪੁਲਿਸ ਅੰਦਰ ਅੱਜ ਐਸ.ਐਸ.ਪੀ. ਡਾ: ਰਵਜੋਤ ਗਰੇਵਾਲ ਵੱਲੋਂ ਵੱਡੇ ਪੱਧਰ ਉੱਤੇ ਫੇਰ ਬਦਲ ਕਰਦਿਆਂ 15 ਥਾਣਿਆਂ ਅਤੇ ਪੁਲਿਸ ਚੌਕੀਆਂ ਦੇ ਮੁਖੀਆਂ ਸਮੇਤ 50 ਦੇ ਕਰੀਬ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਗਏ ਹਨ। ਅੱਜ ਬਾਅਦ ਦੁਪਹਿਰ ਐਸ.ਐਸ.ਪੀ. ਡਾ: ਗਰੇਵਾਲ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਮੁਤਾਬਿਕ ਥਾਣਾ ਸਿਟੀ ਸੰਗਰੂਰ ਦੇ ਮੁਖੀ ਇੰਸ: ਗੁਲਾਬ ਸਿੰਘ ਨੂੰ ਥਾਣਾ ਸਿਟੀ ਤੋਂ ਪੁਲਿਸ ਲਾਈਨ ਸੰਗਰੂਰ, ਥਾਣੇਦਾਰ ਅਵਤਾਰ ਸਿੰਘ ਨੂੰ ਥਾਣਾ ਮੁਖੀ ਧਰਮਗੜ੍ਹ ਤੋਂ ਥਾਣਾ ਮੁਖੀ ਸਿਟੀ ਸੰਗਰੂਰ, ਇੰਸ: ਰਮਨਦੀਪ ਸਿੰਘ ਨੂੰ ਥਾਣਾ ਮੁਖੀ ਭਵਾਨੀਗੜ੍ਹ ਤੋਂ ਥਾਣਾ ਮੁਖੀ ਸਿਟੀ ਧੂਰੀ, ਇੰਸ: ਜਸਵੀਰ ਸਿੰਘ ਨੂੰ ਥਾਣਾ ਮੁਖੀ ਸਿਟੀ ਧੂਰੀ ਤੋਂ ਪੁਲਿਸ ਲਾਈਨ ਸੰਗਰੂਰ, ਇੰਸ: ਸਿਮਰਨਜੋਤ ਸਿੰਘ ਨੂੰ ਥਾਣਾ ਮੁਖੀ ਸਾਈਬਰ ਸੰਗਰੂਰ ਤੋਂ ਪੁਲਿਸ ਲਾਈਨ ਸੰਗਰੂਰ, ਥਾਣੇਦਾਰ ਬੇਅੰਤ ਕੌਰ ਨੂੰ ਥਾਣਾ ਸਿਟੀ ਸੰਗਰੂਰ ਤੋਂ ਥਾਣਾ ਮੁਖੀ ਸਾਈਬਰ ਸੰਗਰੂਰ, ਇੰਸ: ਗੁਰਪ੍ਰੀਤ ਕੌਰ ਨੂੰ ਥਾਣਾ ਮਹਿਲਾ ਮੁਖੀ ਸੰਗਰੂਰ, ਇੰਸ: ਅਮਨਦੀਪ ਕੌਰ ਨੂੰ ਥਾਣਾ ਮਹਿਲਾ ਮੁਖੀ ਤੋਂ ਈ.ਐਫ.ਆਈ.ਆਰ, ਥਾਣੇਦਾਰ ਨਵਨੀਤ ਸਿੰਘ ਨੂੰ ਥਾਣਾ ਸਿਟੀ ਧੂਰੀ ਤੋਂ ਥਾਣਾ ਮੁਖੀ ਸ਼ੇਰਪੁਰ, ਥਾਣੇਦਾਰ ਨਵਜੋਤ ਸਿੰਘ ਨੂੰ ਥਾਣਾ ਦਿੜ੍ਹਬਾ ਤੋਂ ਥਾਣਾ ਮੁਖੀ ਧਰਮਗੜ੍ਹ, ਥਾਣੇਦਾਰ ਦਵਿੰਦਰ ਸਿੰਘ ਨੂੰ ਪੁਲਿਸ ਲਾਈਨ ਸੰਗਰੂਰ ਤੋਂ ਐਡੀਸ਼ਨਲ ਐਸ.ਐੱਚ.ਓ. ਥਾਣਾ ਦਿੜ੍ਹਬਾ, ਥਾਣੇਦਾਰ ਯਸ਼ਪਾਲ ਸਿੰਘ ਨੂੰ ਪੁਲਿਸ ਲਾਈਨ ਸੰਗਰੂਰ ਤੋਂ ਐਡੀਸ਼ਨਲ ਐਸ.ਐੱਚ.ਓ. ਥਾਣਾ ਭਵਾਨੀਗੜ੍ਹ, ਥਾਣੇਦਾਰ ਗੁਰਪਾਲ ਸਿੰਘ ਨੂੰ ਥਾਣਾ ਮੁਖੀ ਸ਼ੇਰਪੁਰ ਤੋਂ ਪੁਲਿਸ ਲਾਈਨ ਸੰਗਰੂਰ, ਸਹਾਇਕ ਥਾਣੇਦਾਰ ਕਮਲਜੀਤ ਸਿੰਘ ਨੂੰ ਚੌਂਕੀ ਇੰਚਾਰਜ਼ ਭਲਵਾਨ ਤੋਂ ਚੌਂਕੀ ਇੰਚਾਰਜ਼ ਬਡਰੁੱਖਾਂ ਅਤੇ ਸਹਾਇਕ ਥਾਣੇਦਾਰ ਸੁਖਵੀਰ ਸਿੰਘ ਨੂੰ ਚੌਂਕੀ ਇੰਚਾਰਜ਼ ਬਡਰੁੱਖਾਂ ਤੋਂ ਚੌਂਕੀ ਇੰਚਾਰਜ਼ ਭਲਵਾਨ ਲਗਾਇਆ ਗਿਆ ਹੈ। ਇਸੇ ਤਰ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਜ਼ਿਲ੍ਹਾ ਸੰਗਰੂਰ ਅਧੀਨ ਆਉਂਦੇ ਵੱਖ ਵੱਖ ਥਾਣਿਆਂ, ਪੁਲਿਸ ਚੌਕੀਆਂ ਅਤੇ ਪੁਲਿਸ ਦਫ਼ਤਰਾਂ ਵਿੱਚ ਤਾਇਨਾਤ 33 ਸਹਾਇਕ ਥਾਣੇਦਾਰਾਂ, ਹੌਲਦਾਰਾਂ ਅਤੇ ਸਿਪਾਹੀ ਪੱਧਰ ਦੇ ਮੁਲਾਜ਼ਮਾਂ ਨੂੰ ਏਧਰੋਂ ਉੱਧਰ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਲਈ ਵਰਦਾਨ ਸਿੱਧ ਹੋ ਰਹੀ ਹੈ ਆਰਜ਼ੀ ਮੋਘੇ ਦੀ ਸਕੀਮ ਅਗਲੀ ਖ਼ਬਰ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਪੁਲਿਸ ਨੇ ਟੋਲ ਪਲਾਜ਼ਾ ਨੇੜੇ ਨਾਕਾਬੰਦੀ ਕਰਦਿਆਂ ਗੱਡੀਆਂ ਦੀ ਕੀਤੀ ਚ...
Ad Position 24