ਸੰਗਰੂਰ, 16 ਜੁਲਾਈ (ਧੀਰਜ ਪਸੋਰੀਆ) - ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ਤੇ ਜ਼ਿਲ੍ਹਾ ਬਾਰ ਸੰਗਰੂਰ ਦੇ ਵਕੀਲਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਕਾਰਨ ਅਦਾਲਤਾਂ ਵਿੱਚ ਕੰਮ ਕਾਜ ਬਿਲਕੁਲ ਠੱਪ ਪਿਆ ਹੈ। ਧਰਨਾ ਦੇ ਰਹੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਨੇ ਅੱਜ ਡਿਫੈਂਸ ਕੌਂਸਲ ਨਾਲ ਸੰਬੰਧਿਤ ਵਕੀਲਾਂ ਨੂੰ ਵੀ ਅਦਾਲਤਾਂ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ ਜਿਕਰ ਯੋਗ ਹੈ ਕਿ ਸੰਗਰੂਰ ਦੀ ਡਿਫੈਂਸ ਕੌਂਸਲ ਵਿੱਚ ਸੱਤ ਵਿੱਚੋਂ ਇੱਕ ਵਕੀਲ ਦੇ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਡਿਫੈਂਸ ਕੌਂਸਲ ਵਿੱਚ ਛੇ ਵਕੀਲ ਕੰਮ ਕਰ ਰਹੇ ਹਨ । ਹੜਤਾਲ ਦੇ ਚਲਦਿਆਂ ਰੋਜਾਨਾ ਔਸਤਨ 1000 ਕੇਸਾਂ ਦੀ ਸੁਣਵਾਈ ਅੱਗੇ ਪਾਈ ਜਾ ਰਹੀ ਹੈ ਜਿਸ ਕਾਰਨ ਪੇਸ਼ੀ ਤੇ ਆਉਣ ਵਾਲੇ ਲੋਕ ਖੱਜਲ ਖੁਆਰ ਹੋ ਰਹੇ ਹਨ। ਜ਼ਿਲ੍ਹਾ ਬਾਰ ਦੇ ਪ੍ਰਧਾਨ ਸੁਖਜਿੰਦਰ ਸਿੰਘ ਢੀਂਡਸਾ ਅਤੇ ਸੈਕਟਰੀ ਸਿਮਰਨਦੀਪ ਸਿੰਘ ਬਲੱਗਨ ਨੇ ਦੱਸਿਆ ਕਿ 18 ਜੁਲਾਈ ਨੂੰ ਜੁਆਇੰਟ ਐਕਸ਼ਨ ਕਮੇਟੀ ਦਾ ਵਫਦ ਪੰਜਾਬ ਹਰਿਆਣਾ ਚੰਡੀਗੜ੍ਹ ਬਾਰ ਕੌਂਸਲ ਦੇ ਮੈਂਬਰਾਂ ਨੂੰ ਨਾਲ ਲੈ ਕੇ ਚੰਡੀਗੜ੍ਹ ਆ ਰਹੇ ਭਾਰਤ ਦੇ ਚੀਫ ਜਸਟਿਸ ਸ੍ਰੀ ਸੂਰਿਆ ਕਾਂਤ ਨਾਲ ਮੁਲਾਕਾਤ ਕਰ ਕੇ ਪੰਜਾਬ ਦੇ ਵਕੀਲਾਂ ਦਾ ਪੱਖ ਪੇਸ਼ ਕਰੇਗਾ। ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿਖੇ ਵਕੀਲਾਂ ਵੱਲੋਂ 8 ਵੇਂ ਦਿਨ ਦਿੱਤੇ ਗਏ ਧਰਨੇ ਨੂੰ ਸੰਬੋਧਨ ਕਰਦਿਆ ਬਾਰ ਦੇ ਪ੍ਰਧਾਨ ਸੁਖਜਿੰਦਰ ਸਿੰਘ ਢੀਂਡਸਾ , ਬਾਰ ਦੇ ਸਾਬਕਾ ਪ੍ਰਧਾਨ ਗਗਨਦੀਪ ਸਿੰਘ ਸੀਬੀਆ, ਸੈਕਟਰੀ ਸਿਮਰਨਦੀਪ ਸਿੰਘ ਬਲੱਗਣ, ਸੁਰਜੀਤ ਸਿੰਘ ਗਰੇਵਾਲ, ਲਲਿਤ ਕੁਮਾਰ ਗਰਗ,ਦਲਜੀਤ ਸਿੰਘ ਸੇਖੋ,ਬੇਅੰਤ ਸਿੰਘ ਛਾਜਲੀ, ਗੁਰਪ੍ਰੀਤ ਸਿੰਘ ਚੱਠਾ ਅਤੇ ਹੋਰਨਾਂ ਨੇ ਕਿਹਾ ਕਿ ਲੀਗਲ ਏਡ ਡਿਫੈਂਸ ਕੌਂਸਲ ਦੀ ਮੌਜੂਦਾ ਨੀਤੀ ਕਈ ਗੰਭੀਰ ਖਾਮੀਆਂ ਨਾਲ ਘਿਰੀ ਹੋਈ ਹੈ ਇਸ ਲਈ ਇਸ ਨੂੰ ਤੁਰੰਤ ਵਾਪਸ ਲਿਆ ਜਾਵੇ। ਬਾਰ ਦੇ ਉਪ ਪ੍ਰਧਾਨ ਜਗਮੀਤ ਸਿੰਘ,ਸੰਜੀਵ ਕੁਮਾਰ ਗੋਇਲ, , ਗੁਰਬਚਨ ਸਿੰਘ ਨਹਿਲ, ਗੁਰਿੰਦਰਪਾਲ ਸਿੰਘ ਕਰਤਾਰਪੁਰਾ, ਰਾਜਬੀਰ ਸਿੰਘ ਗਰੇਵਾਲ, ਕੁਲਦੀਪ ਜੈਨ, ਗੁਰਪ੍ਰੀਤ ਸਿੰਘ ਚੱਠਾ, ਬਲਜੀਤ ਕੜਵਲ,ਜਸਵੀਰ ਸਿੰਘ ਸਰਾਓ, ਅਜੇਪਾਲ ਸਿੰਘ ਅਕੋਈ, ਐਮ.ਏ. ਸ਼ਾਹ (ਜੱਗਾ) ਮਲੇਰਕੋਟਲਾ, ਰਣਜੀਤ ਸਿੰਘ ਦਿਓਲ, ਗੁਰਸੇਵਕ ਸਿੰਘ ਸਿੱਧੂ, ਰਣਧੀਰ ਸਿੰਘ ਭੰਗੂ, ਅਮਿਤ ਅਗਰਵਾਲ, ਸੌਭਿਤ ਗੋਇਲ, ਰਿਤੇਸ਼ ਜਿੰਦਲ, ਇੰਦਰਪਾਲ ਸਿੰਘ ਧਾਂਦਲੀ, ਸਵਰਨ ਸਿੰਘ ਰਟੋਲ, ਚਮਕੌਰ ਸਿੰਘ ਲਿੱਟ, ਗੌਰਵ ਗਰਗ (ਲਹਿਰਾ), ਕੁਲਵਿੰਦਰ ਸਿੰਘ ਤੂਰ, ਗੁਰਪ੍ਰੀਤ ਸਿੰਘ ਮਾਨ, ਸਿੰਮੀ ਮਾਨ, ਮਨਪ੍ਰੀਤ ਸਿੰਘ ਨਮੋਲ ਸਮੇਤ ਵੱਡੀ ਗਿਣਤੀ ਵਿੱਚ ਵਕੀਲਾਂ ਨੇ ਵੀ ਇਸ ਸੰਘਰਸ਼ ਦਾ ਸਮਰਥਨ ਕੀਤਾ।