08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਹੋਮਿਓਪੈਥਿਕ ਚੈਰੀਟੇਬਲ ਹਸਪਤਾਲ ਜੰਡਾਲੀ ਖੁਰਦ ਵਲੋਂ ਛੰਨਾ ਅਹਿਮਦਗੜ੍ਹ ਵਿਖੇ ਸਿਹਤ ਜਾਂਚ ਕੈਂਪ ਦੌਰਾਨ 102 ਮਰੀਜ਼ਾਂ ਦੀ ਜਾਂਚ

Ad Position 21
No active advertisement
ਅਜੀਤ ਡੈਸਕ 17-07-2026
ਅਹਿਮਦਗੜ੍ਹ, 16 ਜੁਲਾਈ (ਸੁਖਜੀਤ ਸਿੰਘ ਖੇੜਾ) - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ, ਗੁਰਮਤਿ ਸੇਵਾ ਸੁਸਾਇਟੀ (ਰਜਿ.) ਹੈੱਡ ਆਫਿਸ ਨਿਰਮਲ਼ ਆਸ਼ਰਮ ਜੰਡਾਲੀ ਖੁਰਦ (ਮਾਲੇਰਕੋਟਲਾ) ਦੇ ਮੁੱਖ ਸੇਵਾਦਾਰ ਅਤੇ ਉੱਘੇ ਸਿੱਖ ਵਿਦਵਾਨ ਗਿਆਨੀ ਗਗਨਦੀਪ ਸਿੰਘ ਨਿਰਮਲ਼ੇ (ਜੰਡਾਲ਼ੀ ਵਾਲ਼ੇ) ਦੀ ਅਗਵਾਈ ਅਤੇ ਸੁਸਾਇਟੀ ਦੇ ਵਲੰਟੀਅਰ ਗਿਆਨੀ ਗੁਰਮੇਲ ਸਿੰਘ ਭੱਠੇ ਵਾਲੇ ਅਤੇ ਉਨ੍ਹਾ ਦੇ ਭਰਾ ਹਰਪ੍ਰੀਤ ਸਿੰਘ ਆਸਟ੍ਰੇਲੀਆ ਪਰਿਵਾਰ ਦੀ ਦੇਖ ਰੇਖ ਹੇਠ ਸਵ: ਸਰਦਾਰ ਬਲਵਿੰਦਰ ਸਿੰਘ ਸਮਰਾ ਸਾਬਕਾ ਸਰਪੰਚ ਦੀ ਨਿੱਘੀ ਯਾਦ ਵਿੱਚ ‘ਅਰੋਗ ਸਮਾਜ ਲਈ ਮੈਡੀਕਲ ਕੈਂਪ ਸੇਵਾ ਮਿਸ਼ਨ’ ਤਹਿਤ ਅੱਜ ਹੋਮਿਓਪੈਥਿਕ ਚੈਰੀਟੇਬਲ ਹਸਪਤਾਲ ਜੰਡਾਲੀ ਖੁਰਦ ਵਲੋਂ ਛੰਨਾ ਅਹਿਮਦਗੜ੍ਹ ਵਿਖੇ ਲਗਾਇਆ ਗਿਆ। ਕੈਂਪ ਦਾ ਉਦਘਾਟਨ ਗੁਰਮੇਲ ਸਿੰਘ ਸਮਰਾ ਵਲੋਂ ਰੀਬਨ ਕੱਟ ਕੇ ਕੀਤਾ ਗਿਆ। ਕੈਂਪ ਦੌਰਾਨ ਡਾ. ਪਰਮਕਮਲਪ੍ਰੀਤ ਸਿੰਘ ਕੈਲੇ ਬੀ.ਐਚ.ਐਮ.ਐਸ. (ਪੀ ਬੀ.), ਡਾ. ਸੰਦੀਪ ਸਿੰਘ ਬੀ.ਐਚ.ਐਮ.ਐਸ. (ਪੀ ਬੀ.), ਲੈਬ ਟੈਕਨੀਸ਼ੀਅਨ ਅੰਮ੍ਰਿਤਪਾਲ ਸਿੰਘ, ਸਟਾਫ਼ ਵਿਕਰਮਜੀਤ ਸਿੰਘ, ਰੋਹਿਤ ਕੁਮਾਰ,ਸਤਵੀਰ ਕੌਰ, ਸਨਾਵਰ ,ਪ੍ਰਗਟ ਸਿੰਘ ਆਦਿ ਦੀ ਟੀਮ ਵਲੋਂ ਜੋੜਾਂ ਦੇ ਦਰਦ/ਗਠੀਆ, ਦਿਲ ਦੀਆਂ ਬੀਮਾਰੀਆਂ, ਔਰਤਾਂ ਅਤੇ ਮਰਦਾਂ ਦੇ ਗੁਪਤ ਰੋਗ, ਬਲੱਡ ਪ੍ਰੈੱਸ਼ਰ, ਸ਼ੂਗਰ, ਥਾਇਰਾਇਡ, ਪੇਟ, ਜ਼ਿਗਰ ਦੀਆਂ ਬੀਮਾਰੀਆਂ, ਬਵਾਸੀਰ, ਕਬਜ਼, ਚਮੜੀ ਦੇ ਰੋਗ (ਐਲਰਜ਼ੀ, ਛਪਾਕੀ, ਗੰਜਾਪਨ), ਮਾਨਸਿਕ ਬੀਮਾਰੀਆਂ, ਬੱਚਿਆਂ ਦੀਆਂ ਬੀਮਾਰੀਆਂ, ਛਾਤੀ ਦੀਆਂ ਬੀਮਾਰੀਆਂ, ਅੱਖ, ਕੰਨ, ਨੱਕ, ਗਲ਼ੇ ਦੇ ਰੋਗ, ਗੁਰਦੇ ਦੀਆਂ ਬੀਮਾਰੀਆਂ, ਪੱਥਰੀ, ਕੈਂਸਰ, ਗਿਲ੍ਹਟੀਆਂ ਅਤੇ ਮੋਟਾਪਾ ਆਦਿ ਦੇ ਮਰੀਜ਼ਾ ਦੀ ਜਾਂਚ, ਡਾਕਟਰੀ ਸਲਾਹ ਅਤੇ ਹੋਮਿਓਪੈਥਿਕ ਦਵਾਈਆਂ ਦੀ ਸੇਵਾ ਬਿਲਕੁਲ ਮੁਫ਼ਤ ਕੀਤੀ ਗਈ। ਕੈਂਪ ਦੌਰਾਨ ਲਗਭਗ 102 ਮਰੀਜ਼ਾਂ ਦੀ ਜਾਂਚ ਕੀਤੀ ਗਈ। ਪਿੰਡ ਵਾਸੀਆਂ ਨੇ ਕੈਂਪ ਦੀ ਭਰਪੂਰ ਸਲਾਂਘਾ ਕੀਤੀ।ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ, ਗੁਰਮੇਲ ਸਿੰਘ, ਜਰਨੈਲ ਸਿੰਘ, ਮਲਵਿੰਦਰ ਸਿੰਘ, ਰਣਜੋਤ ਕੌਰ, ਪਰਮਜੀਤ ਸਿੰਘ, ਹਰਦੀਪ ਸਿੰਘ, ਰਮਨਦੀਪ ਸਿੰਘ, ਮਲਕੀਤ ਸਿੰਘ, ਉਜਾਗਰ ਸਿੰਘ, ਬਲਵੰਤ ਸਿੰਘ, ਸੂਬੇਦਾਰ ਕੁਲਦੀਪ ਸਿੰਘ, ਜਗਪਾਲ ਸਿੰਘ ਜੱਗਾ, ਹਰਜੀਤ ਸਿੰਘ, ਗਜਰਾਜ ਸਿੰਘ ਬੰਟੀ,ਹਰਦੀਪ ਸਿੰਘ,ਰਮਨਦੀਪ ਸਿੰਘ ਖਾਲਸਾ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਮਲੇਰਕੋਟਲਾ ਦੇ ਸਰਕਾਰੀ ਹਸਪਤਾਲ ਨੇ ਸਿਹਤ ਖੇਤਰ ਦੇ ਅੰਦਰ ‘ਰਚਿਆ ਇਤਿਹਾਸ’ ਅਗਲੀ ਖ਼ਬਰ ਰੋਟਰੀ ਕਲੱਬ ਵਲੋਂ 51 ਸਾਲਾਂ ਦੇ ਸਾਬਕਾ ਪ੍ਰਧਾਨਾਂ ਦਾ ਸ਼ਾਨਦਾਰ ਸਨਮਾਨ ਸਮਾਰੋਹ ਆਯੋਜਿਤ
Ad Position 24