08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਮਲੇਰਕੋਟਲਾ ਦੇ ਸਰਕਾਰੀ ਹਸਪਤਾਲ ਨੇ ਸਿਹਤ ਖੇਤਰ ਦੇ ਅੰਦਰ ‘ਰਚਿਆ ਇਤਿਹਾਸ’

Ad Position 21
No active advertisement
ਅਜੀਤ ਡੈਸਕ 17-07-2026
ਮਲੇਰਕੋਟਲਾ,16 ਜੁਲਾਈ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) -ਸਿਹਤ ਸੇਵਾਵਾਂ ਦੇ ਖੇਤਰ ਅੰਦਰ ਮਲੇਰਕੋਟਲਾ ਦੇ ਸਿਵਲ ਹਸਪਤਾਲ ਨੇ ਇੱਕ ਨਿਵੇਕਲੀ ਮਿਸ਼ਾਲ ਕਾਇਮ ਕਰਦਿਆਂ ਇਤਿਹਾਸ ਰਚ ਦਿੱਤਾ ਹੈ । ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਮੈਡੀਕਲ ਵਿਗਿਆਨ ਦਾ ਚਮਤਕਾਰ ਕਰਦਿਆਂ ਇੱਕ ਮਹਿਲਾ ਮਰੀਜ਼ ਦੇ ਸਰੀਰ ਚੋਂ 10 ਕਿਲੋ ਭਾਰੀ ਰਸੌਲੀ ਨੂੰ ਸਫਲਤਾ ਪੂਰਵਕ ਆਪ੍ਰੇਸ਼ਨ ਕਰਕੇ ਬਾਹਰ ਕੱਢਿਆ ਹੈ । ਇਹ ਪ੍ਰਾਪਤੀ ਨਾ ਸਿਰਫ ਸਰਕਾਰੀ ਹਸਪਤਾਲ, ਬਲਕਿ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ । ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸੀਨੀਅਰ ਮੈਡੀਕਲ ਅਫਸਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇੱਕ ਮਹਿਲਾ ਜੋ ਪਿਛਲੇ ਲੰਬੇ ਸਮੇਂ ਤੋਂ ਗੰਭੀਰ ਸਮੱਸਿਆ ਨਾਲ ਜੂਝ ਰਹੀ ਸੀ ਤੇ ਆਲੇ-ਦੁਆਲੇ ਦੇ ਕਈ ਪ੍ਰਾਈਵੇਟ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਵੱਲੋਂ ਰੈਫਰ ਕੀਤੇ ਜਾਣ ਤੋਂ ਬਾਅਦ, ਉਹ ਆਸ ਲੈ ਕੇ ਸਿਵਲ ਹਸਪਤਾਲ ਮਲੇਰਕੋਟਲਾ ਪਹੁੰਚੀ । ਜਿੱਥੇ ਜਨਰਲ ਸਰਜਨ ਡਾਕਟਰ ਗੁੰਜਨ ਗੁਪਤਾ ਦੀ ਅਗਵਾਈ ‘ਚ ਡਾਕਟਰਾਂ ਦੀ ਟੀਮ ਨੇ ਇਸ ਵੱਡੀ ਚੁਣੌਤੀ ਨੂੰ ਸਵੀਕਾਰ ਕੀਤਾ ਤੇ ਮਾਹਿਰਾਂ ਦੀ ਟੀਮ ਨੇ ਕਰੀਬ ਡੇਢ ਘੰਟੇ ਦੇ ਸਫਲ ਆਪ੍ਰੇਸ਼ਨ ਦੌਰਾਨ ਮਰੀਜ਼ ਦੀ ਬੱਚੇਦਾਨੀ ਚੋਂ 10 ਕਿਲੋ ਵਜ਼ਨੀ ਰਸੌਲੀ ਕੱਢ ਕੇ ਮਰੀਜ਼ ਨੂੰ ਨਵੀਂ ਜ਼ਿੰਦਗੀ ਦਿੱਤੀ । ਇਹ ਵੱਡਾ ਆਪ੍ਰੇਸ਼ਨ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਬਿਲਕੁਲ ਮੁਫ਼ਤ ਕੀਤਾ ਗਿਆ, ਜੋ ਕਿ ਸਰਕਾਰੀ ਸਿਹਤ ਸੰਸਥਾਵਾਂ ‘ਚ ਮਿਲ ਰਹੀਆਂ ਬਿਹਤਰੀਨ ਸਹੂਲਤਾਂ ਦਾ ਪ੍ਰਤੱਖ ਪ੍ਰਮਾਣ ਹੈ । ਸਿਵਲ ਸਰਜਨ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸੁਖਵਿੰਦਰ ਸਿੰਘ ਨੇ ਸਮੁੱਚੀ ਟੀਮ ਦੀ ਸ਼ਲਾਘਾ ਕਿਹਾ ਕਿ ਇਸ ਸਫਲਤਾ ਨੇ ਸਿਵਲ ਹਸਪਤਾਲ ਮਲੇਰਕੋਟਲਾ ਦਾ ਨਾਂ ਪੂਰੇ ਪੰਜਾਬ ‘ਚ ਰੌਸ਼ਨ ਕੀਤਾ ਹੈ । ਐੱਸ.ਐੱਮ.ਓ. ਡਾਕਟਰ ਸੁਖਵਿੰਦਰ ਸਿੰਘ ਨੇ ਆਸ ਪ੍ਰਗਟਾਈ ਕਿ ਭਵਿੱਖ ‘ਚ ਵੀ ਉਨ੍ਹਾਂ ਦੇ ਮੈਡੀਕਲ ਅਫ਼ਸਰ ਤੇ ਸਿਹਤ ਕਰਮੀ ਇਸੇ ਤਰ੍ਹਾਂ ਮਰੀਜਾਂ ਦੀ ਸੇਵਾ ਕਰਦੇ ਰਹਿਣਗੇ । ਇਸ ਵੱਡੇ ਆਪ੍ਰੇਸ਼ਨ ਨੂੰ ਨੇਪਰੇ ਚਾੜ੍ਹਨ ਵਾਲੀ ਟੀਮ ‘ਚ ਡਾਕਟਰ ਗੁੰਜਨ ਗੁਪਤਾ ਜਨਰਲ ਸਰਜਨ, ਡਾਕਟਰ ਚਰਨਦੀਪ ਸਿੰਘ ਐਨਸਥੀਸੀਆ, ਸਟਾਫ ਨਰਸ ਸੁਖਪ੍ਰੀਤ ਕੌਰ ਤੇ ਮਨਪ੍ਰੀਤ ਕੌਰ, ਨਰਸਿੰਗ ਸਿਸਟਰ ਸ਼੍ਰੀਮਤੀ ਸਵੀਟੀ ਕੱਕੜ, ਸਿਹਤ ਸਲਾਹਕਾਰ ਗੁਰਪ੍ਰੀਤ ਵਾਲੀਆ ਤੇ ਆਪ੍ਰੇਸ਼ਨ ਥੀਏਟਰ ਦੇ ਹੋਰ ਕਰਮਚਾਰੀ ਸ਼ਾਮਲ ਸਨ ।
Ad Position 22
No active advertisement
ਪਿਛਲੀ ਖ਼ਬਰ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਦੀ ਬੋਰਡ ਫੀਸ ਲਈ ਗੁਰਦੁਆਰਾ ਕਮੇਟੀ ਵੱਲੋਂ 28,800 ਰੁਪਏ ਦੀ ਸਹਾਇਤਾ ਅਗਲੀ ਖ਼ਬਰ ਹੋਮਿਓਪੈਥਿਕ ਚੈਰੀਟੇਬਲ ਹਸਪਤਾਲ ਜੰਡਾਲੀ ਖੁਰਦ ਵਲੋਂ ਛੰਨਾ ਅਹਿਮਦਗੜ੍ਹ ਵਿਖੇ ਸਿਹਤ ਜਾਂਚ ਕੈਂਪ ਦੌਰਾਨ 102 ਮਰੀਜ਼ਾਂ ਦੀ...
Ad Position 24