ਲੈਂਡ ਪੂਲਿੰਗ ਪੋਲਿਸੀ ਨੂੰ ਲੈ ਕੇ 21 ਨੂੰ ਦਿੱਲੀ ਵਿਖੇ ਕਿਸਾਨ ਦੇਣਗੇ ਰੋਸ ਧਰਨਾ
18-07-2026
ਚੀਮਾ ਮੰਡੀ, 17 ਜੁਲਾਈ (ਗੁਰਜੀਤ ਸਿੰਘ ਚਹਿਲ) - ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਬਲਾਕ ਸੁਨਾਮ ਦੀ ਮੀਟਿੰਗ ਚੀਮਾ ਮੰਡੀ ਵਿਖੇ ਬਲਾਕ ਆਗੂ ਬਲਵਿੰਦਰ ਸਿੰਘ ਸਰਾਓ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਜ਼ਿਲ੍ਹਾ ਆਗੂ ਜਸਵੀਰ ਸਿੰਘ ਮੈਦੇਵਾਸ ਸੰਤ ਰਾਮ ਛਾਜਲੀ ਦੀ ਵਿਸ਼ੇਸ਼ ਹਾਜਰੀ ‘ਚ ਕਿਸਾਨੀ ਮਸਲਿਆਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਲੈਂਡ ਪੂਲਿੰਗ ਪੋਲਿਸੀ ਅਤੇ ਅਮਰੀਕਾ ਵਪਾਰਕ ਸਮਝੌਤੇ ਨੂੰ ਲੈ ਕੇ ਸੁਨਾਮ ਦੀ ਅਨਾਜ ਮੰਡੀ ਤੋਂ ਭਾਰੀ ਗਿਣਤੀ ‘ਚ ਮੋਟਰ ਸਾਈਕਲ ਮਾਰਚ ਲੈ ਕੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਉਨਾ ਕਿਹਾ ਕਿ ਭਾਰਤ ਅਤੇ ਅਮਰੀਕਾ ਵਪਾਰਕ ਸਮਝੌਤਾ ਅਤੇ ਲੈਂਡ ਪੂਲਿੰਗ ਪੋਲਿਸੀ ਅਤੇ ਬਿਜਲੀ ਸੋਧ ਬਿੱਲ ਨੂੰ ਲੈ ਕੇ 21 ਨੂੰ ਦਿੱਲੀ ਦੇ ਕਿਸਾਨ ਘਾਟ ਵਿਖੇ ਇਕ ਦਿਨ ਲਈ ਕਿਸਾਨਾਂ ਵਲੋ ਧਰਨਾ ਦਿੱਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਦੇ ਆਗੂਆਂ ਨੇ ਕਿਹਾ ਕਿ ਜੋ ਪਿੰਡਾ ‘ਚ ਟਰਾਂਸਫਰਮਰਾ ਉਪਰ ਚਿੱਪ ਵਾਲੇ ਮੀਟਰ ਨਿਜੀ ਕੰਪਨੀਆਂ ਵੱਲੋਂ ਧੱਕੇ ਨਾਲ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂ ਰਹੀ ਹੈ, ਉਸ ਦਾ ਵਿਰੋਧ ਕੀਤਾ ਜਾਵੇ ਅਤੇ ਕਿਸੇ ਵੀ ਪਿੰਡ ‘ਚ ਇਹ ਮੀਟਰ ਨਾ ਲੱਗਣ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਸੰਭੂ ਅਤੇ ਖਨੋਰੀ ਵਿਖੇ ਹੋਏ ਨੁਕਸਾਨ ਦੀ ਭਰਪਾਈ ਲਈ ਪਿੰਡਾਂ ‘ਚ ਆਮ ਆਦਮੀ ਪਾਰਟੀ ਦੇ ਲੀਡਰਾ ਨੂੰ ਸੁਆਲ - ਜੁਆਬ ਕਰੇ ਜਾਣ। ਇਸ ਮੀਟਿੰਗ ‘ਚ ਮੱਖਣ ਸਿੰਘ ਕਰਤਾਰੀ ਕਾ, ਦਰਬਾਰਾ ਸਿੰਘ ਕਾਲਾ, ਬਿਕਰ ਸਿੰਘ ਇਕਾਈ ਪ੍ਰਧਾਨ ਚੀਮਾ, ਗੁਰਦਿਆਲ ਸਿੰਘ, ਸੰਸਾਰ ਸਿੰਘ, ਹਰਪਾਲ ਸਿੰਘ ਨਮੋਲ, ਮੱਖਣ ਸਿੰਘ ਧਰਮਗੜ੍ਹ, ਜੱਗਰ ਸਿੰਘ ਸ਼ਾਹਪੁਰ, ਨਿਰਭੈ ਸਿੰਘ, ਗੁਰਜੰਟ ਸਿੰਘ ਬਿਗੜਵਾਲ ਇਕਾਈ ਪ੍ਰਧਾਨ, ਚਾਨਣ ਸਿੰਘ ਮੈਦੇਵਾਸ, ਗੋਕਿਲ ਰਾਮ ਪੰਡਿਤ ਛਾਜਲੀ, ਜਗਤਾਰ ਸਿੰਘ ਬਾਬੇ ਕਾ, ਹਮੀਰ ਸਿੰਘ ਸੂਬੇਦਾਰ, ਅਮਰ ਸਿੰਘ, ਪਿ੍ਤਪਾਲ ਸਿੰਘ, ਹਾਕਮ ਸਿੰਘ ਛਾਜਲੀ, ਚਮਕੌਰ ਸਿੰਘ ਜਿੱਤ ਕਾ, ਮਿੱਠੂ ਸਿੰਘ ਅਮਰੇ ਕਾ, ਜੱਗਾ ਸਿੰਘ ਮੋਤੇ ਕਾ ਆਦਿ ਕਿਸਾਨ ਮੌਜੂਦ ਸਨ ।