02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

Ad Position 21
No active advertisement
ਅਜੀਤ ਡੈਸਕ 18-07-2026
ਸੰਗਰੂਰ, 17 ਜੁਲਾਈ (ਧੀਰਜ ਪਸੋਰੀਆ) - ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਵੱਲੋਂ ਸੈਂਕੜੇ ਕਿਸਾਨਾਂ ਨੇ ਜ਼ਿਲ੍ਹਾ ਆਗੂ ਰਾਜ ਸਿੰਘ ਥੇੜੀ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੇ ਵਿਰੋਧ ਵਿੱਚ ਮਸਤੂਆਣਾਂ ਸਾਹਿਬ ਵਿਖੇ ਮੋਦੀ ਸਰਕਾਰ ਜ਼ੋਰਦਾਰ ਨਾਅਰੇਬਾਜੀ ਕਰਦਿਆਂ ਕੇਂਦਰ ਸਰਕਾਰ ਦੀ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।ਇਕੱਠੇ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਦਿਲਬਾਗ ਸਿੰਘ ਹਰੀਗੜ ਜਸਵਿੰਦਰ ਸਿੰਘ ਲੌਗੋਵਾਲ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਭਾਰਤ ਅਮਰੀਕਾ ਟਰੇਡ ਡੀਲ ਨੂੰ ਅੰਤਿਮ ਰੂਪ ਦੇਣ ਲਈ ਅਮਰੀਕੀ ਵਫ਼ਦ ਨਾਲ ਵਾਰ ਵਾਰ ਗੱਲਬਾਤ ਕਰਦਿਆਂ ਕਾਰਪੋਰੇਟ ਘਰਾਣਿਆਂ ਦੇ ਅੰਨੇ ਮੁਨਾਫ਼ੇ ਸੁਰੱਖਿਅਤ ਕਰਨ ਲਈ ਦੇਸ਼ ਭਰ ਦੇ ਲੱਖਾਂ ਲੋਕਾਂ ਨਾਲ਼ ਗਦਾਰੀ ਕੀਤੀ ਜਾ ਰਹੀ ਹੈ । ਜੇਕਰ ਸਰਕਾਰ ਵੱਲੋਂ ਇਸ ਡੀਲ ਨੂੰ ਰੱਦ ਨਾ ਕੀਤਾ ਗਿਆ ਤਾਂ ਭਾਰਤ ਵਿੱਚ ਖੇਤੀਬਾੜੀ ਸੈਕਟਰ ਤੇ ਡੇਅਰੀ ਸੈਕਟਰ ਤੋਂ ਇਲਾਵਾ ਵੱਖ ਵੱਖ-ਵੱਖ ਵਿਭਾਗਾਂ ਤੇ ਇਸ ਡੀਲ ਦੇ ਮਾਰੂ ਪ੍ਰਭਾਵ ਪੈਣਗੇ ਤੇ ਖੇਤੀਬਾੜੀ ਸੈਕਟਰ ਦੀ ਤਬਾਹੀ ਹੋਵੇਗੀ। ਇਸ ਡੀਲ ਨਾਲ ਅਮਰੀਕਾ ਦਾ ਫਾਲਤੂ ਸਾਮਾਨ ਭਾਰਤ ਵਿੱਚ ਆਵੇਗਾ ਜਿਸ ਨੂੰ ਕਰ ਮੁਕਤ ਕੀਤਾ ਗਿਆ ਹੈ। ਇਸ ਉਪੱਰਾ ਲੱਗਣ ਵਾਲੇ ਟੈਕਸ ਨੂੰ ਸਰਕਾਰ ਨੇ ਖਤਮ ਕਰ ਦਿੱਤਾ ਹੈ। ਜਿਸ ਨਾਲ ਖੇਤੀਬਾੜੀ ਖੇਤਰ ਤੇ ਡੇਅਰੀ ਖੇਤਰ ਵਿੱਚ ਵਸਤਾਂ ਦੀ ਬਹੁਤਾਤ ਵਧੇਗੀ। ਪੰਜਾਬ ਦੇ ਕਿਸਾਨਾਂ ਵੱਲੋਂ ਪੈਦਾ ਕੀਤੀਆਂ ਗਈਆਂ ਫਸਲਾਂ ਤੇ ਹੋਰ ਵਸਤਾਂ ਮੰਡੀਆਂ ਵਿੱਚ ਰੁਲਦੀਆਂ ਰਹੀਆਂ ਹਨ ਅਤੇ ਹੋਰ ਰੋਲਣ ਲਈ ਤੇ ਸਰਕਾਰੀ ਖਰੀਦ ਦਾ ਤੇ ਕੇਂਦਰੀ ਅੰਨ ਭੰਡਾਰ ਦਾ ਖ਼ਾਤਮਾ ਕਰ ਕੇ ਬਹੁਕੌਮੀ ਕੰਪਨੀਆਂ ਦਾ ਮੰਡੀਆਂ ਵਿੱਚ ਦਾਖਲਾ ਕਰਵਾਉਣ ਲਈ ਭਾਰਤ ਅਮਰੀਕਾ ਟਰੇਡ ਡੀਲ ਨੂੰ ਲਾਗੂ ਕਰਨ ਲਈ ਰਾਹ ਤਿਆਰ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਭਾਰਤ ਅਮਰੀਕਾ ਟਰੇਡ ਡੀਲ ਰੱਦ ਕਰੇ। ਬਿਜਲੀ ਬਿੱਲ 2025 ਸਮੇਂਤ ਬੀਜ ਐਕਟ 2025 ਨੂੰ ਰੱਦ ਕੀਤਾ ਜਾਵੇ। ਐਮ ਐਸ ਪੀ ਤੇ ਖਰੀਦ ਦੀ ਗਰੰਟੀ ਲਈ ਕਾਨੂੰਨ ਬਣਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਦੋ ਨਾਬਾਲਗ ਲੜਕੀਆਂ ਨੂੰ ਭਜਾਉਣ ਸੰਬੰਧੀ ਮਾਮਲਾ ਦਰਜ ਅਗਲੀ ਖ਼ਬਰ ਨੰਬਰਦਾਰ ਯੂਨੀਅਨ ਵਿੱਤ ਮੰਤਰੀ ਚੀਮਾ ਨੂੰ ਮਿਲੀ
Ad Position 24
No active advertisement