ਮੂਣਕ, 17 ਜੁਲਾਈ (ਵਰਿੰਦਰ ਭਾਰਦਵਾਜ) – ਵਿਆਹ ਦਾ ਝਾਂਸਾ ਦੇ ਕੇ ਬਹਿਲਾ ਫਸਲਾ ਕੇ ਵੱਖ-ਵੱਖ ਪਿੰਡਾਂ ਦੋ ਦੀਆਂ ਦੋ ਨਾਬਾਲਿਗ ਲੜਕੀਆਂ ਨੂੰ ਭਜਾ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੀ ਮਾਤਾ ਸਵਿੱਤਰੀ ਨੇ ਪੁਲਿਸ ਕੋਲ ਲਿਖਵਾਏ ਬਿਆਨ ਅਨੁਸਾਰ ਉਹ ਆਪਣੇ ਪਰਿਵਾਰ ਨਾਲ ਪਿੰਡਾਂ ਵਿਚ ਤੁਰ ਫਿਰ ਕੇ ਚਿਮਟੇ, ਖੁਰਚਣੇ ਵੇਚਣ ਦਾ ਕੰਮ ਕਰਦੀ ਹੈ। ਅਰਸਾ ਕਰੀਬ 10 ਦਿਨ ਪਹਿਲਾਂ ਅਸੀਂ ਅਨਾਜ ਮੰਡੀ ਮੂਣਕ ਵਿਖੇ ਰਹਿ ਰਹੇ ਹਾਂ ਅਤੇ 12 ਜੁਲਾਈ ਦੀ ਸਾਮ ਨੂੰ ਮੇਰੀ ਉਕਤ ਲੜਕੀ ਗੁਰਦੁਆਰਾ ਸਾਹਿਬ ਮੂਣਕ ਵਿਖੇ ਲੰਗਰ ਖਾਣ ਲਈ ਕਹਿ ਕੇ ਗਈ ਸੀ। ਜਦੋਂ ਕਾਫੀ ਸਮਾਂ ਬੀਤਣ ਤੋਂ ਬਾਅਦ ਮੇਰੀ ਲੜਕੀ ਵਾਪਿਸ ਮੰਡੀ ਵਿੱਚ ਨਹੀਂ ਆਈ ਤਾਂ ਅਸੀਂ ਲੜਕੀ ਦੀ ਇੱਧਰ ਉੱਧਰ ਕਾਫੀ ਭਾਲ ਕਰਨ ਤੇ ਮੇਰੀ ਲੜਕੀ ਨਹੀਂ ਮਿਲੀ ਅਤੇ ਨਾ ਹੀ ਹਾਲੇ ਤੱਕ ਮੇਰੀ ਲੜਕੀ ਬਾਰੇ ਕੋਈ ਸੁਰਾਗ ਲੱਗਿਆ ਹੈ। ਹੁਣ ਸਾਨੂੰ ਪੂਰਾ ਯਕੀਨ ਹੋ ਗਿਆ ਹੈ ਕਿ ਮੇਰੀ ਉਕਤ ਲੜਕੀ ਨੂੰ ਕੋਈ ਨਾ ਮਾਲੂਮ ਵਿਅਕਤੀ ਬਹਿਲਾ ਫੁਸਲਾ ਕੇ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ ਹੈ ਜਿਸਦੀ ਮੂਣਕ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ। ਇਸੇ ਤਰ੍ਹਾਂ ਵਿਆਹ ਦਾ ਝਾਂਸਾ ਦੇ ਕੇ ਬਹਿਲਾ ਫਸਲਾ ਕੇ ਇੱਕ ਨਾਬਾਲਿਗ ਲੜਕੀ ਨੂੰ ਭਜਾਉਣ ਸਬੰਧੀ ਬੀਰ ਸਿੰਘ ਵੱਲੋ ਮੂਣਕ ਪੁਲਿਸ ਕੋਲ ਲਿਖਵਾਏ ਗਏ ਬਿਆਨਾਂ ਅਨੁਸਾਰ ਉਹ ਮਿਹਨਤ ਮਜਦੂਰੀ ਦਾ ਕੰਮ ਕਰਦਾ ਹੈ ਮੇਰੀ ਨਾਬਾਲਿਗ ਲੜਕੀ ਜੋਕਿ ਨੌਂ ਜਮਾਤਾਂ ਪੜ੍ਹੀ ਹੋਈ ਹੈ। ਬੀਤੀ 15 ਜੁਲਾਈ ਨੂੰ ਸਵੇਰੇ ਮੈ ਤੇ ਮੇਰੀ ਘਰਵਾਲੀ ਘਰੋਂ ਆਪੋ-ਆਪਣੇ ਕੰਮਾਂ ਪਰ ਚਲੇ ਗਏ ਤੇ ਉਸਦੀ ਲੜਕੀ ਘਰ ਵਿੱਚ ਹੀ ਹਾਜਰ ਸੀ ਤਾਂ ਦੁਪਹਿਰ ਨੂੰ ਜਦੋਂ ਮੈਂ ਰੋਟੀ ਖਾਣ ਲਈ ਆਪਣੇ ਘਰ ਆਇਆ ਤਾਂ ਮੇਰੀ ਲੜਕੀ ਘਰ ਵਿੱਚ ਹਾਜਰ ਨਹੀਂ ਸੀ ਤਾਂ ਇਸ ਸਬੰਧੀ ਮੈਂ ਮੇਰੀ ਘਰਵਾਲੀ ਨਾਲ ਸੰਪਰਕ ਕੀਤਾ। ਫਿਰ ਅਸੀਂ ਇੱਧਰ ਉੱਧਰ ਆਪਣੀਆਂ ਰਿਸਤੇਦਾਰੀਆਂ ਵਿੱਚ ਉਕਤ ਲੜਕੀ ਦੀ ਕਾਫੀ ਭਾਲ ਕੀਤੀ, ਪਰੰਤੂ ਉਸ ਬਾਰੇ ਕੋਈ ਸੁਰਾਗ ਨਹੀ ਲੱਗਿਆ। ਭਾਲ ਕਰਨ ਉਪਰੰਤ ਸਾਨੂੰ ਪੂਰਾ ਯਕੀਨ ਹੋ ਗਿਆ ਹੈ ਕਿ ਮੇਰੀ ਲੜਕੀ ਨੂੰ ਕੋਈ ਨਾ ਮਾਲੂਮ ਵਿਅਕਤੀ ਬਹਿਲਾ ਫੁਸਲਾ ਕੇ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ ਹੈ। ਅੱਜ ਇਸ ਸਬੰਧੀ ਮੈਂ ਸਮੇਤ ਮੇਰੇ ਘਰਵਾਲੀ ਨੇ ਪੁਲਿਸ ਕੋਲ ਆਪਣਾ ਬਿਆਨ ਲਿਖਾ ਦਿੱਤਾ ਹੈ। ਥਾਣਾ ਮੁਖੀ ਮੂਣਕ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਇਕ ਲੜਕੀ ਦੀ ਮਾਤਾ ਸਵਿਤਰੀ ਤੇ ਦੂਜੀ ਲੜਕੀ ਦੇ ਪਿਤਾ ਬੀਰ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਬੀ.ਐਨ. ਐਸ.ਐਸ.ਧਾਰਾ 173 (2) ਤੇ 96 ਦੇ ਅਧੀਨ ਵੱਖ-ਵੱਖ ਨਾਮਾਲੂਮ ਵਿਅਕਤੀਆਂ ਦੇ ਖਿਲਾਫ ਕ੍ਰਮਵਾਰ ਮੁਕੱਦਮਾ ਨੰਬਰ 161 ਤੇ 162 ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅਤੇ ਗੁੰਮ ਹੋਈ ਲੜਕੀ ਦੀ ਗੰਭੀਰਤਾ ਨਾਲ ਤਲਾਸ਼ ਕੀਤੀ ਜਾ ਰਹੀ ਹੈ ਮੁਲਜਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।