02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਆਜ਼ਾਦੀ ਘੁਲਾਟੀਆਂ ਦੀ ਗੈਲਰੀ ਹੋਈ ਤਿਆਰ

Ad Position 21
No active advertisement
ਅਜੀਤ ਡੈਸਕ 18-07-2026
ਸੰਗਰੂਰ, 17 ਜੁਲਾਈ (ਚੌਧਰੀ ਨੰਦ ਲਾਲ ਗਾਂਧੀ)–ਸ਼੍ਰੀਮਤੀ ਪੂਨਮਦੀਪ ਕੌਰ ਡਿਪਟੀ ਕਮਿਸ਼ਨਰ ਸੰਗਰੂਰ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਵਿਖੇ ਇੱਕ ਖੂਬਸੂਰਤ ਗੈਲਰੀ ਤਿਆਰ ਕਰਵਾਈ ਗਈ ਹੈ। ਇਸ ਗੈਲਰੀ ਵਿੱਚ ਹਿੰਦੁਸਤਾਨ ਦੀ ਜੰਗੇ ਆਜ਼ਾਦੀ ਦੇ ਸੰਘਰਸ਼ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਸੁਤੰਤਰਤਾ ਸੈਨਾਨੀਆਂ ਦੀਆਂ ਤਸਵੀਰਾਂ ਲਗਵਾਈਆਂ ਗਈਆਂ ਹਨ। ਸ਼੍ਰੀਮਤੀ ਪੂਨਮਦੀਪ ਕੌਰ ਜੀ ਵਲੋਂ ਕੀਤੇ ਗਏ ਇਸ ਸ਼ਲਾਘਾਯੋਗ ਉਦਮ ਲਈ ਸੁਤੰਤਰਤਾ ਸੈਨਾਨੀ ਕਾਮਰੇਡ ਜਗਦੀਸ਼ ਚੰਦਰ ਦੇ ਸਪੁੱਤਰ ਸ਼੍ਰੀ ਬਲਰਾਜ ਉਬਰਾਏ ਬਾਜ਼ੀ, ਸੁਤੰਤਰਤਾ ਸੈਨਾਨੀ ਸ਼੍ਰੀ ਪ੍ਰੇਮ ਸਿੰਘ ਨਾਗ ਦੇ ਸਪੁੱਤਰ ਸ਼੍ਰੀ ਪਰਮਜੀਤ ਸਿੰਘ ਟਿਵਾਣਾ, ਪੋਤਰੀ ਹਰਪ੍ਰਭਲੀਨ ਕੌਰ, ਸੁਤੰਤਰਤਾ ਸੈਨਾਨੀ ਚੋਧਰੀ ਲਾਲ ਚੰਦ ਵਰਮਾ ਦੇ ਪੋਤਰੇ ਸ਼੍ਰੀ ਮੋਹਿਤ ਵਰਮਾ ਐਡਵੋਕੇਟ, ਸੁਤੰਤਰਤਾ ਸੈਨਾਨੀ ਸ਼੍ਰੀ ਕਪੂਰ ਚੰਦ ਦੇ ਦਾਮਾਦ ਸ਼੍ਰੀ ਮਨੋਜ ਕੁਮਾਰ ਗੋਇਲ ਅਤੇ ਸੁਤੰਤਰਤਾ ਸੈਨਾਨੀ ਸ਼੍ਰੀ ਦਰਬਾਰਾ ਸਿੰਘ ਨੀਲੋਵਾਲ ਦੇ ਦਾਮਾਦ ਸ਼੍ਰੀ ਦਰਸ਼ਨ ਸਿੰਘ ਲੌਂਗੋਵਾਲ ਨੇ ਨੂੰ ਵਿਸ਼ੇਸ਼ ਤੌਰ ਤੇ ਮਿਲਕੇ ਉਨ੍ਹਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਅੱਜ ਜਨਮ ਦਿਨ 'ਤੇ ਵਿਸ਼ੇਸ਼ ਚਰਚਿਤ ਸ਼ਖ਼ਸੀਅਤ ਨੈਲਸਨ ਮੰਡੇਲਾ ਅਗਲੀ ਖ਼ਬਰ ਐੱਸ.ਐੱਸ.ਪੀ. ਗਰੇਵਾਲ ਵੱਲੋਂ ਸੁਨਾਮ ‘ਚ ਕੀਤੀ ਲੋਕ ਮਿਲਣੀ
Ad Position 24
No active advertisement