02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਅੱਜ ਜਨਮ ਦਿਨ 'ਤੇ ਵਿਸ਼ੇਸ਼ ਚਰਚਿਤ ਸ਼ਖ਼ਸੀਅਤ ਨੈਲਸਨ ਮੰਡੇਲਾ

Ad Position 21
No active advertisement
ਅਜੀਤ ਡੈਸਕ 18-07-2026

ਬੱਚਿਓ ਆਓ ਜਾਣੀਏ ਨੋਬਲ ਪੁਰਸਕਾਰ ਜੇਤੂ ਨੈਲਸਨ ਰੋਲੀਹਲਾਹਲਾ ਮੰਡੇਲਾ ਬਾਰੇ
'ਜਦੋਂ ਇਕ ਆਦਮੀ ਜੇਲ੍ਹ ਦੀਆਂ ਕੰਧਾਂ ਤੋਂ ਬਾਹਰ ਆ ਕੇ ਵੀ ਨਫ਼ਰਤ ਨੂੰ ਦਿਲ ਵਿਚ ਨਹੀਂ ਰੱਖਦਾ, ਤਾਂ ਸਮਝ ਲਓ ਕਿ ਦੁਨੀਆ ਬਦਲ ਸਕਦੀ ਹੈ।' ਇਹ ਗੱਲ ਦੱਖਣੀ ਅਫਰੀਕ ਦੇ ਪਹਿਲੇ ਕਾਲੇ ਰਾਸ਼ਟਰਪਤੀ 'ਨੈਲਸਨ ਮੰਡੇਲਾ' ਉੱਤੇ ਸਭ ਤੋਂ ਵਧੀਆ ਢੁੱਕਦੀ ਹੈ।
'ਨੈਲਸਨ ਰੋਲੀਹਲਾਹਲਾ ਮੰਡੇਲਾ' ਦਾ ਜਨਮ 18 ਜੁਲਾਈ, 1918 ਨੂੰ ਦੱਖਣੀ ਅਫਰੀਕਾ ਦੇ ਇਕ ਛੋਟੇ ਜਿਹੇ ਪਿੰਡ ਵਿਚ ਹੋਇਆ। ਉਸ ਸਮੇਂ ਦੱਖਣੀ ਅਫਰੀਕਾ ਵਿਚ 'ਰੰਗਭੇਦ' ਦਾ ਕਾਲਾ ਕਾਨੂੰਨ ਲਾਗੂ ਸੀ। ਇਸ ਕਾਨੂੰਨ ਅਨੁਸਾਰ ਕਾਲੇ ਲੋਕਾਂ ਨਾਲ ਗੋਰਿਆਂ ਨਾਲੋਂ ਦੂਜੇ ਦਰਜੇ ਦਾ ਸਲੂਕ ਕੀਤਾ ਜਾਂਦਾ ਸੀ।
ਵਕੀਲ ਬਣਨ ਤੋਂ ਬਾਅਦ ਮੰਡੇਲਾ ਨੇ ਇਸ ਨਾ-ਇਨਸਾਫ਼ੀ ਖਿਲਾਫ਼ ਆਵਾਜ਼ ਉਠਾਈ। ਉਹ ਅਫਰੀਕਨ ਨੈਸ਼ਨਲ ਕਾਂਗਰਸ ਨਾਲ ਜੁੜੇ ਅਤੇ ਸ਼ਾਂਤਮਈ ਅੰਦੋਲਨ ਚਲਾਇਆ।
1962 ਵਿਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਦੇਸ਼ਧ੍ਰੋਹ ਦੇ ਇਲਜ਼ਾਮ ਵਿਚ 27 ਸਾਲ 'ਰੋਬੇਨ ਆਈਲੈਂਡ' ਜੇਲ੍ਹ ਵਿਚ ਰੱਖਿਆ ਗਿਆ।
1990 ਵਿਚ ਦੁਨੀਆ ਭਰ ਦੇ ਦਬਾਅ ਕਾਰਨ ਮੰਡੇਲਾ ਨੂੰ ਰਿਹਾਅ ਕੀਤਾ ਗਿਆ। ਜ਼ਿਆਦਾਤਰ ਲੋਕ ਸੋਚਦੇ ਸਨ ਕਿ ਹੁਣ ਉਹ ਬਦਲਾ ਲੈਣਗੇ। ਪਰ ਮੰਡੇਲਾ ਨੇ ਸਭ ਨੂੰ ਹੈਰਾਨ ਕਰ ਦਿੱਤਾ।
1994 ਵਿਚ ਉਹ ਦੱਖਣੀ ਅਫਰੀਕਾ ਦੀਆਂ ਲੋਕਤੰਤਰੀ ਚੋਣਾਂ ਵਿਚ ਜਿੱਤ ਕੇ ਦੇਸ਼ ਦੇ ਪਹਿਲੇ ਕਾਲੇ ਰਾਸ਼ਟਰਪਤੀ ਬਣੇ। ਰਾਸ਼ਟਰਪਤੀ ਬਣਨ ਤੋਂ ਬਾਅਦ ਉਨ੍ਹਾਂ ਦਾ ਪਹਿਲਾ ਕੰਮ ਸੀ ਦੇਸ਼ ਨੂੰ ਜੋੜਨਾ। ਉਨ੍ਹਾਂ ਨੇ ਗੋਰਿਆਂ ਨਾਲ ਨਫ਼ਰਤ ਕਰਨ ਦੀ ਬਜਾਏ ਇਕ ਕਮਿਸ਼ਨ ਬਣਾਇਆ ਤਾਂ ਜੋ ਕਾਲੇ 'ਤੇ ਗੋਰੇ ਦੇ ਫਰਕ ਦੇ ਜ਼ਖ਼ਮ ਭਰੇ ਜਾ ਸਕਣ।
ਉਨ੍ਹਾਂ ਨੇ ਸਾਬਤ ਕੀਤਾ ਕਿ ਚਮੜੀ ਦਾ ਰੰਗ ਇਨਸਾਨ ਦੀ ਕਾਬਲੀਅਤ ਤੈਅ ਨਹੀਂ ਕਰਦਾ। ਰਾਸ਼ਟਰਪਤੀ ਬਣਨ ਤੋਂ ਬਾਅਦ ਸਿਰਫ਼ 5 ਸਾਲ ਅਹੁਦੇ 'ਤੇ ਰਹਿ ਕੇ ਉਹ ਖੁਦ ਅਹੁਦਾ ਛੱਡ ਗਏ। ਅੱਜਕਲ੍ਹ ਦੇ ਨੇਤਾਵਾਂ ਵਾਂਗ ਉਨ੍ਹਾਂ ਲਈ ਕੁਰਸੀ ਨਹੀਂ, ਦੇਸ਼ ਵੱਡਾ ਸੀ।
1993 ਵਿਚ ਉਨ੍ਹਾਂ ਨੂੰ ਸ਼ਾਂਤੀ ਲਈ ਨੋਬਲ ਪੁਰਸਕਾਰ ਮਿਲਿਆ। 5 ਦਸੰਬਰ, 2013 ਨੂੰ ਉਹ 95 ਸਾਲ ਦੀ ਉਮਰ ਵਿਚ ਦੁਨੀਆ ਨੂੰ ਅਲਵਿਦਾ ਕਹਿ ਗਏ।
ਪਿਆਰੇ ਬੱਚਿਓ, ਅੱਜ ਜਦੋਂ ਦੁਨੀਆ ਵਿਚ ਨਫ਼ਰਤ, ਵੰਡ ਅਤੇ ਹਿੰਸਾ ਵਧ ਰਹੀ ਹੈ ਤਾਂ ਮੰਡੇਲਾ ਦਾ ਜੀਵਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਭ ਤੋਂ ਵੱਡੀ ਤਾਕਤ ਬਦਲਾ ਲੈਣ ਵਿਚ ਨਹੀਂ, ਬਲਕਿ ਮੁਆਫ਼ ਕਰਨ ਅਤੇ ਨਾਲ ਲੈ ਕੇ ਚੱਲਣ ਵਿਚ ਹੈ। ਉਨ੍ਹਾਂ ਦੇ ਇਹ ਮਹਾਨ ਸ਼ਬਦ ਸਨ 'ਮੈਂ ਜੇਲ੍ਹ ਤੋਂ ਬਾਹਰ ਆਇਆ ਹਾਂ ਤਾਂ ਜੋ ਮੈਂ ਆਪਣੇ ਲੋਕਾਂ ਨੂੰ ਵੀ ਜੇਲ੍ਹ ਦੀ ਮਾਨਸਿਕਤਾ ਤੋਂ ਆਜ਼ਾਦ ਕਰ ਸਕਾਂ।'

-ਪਿੰਡ ਤੇ ਡਾਕ: ਕੋਟਲੀ ਖਾਸ, ਤਹਿਸੀਲ ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ।
ਮੋਬਾਈਲ : 94653-69343

Ad Position 22
No active advertisement
ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਦੇ ਨਵੇਂ ਬਣੇ ਆਧੁਨਿਕ ਰੇਲਵੇ ਸਟੇਸ਼ਨ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵਰਚੂਅਲ ਉਦਘਾਟਨ ਅਗਲੀ ਖ਼ਬਰ ਆਜ਼ਾਦੀ ਘੁਲਾਟੀਆਂ ਦੀ ਗੈਲਰੀ ਹੋਈ ਤਿਆਰ
Ad Position 24
No active advertisement