08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਕਾਂਗਰਸ ਐੱਸ.ਸੀ. ਸੈੱਲ ਮੁੱਖ ਮੰਤਰੀ ਨਿਵਾਸ ਬਾਹਰ ਅੱਜ ਕਰੇਗਾ ਰੋਸ ਪ੍ਰਦਸ਼ਨ

Ad Position 21
No active advertisement
ਅਜੀਤ ਡੈਸਕ 28-07-2026
ਸੰਗਰੂਰ, 27 ਜੁਲਾਈ (ਅਮਨਦੀਪ ਸਿੰਘ ਬਿੱਟਾ)–ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਰਹਿਨੁਮਾਈ ਹੇਠ ਅਤੇ ਪੰਜਾਬ ਕਾਂਗਰਸ ਐਸ.ਸੀ. ਸੈਲ ਦੇ ਚੇਅਰਮੈਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਭਲਕੇ 28 ਜੁਲਾਈ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਐਸ.ਸੀ. ਸੈਲ ਵੱਲੋਂ ਮੁੱਖ ਮੰਤਰੀ ਨਿਵਾਸ ਬਾਹਰ ਪ੍ਰਦਸਨ ਕੀਤਾ ਜਾਵੇਗਾ। ਇਸ ਰੋਸ ਪ੍ਰਦਸ਼ਨ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਐਸ.ਸੀ. ਸੈਲ ਸ਼ਕਤੀਜੀਤ ਸਿੰਘ, ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਜਗਦੇਵ ਸਿੰਘ ਗਾਗਾ, ਬਨੀ ਖੈਰਾ ਵਰਕਿੰਗ ਚੇਅਰਮੈਨ ਪੰਜਾਬ ਕਾਂਗਰਸ ਐਸ.ਸੀ. ਸੈਲ ਕਰਨਗੇ। ਪ੍ਰਦਸਨ ਦਾ ਮਨਰੋਥ ਬਾਰੇ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਬਰਨਾਲਾ ਵਿਖੇ ਬੀਤੇ ਦਿਨੀਂ ਸਫਾਈ ਸੇਵਕਾਂ ਉੱਪਰ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਇਹ ਪ੍ਰੋਗਰਾਮ ਕਾਂਗਰਸ ਹਾਈਕਮਾਨ ਨੇ ਰੋਸ ਵਜੋਂ ਉਲੀਕੀਆਂ ਗਿਆ ਹੈ। ਕਾਂਗਰਸ ਵਰਕਰ ਸੰਗਰੂਰ ਪਟਿਆਲਾ ਫਲਾਈ ਉਵਰ ਹੇਠਾਂ ਇਕੱਤਰ ਹੋ ਕੇ ਮੁੱਖ ਮੰਤਰੀ ਨਿਵਾਸ ਵੱਲ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਗੈਸ ਏਜੰਸੀ ਉੱਤੇ ਉਪਭੋਗਤਾਵਾਂ ਕੋਲੋਂ ਗੈਸ ਸਿੰਲਡਰ ਦੀ ਨਿਰਧਾਰਿਤ ਕੀਮਤ ਨਾਲੋਂ ਵੱਧ ਰੁਪਏ ਵਸੂਲਣ ਦਾ ਦੋਸ਼, ਡੀਲਰ ਨੇ ਦੋਸ਼... ਅਗਲੀ ਖ਼ਬਰ ਕੱਚੇ ਅਧਿਆਪਕਾਂ ਨੇ 31 ਨੂੰ ਸੁਨਾਮ ਵਿਖੇ ਰੋਸ ਪ੍ਰਦਰਸ਼ਨ ਅਤੇ ਗੁਪਤ ਐਕਸ਼ਨ ਦੀ ਉਲੀਕੀ ਵਿਉਂਤਬੰਦੀ
Ad Position 24