08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਨਾਜਾਇਜ਼ ਅਸਲ੍ਹੇ ਸਮੇਤ ਮਲੇਰਕੋਟਲਾ ਪੁਲਿਸ ਨੇ 4 ਵਿਅਕਤੀ ਕੀਤੇ ਕਾਬੂ

Ad Position 21
No active advertisement
ਅਜੀਤ ਡੈਸਕ 28-07-2026
ਮਲੇਰਕੋਟਲਾ, 27 ਜੁਲਾਈ (ਮੁਹੰਮਦ ਹਨੀਫ਼ ਥਿੰਦ, ਮਨਜਿੰਦਰ ਸਿੰਘ)- ਅੱਜ ਇੱਥੇ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਰਾਜਵਿੰਦਰ ਸਿੰਘ ਰੰਧਾਵਾ, ਕਪਤਾਨ ਪੁਲਿਸ (ਪੀ.ਬੀ.ਆਈ) ਮਲੇਰਕੋਟਲਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਜ਼ਿਲ੍ਹਾ ਮਲੇਰਕੋਟਲਾ ਦੇ ਪੁਲਿਸ ਮੁਖੀ ਸਰਦਾਰ ਗੁਰਮੀਤ ਸਿੰਘ ਦੇ ਦਿਸ਼ਾ-ਨਿਰਦੇਸਾਂ ਤਹਿਤ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਖਿਲਾਫ਼ ਵਿੱਢੀ ਗਈ ਮੁਹਿੰਮ ਉਸ ਵੇਲੇ ਸਾਰਥਿਕ ਸਿੱਧ ਹੋਣ ਦਾ ਦਾਅਵਾ ਕੀਤਾ ਗਿਆ ਹੈ ਕਿ ਦੀਪਇੰਦਰਪਾਲ ਸਿੰਘ ਜੇਜੀ, ਉਪ ਕਪਤਾਨ ਪੁਲਿਸ (ਇੰਵੈਸਟੀਗੇਸ਼ਨ) ਮਲੇਰਕੋਟਲਾ ਅਤੇ ਇੰਸਪੈਕਟਰ ਹਰਜਿੰਦਰ ਸਿੰਘ, ਇੰਚਾਰਜ, ਸੀ.ਆਈ.ਏ ਸਟਾਫ, ਮਾਹੋਰਾਣਾ ਅਤੇ ਕਾਂਊਟਰ ਇੰਟੈਲੀਜੈਂਸ ਦੀ ਨਿਗਰਾਨੀ ਹੇਠ ਗੁਪਤ ਸੂਚਨਾ ਦੇ ਆਧਾਰ ਤੇ ਸਿਮਰਨਪ੍ਰੀਤ ਸਿੰਘ ਉਰਫ ਸਿਮਰੀ ਪੁੱਤਰ ਰਮੇਸ਼ ਕੁਮਾਰ ਵਾਸੀ ਪਿੰਡ ਉੱਪਲਖੇੜੀ (ਉਪੋਕੀ) ਥਾਣਾ ਅਮਰਗੜ੍ਹ, ਸਮੀਰ ਸਿੰਘ ਉਰਫ ਬਿੱਲਾ ਪੁੱਤਰ ਰੁਲਦੂ ਸਿੰਘ ਵਾਸੀ ਗੜ੍ਹੀ ਤਰਖਾਣਾਂ, ਥਾਣਾ ਮਾਛੀਵਾੜਾ ਅਤੇ ਮੁਹੰਮਦ ਸਾਨ ਪੁੱਤਰ ਮੁਹੰਮਦ ਸ਼ਕੀਲ ਵਾਸੀ ਨਵੀਂ ਆਬਾਦੀ, ਸਰਹੰਦੀ ਗੇਟ, ਮਲੇਰਕੋਟਲਾ ਨੂੰ ਕਾਬੂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਸਿਮਰਪ੍ਰੀਤ ਸਿੰਘ ਉਰਫ਼ ਸਿਮਰੀ ਕੋਲੋਂ ਇਕ ਕਾਲੇ ਰੰਗ ਦਾ ਗਲੋਕ 9 ਐੱਮ.ਐੱਮ ਸਮੇਤ ਮੈਗਜ਼ੀਨ ਜਿਸ ਵਿਚ ਇਕ ਜਿੰਦਾ ਰੋਂਦ, ਸਮੀਰ ਸਿੰਘ ਉਰਫ਼ ਬਿੱਲਾ ਕੋਲੋਂ ਇਕ ਸਟਾਰ ਪਿਸਟਲ ਮਾਰਕਾ 30 ਬੋਰ ਸਮੇਤ ਮੈਗਜ਼ੀਨ ਜਿਸ ਵਿਚ ਇਕ ਜਿੰਦਾ ਰੋਂਦ ਬਰਾਮਦ ਕੀਤੇ ਗਏ ਹਨ। ਮੁਹੰਮਦ ਕਲੀਮ ਉਰਫ਼ ਕਲੀਮ ਪੁੱਤਰ ਬਾਬੂ ਵਾਸੀ ਪਿੰਡ ਬਿੰਜੋਕੀ ਖ਼ੁਰਦ ਥਾਣਾ ਅਮਰਗੜ੍ਹ ਨੂੰ ਮੁਕੱਦਮੇ ‘ਚ ਨਾਮਜ਼ਦ ਕੀਤਾ ਗਿਆ ਹੈ, ਜਿਸ ਦੀ ਗਿਰਫਤਾਰੀ ਅਜੇ ਬਾਕੀ ਹੈ। ਉਹਨਾਂ ਦੱਸਿਆ ਕਿ ਸਿਮਰਪ੍ਰੀਤ ਸਿੰਘ ਉਰਫ਼ ਸਿਮਰੀ ਖਿਲਾਫ਼ ਪਹਿਲਾਂ ਵੀ 5 ਮੁਕੱਦਮੇ ਅਤੇ ਸਮੀਰ ਸਿੰਘ ਉਰਫ਼ ਬਿੱਲਾ ਖ਼ਿਲਾਫ਼ 1 ਮੁਕੱਦਮਾ ਦਰਜ ਹੈ। ਜਿਹਨਾਂ ਖ਼ਿਲਾਫ਼ ਥਾਣਾ ਅਮਰਗੜ੍ਹ ਵਿਖੇ ਮੁਕੱਦਮਾ ਨੰਬਰ 263 25/54/59 ਆਰਮਜ਼ ਐਕਟ ਅਤੇ ਵਾਧਾ ਜ਼ੁਰਮ 61(2) ਬੀ.ਐਨ.ਐੱਸ. ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਰਾਜਵਿੰਦਰ ਸਿੰਘ ਰੰਧਾਵਾ, ਕਪਤਾਨ ਪੁਲਿਸ (ਪੀ.ਬੀ.ਆਈ) ਮਲੇਰਕੋਟਲਾ ਨੇ ਦਰਜ ਕੀਤੇ ਗਏ ਇਕ ਹੋਰ ਵੱਖਰੇ ਮੁਕੱਦਮੇ ਬਾਰੇ ਜਾਣਕਾਰੀ ਦਿੰਦਿਆਂ ਦਾਅਵਾ ਕੀਤਾ ਕਿ ਥਾਣਾ ਸਦਰ ਅਹਿਮਦਗੜ੍ਹ ਵਿਖੇ ਅਸਲਮ ਖਾਂ ਪੁੱਤਰ ਅਬਦੁੱਲ ਮਜੀਦ ਵਾਸੀ ਨਾਰੋਮਾਜਰਾ, ਥਾਣਾ ਸਦਰ ਅਹਿਮਦਗੜ੍ਹ ਖ਼ਿਲਾਫ਼ ਮੁਕੱਦਮਾ ਨੰਬਰ 147 ਧਾਰਾ 25/54/59 ਆਰਮਜ ਐਕਟ ਤਹਿਤ ਥਾਣਾ ਸਦਰ ਅਹਿਮਦਗੜ੍ਹ ਵਿਖੇ ਦਰਜ ਕੀਤਾ ਗਿਆ ਹੈ।ਪੁਲਿਸ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ਤੇ ਦੀਪਇੰਦਰਪਾਲ ਸਿੰਘ ਜੇਜੀ, ਉਪ ਕਪਤਾਨ ਪੁਲਿਸ (ਇੰਵੈਸਟੀਗੇਸ਼ਨ) ਮਲੇਰਕੋਟਲਾ ਅਤੇ ਇੰਸਪੈਕਟਰ ਹਰਜਿੰਦਰ ਸਿੰਘ, ਇੰਚਾਰਜ, ਸੀ.ਆਈ.ਏ ਸਟਾਫ, ਮਾਹੋਰਾਣਾ ਦੀ ਨਿਗਰਾਨੀ ਹੇਠ ਅਸਲਮ ਖਾਂ ਪੁੱਤਰ ਅਬਦੁੱਲ ਮਜੀਦ ਵਾਸੀ ਪਿੰਡ ਨਾਰੋਮਾਜਰਾ, ਥਾਣਾ ਸਦਰ ਅਹਿਮਦਗੜ੍ਹ ਜੋ ਨਾਜ਼ਾਇਜ ਪਿਸਟਲ/ਅਸਲਾ ਡੱਬ ਵਿਚ ਰੱਖਣ ਦਾ ਆਦੀ ਹੈ, ਜਿਸਦੇ ਖ਼ਿਲਾਫ਼ ਪਹਿਲਾਂ ਵੀ 8 ਪਰਚੇ ਦਰਜ ਹਨ ਨੂੰ ਗਿਰਫ਼ਤਾਰ ਕੀਤਾ ਗਿਆ ਹੈ। ਜਿਸ ਕੋਲੋਂ ਇਕ ਪਿਸਟਲ 32 ਬੋਰ ਦੇਸੀ ਸਮੇਤ ਮੈਗਜ਼ੀਨ ਜਿਸ ਵਿਚ 3 ਜਿੰਦਾ ਕਾਰਤੂਸ ਬ੍ਰਾਮਦ ਕੀਤੇ ਗਏ ਹਨ। ਗਿਰਫ਼ਤਾਰ ਕੀਤੇ ਗਏ ਉਪਰੋਕਤ ਵਿਅਕਤੀਆਂ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਵੀ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਹੈ ਅਤੇ ਇਹਨਾਂ ਕੋਲੋਂ ਹੋਰ ਵੀ ਬ੍ਰਾਮਦਗੀ ਅਤੇ ਖੁਲਾਸੇ ਹੋਣ ਸੰਭਾਵਨਾ ਹੈ।
Ad Position 22
No active advertisement
ਪਿਛਲੀ ਖ਼ਬਰ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ‘ਵਣ ਮਹੋਤਸਵ’ ਤਹਿਤ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਅਗਲੀ ਖ਼ਬਰ ਗੁਰਬਖ਼ਸ਼ਪੁਰਾ ਦੇ ਚੀਮਾ ਪਰਿਵਾਰ ਨੇ ਕੈਨੇਡਾ ਤੋਂ ਸੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ ਦੇ ਪਰਿਵਾਰ ਨਾਲ ਦੁੱਖ ਕੀਤਾ ਸਾਂਝਾ
Ad Position 24