01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਐਗਰੀ ਇਨਪੁਟਸ ਡੀਲਰਜ਼ ਐਸੋਸੀਏਸ਼ਨ ਮਾਲੇਰਕੋਟਲਾ ਨੇ ਵਪਾਰ ਵਿੱਚ ਆ ਰਹੀਆਂ ਦਿੱਕਤਾਂ ਦੇ ਹੱਲ ਲਈ ਕੀਤੀ ਅਹਿਮ ਮੀਟਿੰਗ

Ad Position 21
No active advertisement
ਅਜੀਤ ਡੈਸਕ 01-08-2026
ਸੰਦੌੜ, 31 ਜੁਲਾਈ (ਗੁਰਪ੍ਰੀਤ ਸਿੰਘ ਚੀਮਾ) - ਐਗਰੀ ਇਨਪੁੱਟਸ ਡੀਲਰਜ਼ ਐਸੋਸੀਏਸਨ ਜਿਲਾ ਮਾਲੇਰਕੋਟਲਾ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਆਗੂ ਸ੍ਰੀ ਅੰਕੁਰ ਗੋਇਲ ਦੀ ਅਗਵਾਈ ਹੇਠ ਹੋਈ ਜਿਸ ਵਿਚ ਮਾਲੇਰਕੋਟਲਾ ਜਿਲੇ ਨਾਲ ਸਬੰਧਤ ਵੱਡੀ ਗਿਣਤੀ ਵਿੱਚ ਡੀਲਰਾਂ ਨੇ ਸਿਰਕਤ ਕੀਤੀ ਮੀਟਿੰਗ ਦੌਰਾਨ ਡੀਲਰਾਂ ਨੇ ਆਪਣੇ ਵਪਾਰ ਵਿੱਚ ਆ ਰਹੀਆਂ ਮੁਸ਼ਕਿਲਾਂ ਤੇ ਵਿਚਾਰ ਚਰਚਾ ਕੀਤੀ ਇਸ ਮੀਟਿੰਗ ਦੌਰਾਨ ਖੇਤੀਬਾੜੀ ਵਿਭਾਗ ਵੱਲੋਂ ਅਥਾਰਟੀ ਲੈਟਰ ਦਰਜ ਕਰਨ ਵੇਲੇ ਆ ਰਹੀਆਂ ਦਿੱਕਤਾਂ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ। ਡੀਲਰਾਂ ਨੇ ਕਿਹਾ ਕਿ ਕੰਪਨੀਆਂ ਵੱਲੋਂ ਦਿੱਤੇ ਜਾਂਦੇ ਅਥਾਰਟੀ ਲੈਟਰਾਂ ਨੂੰ ਆਪਣੇ ਲਾਈਸੈਂਸ ਵਿੱਚ ਦਰਜ ਕਰਵਾਉਣ ਵੇਲੇ ਕਈ ਵਾਰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨਾਂ ਕਿਹਾ ਕਿ ਖੇਤੀਬਾੜੀ ਮਹਿਕਮੇ ਵੱਲੋਂ ਇਸ ਸਮੱਸਿਆ ਦੇ ਹੱਲ ਲਈ ਢੁਕਵੇਂ ਉਪਰਾਲੇ ਕਰਨ ਦੀ ਲੋੜ ਹੈ। ਸ੍ਰੀ ਅੰਕੁਰ ਗੋਲ ਨੇ ਸਾਰੇ ਡੀਲਰਾਂ ਨੂੰ ਅਪੀਲ ਕੀਤੀ ਕਿ ਉਹ ਦਵਾਈਆਂ ਖਰੀਦਣ ਵੇਲੇ ਪੱਕੇ ਬਿੱਲ ਤੇ ਹੀ ਦਵਾਈਆਂ ਖਰੀਦਣ ਅਤੇ ਬਿਨਾਂ ਬਿੱਲ ਵਾਲੀ ਕੋਈ ਵੀ ਅਜਿਹੀ ਵਸਤੂ ਜਿਹੜੀ ਸਰਕਾਰ ਵੱਲੋਂ ਜਾਂ ਖੇਤੀਬਾੜੀ ਵਿਭਾਗ ਵੱਲੋਂ ਸਿਫਾਰਸ ਨਹੀਂ ਕੀਤੀ ਜਾਂਦੀ ਉਸ ਨੂੰ ਵੇਚਣ ਤੋਂ ਗੁਰੇਜ ਕੀਤਾ ਜਾਵੇ । ਉਨਾ ਕਿਹਾ ਕਿ ਕਿਸਾਨ ਸਾਡੇ ਅੰਨਦਾਤਾ ਹਨ ਅਤੇ ਕਿਸਾਨਾਂ ਦੀ ਸੇਵਾ ਵਿੱਚ ਅਸੀਂ ਲੱਗੇ ਹੋਏ ਹਾਂ ਅਤੇ ਜੇਕਰ ਕਿਸਾਨਾਂ ਨੂੰ ਚੰਗੀ ਕੁਆਲਿਟੀ ਦੀ ਦਵਾਈ ਖਾਦਾਂ ਤੇ ਬੀਜ ਮਿਲਣਗੇ ਤਾਂ ਹੀ ਇਹ ਸੂਬਾ ਤੇ ਦੇਸ਼ ਖੁਸ਼ਹਾਲ ਹੋ ਸਕਦਾ ਹੈ। ਇਸ ਮੀਟਿੰਗ ਵਿੱਚ ਹਾਜ਼ਰ ਸਾਰੇ ਹੀ ਡੀਲਰਾਂ ਨੇ ਵਿਸ਼ਵਾਸ ਦਵਾਇਆ ਕਿ ਉਹ ਪਹਿਲਾਂ ਵੀ ਉੱਚ ਕੁਆਲਿਟੀ ਦੇ ਬੀਜ , ਦਵਾਈਆਂ ਤੇ ਖਾਦ ਵੇਚਦੇ ਸਨ ਅਤੇ ਭਵਿੱਖ ਵਿੱਚ ਵੀ ਅਜਿਹੀ ਕੋਈ ਦਵਾਈ ਆਪਣੀ ਦੁਕਾਨ ਤੇ ਨਹੀਂ ਵੇਚਣਗੇ ਜੋ ਕਿਸਾਨਾਂ ਦੇ ਹਿੱਤ ਵਿੱਚ ਨਾ ਹੋਵੇ। ਮੀਟਿੰਗ ਦੌਰਾਨ ਹਾਜ਼ਰ ਡੀਲਰਾਂ ਨੇ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਅਗਲੇ ਦਿਨਾਂ ਵਿੱਚ ਮੁੱਖ ਖੇਤੀਬਾੜੀ ਅਫਸਰ ਸੰਗਰੂਰ ਨੂੰ ਮਿਲਣ ਦਾ ਫੈਸਲਾ ਵੀ ਕੀਤਾ। ਇਸ ਮੌਕੇ ਸੁਮੇਸ਼ ਜੈਨ, ਮੁਹੰਮਦ ਅਨਵਰ, ਮੁਹੰਮਦ ਜਮੀਲ, ਰੁਪਿੰਦਰ ਸਿੰਘ, ਕਰਮਜੀਤ ਸਿੰਘ ਟਿਵਾਣਾ, ਸਫੀਕ ਮੁਹੰਮਦ, ਮੁਹੰਮਦ ਸਬੀਰ, ਸਰਬਜੀਤ ਸਿੰਘ, ਗੁਰਮੀਤ ਸਿੰਘ ਮੰਡਿਆਲਾ, ਸੰਦੀਪ ਸਿੰਘ ਗਿੱਲ, ਮੁਹੰਮਦ ਸ਼ਾਹਿਦ, ਸਦੀਕ ਮੁਹੰਮਦ, ਪਹਿਲਵਾਨ ਮਾਲੇਰਕੋਟਲਾ ਆਦਿ ਡੀਲਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਤਾਰਾ ਵਿਵੇਕ ਕਾਲਜ ਗੱਜਣਮਾਜਰਾ ਵਿਖੇ ਪ੍ਰੋ: ਬਲਵਿੰਦਰ ਸਿੰਘ ਨੇ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ ਅਗਲੀ ਖ਼ਬਰ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਸਿਟੀ ਪਾਰਕ ਦੇ ਸੁੰਦਰੀਕਰਨ ਲਈ 135.62 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰ...
Ad Position 24
No active advertisement