ਸਿਵਲ ਹਸਪਤਾਲ ਸੁਨਾਮ ਲਈ ਐਂਬੂਲੈਂਸ ਦੀ ਮੰਗ
ਸੁਨਾਮ ਊਧਮ ਸਿੰਘ ਵਾਲਾ,1 ਅਗਸਤ (ਭੁੱਲਰ, ਧਾਲੀਵਾਲ)–ਸੁਨਾਮ ਸ਼ਹਿਰ ਦੇ ਸਮਾਸੇਵੀਆਂ ਦੇ ਇਕ ਵਫਦ ਵਲੋਂ ਸੁਖਦੇਵ ਸਿੰਘ ਦੀ ਅਗਵਾਈ ਵਿਚ ਸ਼ਹੀਦ ਊਧਮ ਸਿੰਘ ਸਿਵਲ ਹਸਪਤਾਲ ਸੁਨਾਮ ਦੇ ਡਰੱਗ ਵੇਅਰਹਾਊਸ ਅਤੇ ਟਰਾਮਾ ਸੈਂਟਰ ਦਾ ਉਦਘਾਟਨ ਕਰਨ ਪਹੁੰਚੇ ਸਿਹਤ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਨੂੰ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਅਤੇ ਹਸਪਤਾਲ ਦੇ ਕਾਰਜਕਾਰੀ ਐਸ ਐਮ ਓ ਡਾਕਟਰ ਕਸਿਸ਼ ਅਗਰਵਾਲ ਦੀ ਮੌਜੂਦਗੀ ਵਿਚ ਮਿਲਕੇ ਮੰਗ ਪੱਤਰ ਦਿੱਤਾ ਗਿਆ। ਜਿਸ ਵਿਚ ਉਨ੍ਹਾਂ ਹਸਪਤਾਲ ਵਿਚ ਵਾਟਰ ਸਪਲਾਈ ਦੀਆਂ ਲੀਕ ਕਰਦੀਆਂ ਪਾਇਪਾਂ ਨੂੰ ਠੀਕ ਕਰਨ,ਵਾਟਰ ਵਰਕਸ ਲਈ ਪੰਪ ਅਪ੍ਰੇਟਰ ਦੀ ਭਰਤੀ ਕਰਨ,ਹਸਪਤਾਲ ਦੀ ਸੀਵਰੇਜ ਪ੍ਰਣਾਲੀ ਨੂੰ ਸਚਾਰੂ ਬਣਾਉਣ,ਨਵੀਂ ਐਂਬੂਲੈਂਸ ਮੁਹੱਈਆ ਕਰਵਾਉਣ, ਹਸਪਤਾਲ ਦੀ ਉਪਰਲੀ ਮੰਜ਼ਿਲ ਤੇ ਜਨਰਲ ਵਾਰਡ ਚ ਦਾਖਲ ਮਰੀਜਾਂ ਨੂੰ ਧੁੱਪ ਤੋਂ ਬਚਾਉਣ ਲਈ ਪੁਖਤਾ ਪ੍ਰਬੰਧ ਕਰਨ ਦੀ ਮੰਗ ਕੀਤੀ।
ਸੁਨਾਮ ਊਧਮ ਸਿੰਘ ਵਾਲਾ,1 ਅਗਸਤ (ਭੁੱਲਰ, ਧਾਲੀਵਾਲ)–ਸੁਨਾਮ ਸ਼ਹਿਰ ਦੇ ਸਮਾਸੇਵੀਆਂ ਦੇ ਇਕ ਵਫਦ ਵਲੋਂ ਸੁਖਦੇਵ ਸਿੰਘ ਦੀ ਅਗਵਾਈ ਵਿਚ ਸ਼ਹੀਦ ਊਧਮ ਸਿੰਘ ਸਿਵਲ ਹਸਪਤਾਲ ਸੁਨਾਮ ਦੇ ਡਰੱਗ ਵੇਅਰਹਾਊਸ ਅਤੇ ਟਰਾਮਾ ਸੈਂਟਰ ਦਾ ਉਦਘਾਟਨ ਕਰਨ ਪਹੁੰਚੇ ਸਿਹਤ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਨੂੰ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਅਤੇ ਹਸਪਤਾਲ ਦੇ ਕਾਰਜਕਾਰੀ ਐਸ ਐਮ ਓ ਡਾਕਟਰ ਕਸਿਸ਼ ਅਗਰਵਾਲ ਦੀ ਮੌਜੂਦਗੀ ਵਿਚ ਮਿਲਕੇ ਮੰਗ ਪੱਤਰ ਦਿੱਤਾ ਗਿਆ। ਜਿਸ ਵਿਚ ਉਨ੍ਹਾਂ ਹਸਪਤਾਲ ਵਿਚ ਵਾਟਰ ਸਪਲਾਈ ਦੀਆਂ ਲੀਕ ਕਰਦੀਆਂ ਪਾਇਪਾਂ ਨੂੰ ਠੀਕ ਕਰਨ,ਵਾਟਰ ਵਰਕਸ ਲਈ ਪੰਪ ਅਪ੍ਰੇਟਰ ਦੀ ਭਰਤੀ ਕਰਨ,ਹਸਪਤਾਲ ਦੀ ਸੀਵਰੇਜ ਪ੍ਰਣਾਲੀ ਨੂੰ ਸਚਾਰੂ ਬਣਾਉਣ,ਨਵੀਂ ਐਂਬੂਲੈਂਸ ਮੁਹੱਈਆ ਕਰਵਾਉਣ, ਹਸਪਤਾਲ ਦੀ ਉਪਰਲੀ ਮੰਜ਼ਿਲ ਤੇ ਜਨਰਲ ਵਾਰਡ ਚ ਦਾਖਲ ਮਰੀਜਾਂ ਨੂੰ ਧੁੱਪ ਤੋਂ ਬਚਾਉਣ ਲਈ ਪੁਖਤਾ ਪ੍ਰਬੰਧ ਕਰਨ ਦੀ ਮੰਗ ਕੀਤੀ।ਸਿਹਤ ਮੰਤਰੀ ਡਾ ਬਲਵੀਰ ਸਿੰਘ ਨੇ ਵਫਦ ਦੀਆਂ ਮੰਗਾਂ ਨੂੰ ਗਹੁ ਨਾਲ ਵਾਚਿਆ ਅਤੇ ਐਸ ਐਮ ਓ ਨੂੰ ਤੁਰੰਤ ਹੱਲ ਕਰਵਾਉਣ ਦੀ ਹਦਾਇਤ ਕੀਤੀ।ਇਸ ਮੌਕੇ ਅਮਨਪ੍ਰੀਤ ਸਿੰਘ,ਕਰਮਜੀਤ ਸਿੰਘ, ਸੰਦੀਪ ਸਿੰਘ, ਤਰਸੇਮ ਸਿੰਘ, ਲਵਪ੍ਰੀਤ ਸਿੰਘ ਅਤੇ ਗੁਰਸੰਗਤ ਸਿੰਘ ਆਦਿ ਮੌਜੂਦ ਸਨ।