ਸੰਤ ਅਤਰ ਸਿੰਘ ਦੇ ਜਨਮ ਅਸਥਾਨ ਸਥਿਤ ਗੁਰਦੁਆਰਾ ਸਾਹਿਬ ਦੇ ਨਵੀਨੀਕਰਨ ਦੀ ਕਾਰ ਸੇਵਾ ਸ਼ੁਰੂ
ਪੰਜ ਪਿਆਰਿਆਂ ਨੇ ਕੀਤੀ ਨਵੇਂ ਪਿੱਲਰ ਕੰਕਰੀਟ ਕਰਨ ਦੀ ਅਰੰਭਤਾ
ਚੀਮਾ ਮੰਡੀ, 1 ਅਗਸਤ (ਗੁਰਜੀਤ ਸਿੰਘ ਚਹਿਲ) - ਸ੍ਰੀਮਾਨ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਜਨਮ ਭੂਮੀ ਸਥਾਨ ‘ਤੇ ਬਣੇ ਗੁਰਦੁਆਰਾ ਜਨਮ ਅਸਥਾਨ ਚੀਮਾ ਦੀ ਇਮਾਰਤ ਦੇ ਨਵੀਨੀ-ਕਰਨ ਦੀ ਸੇਵਾ ਦੌਰਾਨ ਪੰਜ ਪਿਆਰੇ ਸਾਹਿਬਾਨਾਂ ਵਲੋਂ ਨਵੇਂ ਪਿੱਲਰ ਕੰਕਰੀਟ ਕਰਨ ਦੀ ਅਰੰਭਤਾ ਕੀਤੀ ਗਈ । ਇਸ ਮੌਕੇ ਕਰਵਾਏ ਸਮਾਗਮ ‘ਚ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਡਾ.
ਸ
ਸੰਤ ਅਤਰ ਸਿੰਘ ਦੀ ਜਨਮ ਭੂਮੀ ਸਥਿਤ ਗੁ. ਜਨਮ ਅਸਥਾਨ ਚੀਮਾ ਦੀ ਚੱਲ ਰਹੀ ਕਾਰ ਸੇਵਾ ਦੌਰਾਨ ਨਵੇਂ ਪਿੱਲਰ ਕੰਕਰੀਟ ਕਰਨ ਦੀ ਅਰੰਭਤਾ ਕਰਨ ਪੁੱਜੇ ਸੰਤ-ਮਹਾਂਪੁਰਸ਼। ਤਸਵੀਰ : ਗੁਰਜੀਤ ਸਿੰਘ ਚਹਿਲ
02-08-2026
ਚੀਮਾ ਮੰਡੀ, 1 ਅਗਸਤ (ਗੁਰਜੀਤ ਸਿੰਘ ਚਹਿਲ) - ਸ੍ਰੀਮਾਨ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਜਨਮ ਭੂਮੀ ਸਥਾਨ ‘ਤੇ ਬਣੇ ਗੁਰਦੁਆਰਾ ਜਨਮ ਅਸਥਾਨ ਚੀਮਾ ਦੀ ਇਮਾਰਤ ਦੇ ਨਵੀਨੀ-ਕਰਨ ਦੀ ਸੇਵਾ ਦੌਰਾਨ ਪੰਜ ਪਿਆਰੇ ਸਾਹਿਬਾਨਾਂ ਵਲੋਂ ਨਵੇਂ ਪਿੱਲਰ ਕੰਕਰੀਟ ਕਰਨ ਦੀ ਅਰੰਭਤਾ ਕੀਤੀ ਗਈ । ਇਸ ਮੌਕੇ ਕਰਵਾਏ ਸਮਾਗਮ ‘ਚ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਡਾ. ਦਵਿੰਦਰ ਸਿੰਘ ਵਲੋਂ ਕਾਰ ਸੇਵਾ ਦੀ ਅਰੰਭਤਾ ਦੀ ਅਰਦਾਸ ਕੀਤੀ ਗਈ ਅਤੇ ਗੁ. ਜਨਮ ਅਸਥਾਨ ਦੇ ਸੇਵਾਦਾਰ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਵਲੋਂ ਪੁੱਜੇ ਸੰਤਾਂ-ਮਹਾਪੁਰਸ਼ਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ‘ਚ ਪੁੱਜੇ ਸੰਤ ਬਾਬਾ ਕਾਕਾ ਸਿੰਘ ਜੀ, ਮੁੱਖ ਸੇਵਾਦਾਰ ਬੁੰਗਾ ਮਸਤੂਆਣਾ ਸਾਹਿਬ ਤਲਵੰਡ ਸਾਬੋ, ਸੰਤ ਬਾਬਾ ਜਸਵਿੰਦਰ ਸਿੰਘ ਹਰੇੜੀ ਵਾਲੇ, ਸੰਤ ਗੁਰਜੀਤ ਸਿੰਘ ਹਰੀਗੜ੍ਹ ਵਾਲੇ, ਡਾ. ਦਵਿੰਦਰ ਸਿੰਘ ਬੜੂ ਸਾਹਿਬ ਅਤੇ ਸੰਤ ਬਾਬਾ ਜਸਵੰਤ ਸਿੰਘ ਗੁ. ਜੋਤੀ ਸਰੂਪ ਸਾਹਿਬ ਵਾਲਿਆਂ ਨੇ ਪੰਜ ਪਿਆਰਿਆਂ ਦੇ ਰੂਪ ‘ਚ ਕਾਰ ਸੇਵਾ ਦੀ ਅਰੰਭਤਾ ਕਰਵਾਈ। ਜਿਸ ਤੋਂ ਬਾਅਦ ਭਾਰੀ ਗਿਣਤੀ ‘ਚ ਸਮਾਗਮ ਵਿੱਚ ਸ਼ਾਮਲ ਸੰਗਤਾਂ ਨੇ ਕਾਰ ਸੇਵਾ ‘ਚ ਪੂਰੇ ਉਤਸਾਹ ਨਾਲ ਹਿੱਸਾ ਲਿਆ। ਉਕਤ ਮਹਾਂਪੁਰਸ਼ਾ ਨੇ ਕਿਹਾ ਕਿ ਚੀਮਾ ਸਾਹਿਬ ਅਤੇ ਇਲਾਕੇ ਭਰ ਦੀਆਂ ਸੰਗਤਾਂ ਨੂੰ 70 ਸਾਲ ਬਾਅਦ ਇਸ ਗੁ. ਸਾਹਿਬ ਦੀ ਸੇਵਾ ਦਾ ਸੁਭਾਗ ਹਾਸਲ ਹੋਇਆ ਹੈ ਕਿਉਂਕਿ ਕਰੀਬ 70 ਸਾਲ ਪਹਿਲਾਂ ਇਸ ਅਸਥਾਨ ਦੀ ਸੇਵਾ ਸੰਤ ਅਤਰ ਸਿੰਘ ਦੇ ਅਨਿੰਨ ਸੇਵਕ ਸੰਤ ਤੇਜਾ ਸਿੰਘ ਨੇ ਅਰੰਭ ਕਰਵਾਈ ਸੀ, ਜਿੰਨ੍ਹਾਂ ਤੋ ਬਾਅਦ ਬਾਬਾ ਸੰਤੋਖ ਸਿੰਘ ਅਤੇ ਬਾਬਾ ਇਕਬਾਲ ਸਿੰਘ ਨੇ ਇਸ ਗੁ. ਸਾਹਿਬ ਦੀ ਸੇਵਾ ਸੰਭਾਲ ਕੀਤੀ ਅਤੇ ਬੇਅੰਤ ਨਵੀਆਂ ਸੇਵਾਵਾਂ ਕਰਵਾਈਆਂ ਅਤੇ ਹੁਣ ਇਸ ਅਸਥਾਨ ਦੀ ਸੇਵਾ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਕਲਗੀਧਰ ਟ੍ਰਸਟ ਗੁ. ਬੜੂ ਸਾਹਿਬ ਦੀ ਰਹਿਨਮਈ ਹੇਠ ਕਰ ਰਹੇ ਹਨ। ਇਸ ਮੌਕੇ ਸੰਤ ਬਾਬਾ ਬਲਜੀਤ ਸਿੰਘ ਫੱਕਰ, ਸੰਤ ਬਾਬਾ ਜਗਰੂਪ ਸਿੰਘ ਕੱਟੂ ਵਾਲੇ, ਜਥੇਦਾਰ ਹਰਬੰਸ ਸਿੰਘ ਸੇਵਾਦਾਰ ਸੰਤ ਬਾਬਾ ਹਰਨੇਕ ਸਿੰਘ ਲੰਗਰਾਂ ਵਾਲੇ, ਡਾ. ਚੰਦਰਮੁਨੀ ਜੀ ਗਊਸ਼ਾਲਾ ਸ਼ੇਰੋ ਵਾਲੇ, ਬਾਬਾ ਸੁਖਵਿੰਦਰ ਸਿੰਘ ਸੋਨੀ ਮਸਤੂਆਣਾ ਸਾਹਿਬ ਵਾਲੇ, ਜਥੇਦਾਰ ਗੁਰਲਾਲ ਸਿੰਘ ਫਤਹਿਗੜ੍ਹ ਅਗਜੈਕਟਿਵ ਮੈਬਰ ਸ਼੍ਰੋਮਣੀ ਕਮੇਟੀ, ਭਾਈ ਜਗਮੇਲ ਸਿੰਘ ਛਾਜਲਾ ਮੁੱਖ ਸੇਵਾਦਾਰ ਆਲ ਇੰਡੀਆ ਗ੍ਰੰਥੀ ਰਾਗੀ ਪ੍ਰਚਾਰਕ ਸਿੰਘ ਸਭਾ, ਭਾਈ ਅੰਮ੍ਰਿਤਪਾਲ ਸਿੰਘ ਕਥਾਵਾਚਕ ਮਸਤੂਆਣਾ ਸਾਹਿਬ, ਭਾਈ ਅਵਤਾਰ ਸਿੰਘ ਹੈੱਡ ਗ੍ਰੰਥੀ ਮਸਤੂਆਣਾ ਸਾਹਿਬ, ਭਾਈ ਹਰਿੰਦਰਵੀਰ ਸਿੰਘ ਫਤਹਿਗੜ੍ਹ, ਭਾਈ ਗੁਰਜੰਟ ਸਿੰਘ ਦੁੱਗਾ ਮੈਂਬਰ ਅਕਾਲ ਕਾਲਜ ਕੌਸ਼ਲ ਮਸਤੂਆਣਾ ਸਾਹਿਬ ਅਤੇ ਸ. ਗੁਰਜੀਤ ਸਿੰਘ ਚਹਿਲ ਪ੍ਰਧਾਨ ਪ੍ਰੈਸ ਕਲੱਬ ਧਰਮਗੜ੍ਹ ਤੋਂ ਇਲਾਵਾ ਕਲਗੀਧਰ ਟ੍ਰਸਟ ਬੜੂ ਸਾਹਿਬ ਦੇ ਹੋਰ ਸੇਵਾਦਾਰ ਅਤੇ ਸੰਗਤਾਂ ਵੀ ਮੌਜੂਦ ਸਨ ।