02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਪਾਰਟੀ ਨਾਲ ਗ਼ਦਾਰੀ ਕਰਨ ਵਾਲਿਆਂ ਨੂੰ ਇਤਿਹਾਸ ਕਦੇ ਮਾਫ਼ ਨਹੀਂ ਕਰਦਾ-ਸੁਖਬੀਰ ਬਾਦਲ ਆਖਿਆ, ਪੰਜਾਬ ਨੂੰ ਬਚਾਉਣ ਲਈ ਅਕਾਲੀ ਵਰਕਰ ਅਗਲੀਆਂ ਚੋਣਾਂ ਦੀ ਕਰਨ ਤਿਆਰੀ

ਕੁੱਪ ਕਲਾਂ, ਮਲੇਰਕੋਟਲਾ, 1 ਅਗਸਤ (ਸੁਖਜਿੰਦਰ ਸਿੰਘ ਝੱਲ, ਮਨਜਿੰਦਰ ਸਿੰਘ ਸਰੌਦ) - ਵਿਧਾਨ ਸਭਾ ਹਲਕਾ ਅਮਰਗੜ੍ਹ ਵਿੱਚ ਹਲਕਾ ਇੰਚਾਰਜ ਜਸਵੀਰ ਸਿੰਘ ਜੱਸੀ ਮੰਨਵੀਂ ਦੀ ਅਗਵਾਈ ਹੇਠ ਪਿੰਡ ਰੋਹੀੜਾ ਵਿਖੇ ਅਕਾਲੀ ਆਗੂ ਇਰਫਾਨ ਦੇ ਘਰ ਪਹੁੰਚੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੇ ਆਗੂਆਂ ਨੂੰ ਇਤਿਹਾਸ ਕਦੇ ਮਾਫ਼ ਨਹੀਂ ਕਰਦਾ, ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਮ ‘ਤੇ ਲੰਬਾ ਸਮਾਂ ਰਾਜ ਸੱਤਾ ਦਾ ਸੁੱਖ ਹੰਢਾਇਆ ਅਤੇ ਫਿਰ ਉਹ ਆਗੂ ਪਾਰਟੀ ਨੂੰ ਦਗਾ ਦੇ ਗਏ । ਸੁਖਬੀਰ ਬਾਦਲ ਦੇ ਨਾਲ ਹਲਕਾ ਇੰਚਾਰਜ ਜਸਬੀਰ ਸਿੰਘ ਜੱਸੀ ਮੰਨਵੀਂ , ਸੀਨੀਅਰ ਅਕਾਲੀ ਆਗੂ ਸਾਬਕਾ ਚੇਅਰਮੈਨ ਜਸਬੀਰ ਸਿੰਘ ਦਿਓਲ, ਬੀਬਾ ਜਾਹਿਦਾ ਸੁਲੇਮਾਨ, ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਜਥੇਦਾਰ ਹਰਦੇਵ ਸਿੰਘ ਸੇਹਕੇ ਆਦਿ ਹਾਜ਼ਰ ਰਹੇ ।

Ad Position 21
No active advertisement
ਅਕਾਲੀ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨਾਲ ਹਾਜ਼ਰ ਹਲਕਾ ਇੰਚਾਰਜ ਜੱਸੀ ਮੰਨਵੀ, ਜਥੇਦਾਰ ਸੇਹਕੇ, ਬੀਬਾ ਜਾਹਿਦਾ ਸੁਲੇਮਾਨ, ਜਸਵੀਰ ਸਿੰਘ ਦਿਓਲ ਆਦਿ । ਤਸਵੀਰ: ਝੱਲ 02-08-2026
ਕੁੱਪ ਕਲਾਂ, ਮਲੇਰਕੋਟਲਾ, 1 ਅਗਸਤ (ਸੁਖਜਿੰਦਰ ਸਿੰਘ ਝੱਲ, ਮਨਜਿੰਦਰ ਸਿੰਘ ਸਰੌਦ) - ਵਿਧਾਨ ਸਭਾ ਹਲਕਾ ਅਮਰਗੜ੍ਹ ਵਿੱਚ ਹਲਕਾ ਇੰਚਾਰਜ ਜਸਵੀਰ ਸਿੰਘ ਜੱਸੀ ਮੰਨਵੀਂ ਦੀ ਅਗਵਾਈ ਹੇਠ ਪਿੰਡ ਰੋਹੀੜਾ ਵਿਖੇ ਅਕਾਲੀ ਆਗੂ ਇਰਫਾਨ ਦੇ ਘਰ ਪਹੁੰਚੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੇ ਆਗੂਆਂ ਨੂੰ ਇਤਿਹਾਸ ਕਦੇ ਮਾਫ਼ ਨਹੀਂ ਕਰਦਾ, ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਮ ‘ਤੇ ਲੰਬਾ ਸਮਾਂ ਰਾਜ ਸੱਤਾ ਦਾ ਸੁੱਖ ਹੰਢਾਇਆ ਅਤੇ ਫਿਰ ਉਹ ਆਗੂ ਪਾਰਟੀ ਨੂੰ ਦਗਾ ਦੇ ਗਏ । ਸੁਖਬੀਰ ਬਾਦਲ ਦੇ ਨਾਲ ਹਲਕਾ ਇੰਚਾਰਜ ਜਸਬੀਰ ਸਿੰਘ ਜੱਸੀ ਮੰਨਵੀਂ , ਸੀਨੀਅਰ ਅਕਾਲੀ ਆਗੂ ਸਾਬਕਾ ਚੇਅਰਮੈਨ ਜਸਬੀਰ ਸਿੰਘ ਦਿਓਲ, ਬੀਬਾ ਜਾਹਿਦਾ ਸੁਲੇਮਾਨ, ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਜਥੇਦਾਰ ਹਰਦੇਵ ਸਿੰਘ ਸੇਹਕੇ ਆਦਿ ਹਾਜ਼ਰ ਰਹੇ । ਅਕਾਲੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਆਖਿਆ ਕਿ ਪਿਛਲੇ ਲੰਬੇ ਸਮੇਂ ਤੋਂ ਇੱਕ ਆਗੂ ਦੀ ਬਦੌਲਤ ਹਲਕਾ ਅਮਰਗੜ੍ਹ ਦੇ ਅੰਦਰ ਪਾਰਟੀ ਦਾ ਵੱਡਾ ਨੁਕਸਾਨ ਹੋਇਆ ਹੈ , ਉਨ੍ਹਾਂ ਕਿਹਾ ਕਿ ਉਹ ਆਗੂ ਵਾਰ-ਵਾਰ ਪਾਰਟੀਆਂ ਬਦਲਕੇ ਬਾਕੀ ਪਾਰਟੀਆਂ ਦਾ ਵੀ ਨੁਕਸਾਨ ਕਰ ਰਿਹਾ ਹੈ । ਸਾਬਕਾ ਵਿਧਾਇਕ ਝੂੰਦਾਂ ‘ਤੇ ਨਿਸ਼ਾਨਾ ਲਾਉਂਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਉਸ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਨੁਕਸਾਨ ਪਹੁੰਚਾਇਆ ਅਤੇ ਹੁਣ ਪੁਨਰ ਸੁਰਜੀਤ ਅਕਾਲੀ ਦਲ ਦਾ ਵੀ ਖਹਿੜਾ ਛੱਡ ਦਿੱਤਾ । ਉਨ੍ਹਾਂ ਕਿਹਾ ਕਿ ਇਹ ਆਗੂ ਅਕਾਲੀ ਦਲ ਵਾਰਸ ਪੰਜਾਬ ਦੇ ਨਾਲ ਵੀ ਭਲਾ ਨਹੀਂ ਗੁਜ਼ਾਰੇਗਾ । ਸੁਖਬੀਰ ਬਾਦਲ ਨੇ ਆਖਿਆ ਕਿ ਸਮੂਹ ਅਕਾਲੀ ਵਰਕਰ ਪੰਜਾਬ ਨੂੰ ਬਚਾਉਣ ਲਈ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਹੁਣ ਤੋਂ ਹੀ ਕਮਰਕਸ਼ੇ ਮਾਰ ਲੈਣ ਤਾਂ ਕਿ ਆਮ ਆਦਮੀ ਪਾਰਟੀ ਅਤੇ ਬਾਕੀ ਸਿਆਸੀ ਪਾਰਟੀ ਨੂੰ ਚਿੱਤ ਕੀਤਾ ਜਾ ਸਕੇ । ਸੁਖਬੀਰ ਬਾਦਲ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੇ ਦਿਨ ਪੁੱਗ ਚੁੱਕੇ ਹਨ , ਕੁਝ ਕੁ ਮਹੀਨਿਆਂ ਦੀ ਗੱਲ ਹੈ ਉਸ ਤੋਂ ਬਾਅਦ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਦਾ ਰਾਜਭਾਗ ਕਾਇਮ ਹੋਵੇਗਾ । ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨਾਂ ਦੇ ਖੇਤਾਂ ਅੰਦਰ ਬਿਜਲੀ ਦੇ ਕੁਨੈਕਸ਼ਨ ਨਹੀਂ ਲੱਗੇ , ਉਨ੍ਹਾਂ ਨੂੰ ਵੀ ਕਨੈਕਸ਼ਨ ਜਾਰੀ ਕਰ ਦਿੱਤੇ ਜਾਣਗੇ । ਸਰਕਾਰ ਬਣਨ ਦੇ ਕੁਝ ਦਿਨ ਬਾਅਦ ਹੀ ਉਨ੍ਹਾਂ ਦੀ ਸੁਣਵਾਈ ਕੀਤੀ ਜਾਵੇਗੀ । ਸੁਖਬੀਰ ਬਾਦਲ ਨੇ ਹਲਕਾ ਅਮਰਗੜ੍ਹ ਦੇ ਇੰਚਾਰਜ ਜਸਵੀਰ ਸਿੰਘ ਜੱਸੀ ਮੰਨਵੀਂ ਦੇ ਹੱਥ ਮਜਬੂਤ ਕਰਨ ਲਈ ਅਕਾਲੀ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਨੌਜਵਾਨ ਦੇ ਵਿੱਚ ਨਾਲ ਚਟਾਨ ਵਾਂਗ ਖੜ ਜਾਣ । ਅਕਾਲੀ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਸਬੀਰ ਸਿੰਘ ਜੱਸੀ ਮੰਨਵੀਂ ਨੇ ਆਖਿਆ ਕਿ ਉਹ ਸੁਖਬੀਰ ਸਿੰਘ ਬਾਦਲ ਦਾ ਹਲਕੇ ਵਿੱਚ ਆਉਣ ‘ਤੇ ਸਵਾਗਤ ਕਰਦੇ ਹਨ , ਉੱਥੇ ਹੀ ਉਨਾਂ ਨੂੰ ਭਰੋਸਾ ਦਿਵਾਉਂਦੇ ਹਨ ਕਿ ਪਾਰਟੀ ਦੀ ਚੜ੍ਹਦੀ ਕਲਾ ਲਈ ਅਕਾਲੀ ਵਰਕਰਾਂ ਨੂੰ ਇਕੱਠੇ ਕਰਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕੀਤਾ ਜਾਵੇਗਾ । ਸਾਬਕਾ ਚੇਅਰਮੈਨ ਜਸਬੀਰ ਸਿੰਘ ਦਿਓਲ ਨੇ ਕਿਹਾ ਕਿ ਪਾਰਟੀ ਵੱਲੋਂ ਇੱਕ ਆਗੂ ਨੂੰ ਪਿਛਲੇ ਸਮੇਂ ਦਿੱਤਾ ਮਾਣ ਅਕਾਲੀ ਵਰਕਰਾਂ ਨੂੰ ਬਹੁਤ ਮਹਿੰਗਾ ਪਿਆ ਹੈ, ਪਰ ਉਹ ਆਗੂ ਕਿਸੇ ਦਾ ਨਹੀ ਹੋਇਆ , ਉਨ੍ਹਾਂ ਕਿਹਾ ਕਿ ਹਲਕਾ ਅਮਰਗੜ੍ਹ ਤੋਂ ਅਕਾਲੀ ਉਮੀਦਵਾਰ ਦੀ ਜਿੱਤ ਹੋਵੇਗੀ । ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਸਵੀਰ ਸਿੰਘ ਜੱਸੀ ਮੰਨਵੀਂ ਹਲਕਾ ਮਲੇਰਕੋਟਲਾ ਤੋਂ ਇੰਚਾਰਜ ਬੀਬਾ ਜਾਹਿਦਾ ਸੁਲੇਮਾਨ , ਸੀਨੀਅਰ ਅਕਾਲੀ ਆਗੂ ਅਤੇ ਉੱਘੇ ਸਿੱਖ ਬੁੱਧੀਜੀਵੀ ਜਥੇਦਾਰ ਹਰਦੇਵ ਸਿੰਘ ਸੇਹਕੇ, ਸਾਬਕਾ ਚੇਅਰਮੈਨ ਅਤੇ ਉੱਘੇ ਕਾਰੋਬਾਰੀ ਜਸਵੀਰ ਸਿੰਘ ਦਿਓਲ, ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਪ੍ਰਧਾਨ ਮਨਦੀਪ ਸਿੰਘ ਖੁਰਦ, ਜਗਜੀਤ ਸਿੰਘ ਜੀਤੀ, ਸਾਬਕਾ ਸਰਪੰਚ ਗੁਰਿੰਦਰ ਸਿੰਘ ਬੂਲਾਪੁਰ, ਸਾਬਕਾ ਸਰਪੰਚ ਰਾਮ ਸਿੰਘ ਮੰਨਵੀਂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੀ ਹੋਈ ਮੀਟਿੰਗ ਅਗਲੀ ਖ਼ਬਰ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਇਕੱਠੇ ਹੋ ਕੇ ਕੰਮ ਕਰਨ ਦਾ ਸੱਦਾ-ਗੋਰਵ ਗੋਇਲ
Ad Position 24
No active advertisement