02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੀ ਹੋਈ ਮੀਟਿੰਗ

ਦਿੜ੍ਹਬਾ ਮੰਡੀ, 1 ਅਗਸਤ (ਹਰਬੰਸ ਸਿੰਘ ਛਾਜਲੀ) - ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਇਕਾਈ ਦਿੜ੍ਹਬਾ ਦੀ ਮੀਟਿੰਗ ਪ੍ਰਧਾਨ ਦਰਸ਼ਨ ਸਿੰਘ ਰੋਗਲਾ ਦੀ ਪ੍ਰਧਾਨਗੀ ਹੇਠਾਂ ਹੋਈ। ਮੀਟਿੰਗ ਵਿੱਚ ਵਿਛੜੇ ਸਾਥੀ ਜੈਲਾ ਸਿੰਘ ਦਿੜ੍ਹਬਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

Ad Position 21
No active advertisement
ਅਜੀਤ ਡੈਸਕ 02-08-2026
ਦਿੜ੍ਹਬਾ ਮੰਡੀ, 1 ਅਗਸਤ (ਹਰਬੰਸ ਸਿੰਘ ਛਾਜਲੀ) - ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਇਕਾਈ ਦਿੜ੍ਹਬਾ ਦੀ ਮੀਟਿੰਗ ਪ੍ਰਧਾਨ ਦਰਸ਼ਨ ਸਿੰਘ ਰੋਗਲਾ ਦੀ ਪ੍ਰਧਾਨਗੀ ਹੇਠਾਂ ਹੋਈ। ਮੀਟਿੰਗ ਵਿੱਚ ਵਿਛੜੇ ਸਾਥੀ ਜੈਲਾ ਸਿੰਘ ਦਿੜ੍ਹਬਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਪ੍ਰਧਾਨ ਦਰਸ਼ਨ ਸਿੰਘ ਰੋਗਲਾ ਅਤੇ ਜਨਰਲ ਸਕੱਤਰ ਕਸ਼ਮੀਰ ਸਿੰਘ ਰੋੜੇਵਾਲਾ ਨੇ ਸਰਕਾਰ ਵੱਲੋਂ ਕੁਝ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਪਿਛਲੇ ਦੋ ਮਹੀਨਿਆਂ ਤੋਂ ਨਾ ਪੈਣ ਤੇ ਪੈਨਸ਼ਨਰਾਂ ਦੀ ਹੋ ਰਹੀ ਖੱਜਲ ਖੁਆਰੀ ਲਈ ਸਰਕਾਰ ਦੀ ਨਿਖੇਧੀ ਕੀਤੀ। ਜੇਕਰ ਪੈਨਸ਼ਨਰਾਂ ਦੀ ਖੱਜਲ ਖੁਆਰੀ ਇਸੇ ਤਰ੍ਹਾਂ ਜਾਰੀ ਰਹੀ ਤਾਂ ਬੈਂਕਾਂ ਅਤੇ ਖਜ਼ਾਨਾ ਦਫਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਪੈਨਸ਼ਨਰ 7 ਅਗਸਤ ਦੀ ਮੁਲਾਜਮ ਅਤੇ ਪੈਨਸ਼ਨ ਫਰੰਟ ਦੀ ਮੋਹਾਲੀ ਵਿਖੇ ਸੂਬਾ ਪੱਧਰੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਗੁਰਜੰਟ ਸਿੰਘ ਦਿੜਬਾ, ਅਜੀਤ ਸਿੰਘ ਕੌਹਰੀਆਂ, ਚਿਰੰਜੀ ਲਾਲ ਖਨਾਲ, ਮੇਜਰ ਸਿੰਘ ਸਮੂਰਾਂ, ਜਤਿੰਦਰ ਭਾਰਤਵਾਜ ਅਤੇ ਗੁਰਮੇਲ ਸਿੰਘ ਖਨਾਲ, ਚਰਨਜੀਤ ਸਿੰਘ ਕੌਹਰੀਆਂ, ਬੰਤਾ ਸਿੰਘ ਕੈਂਪਰ, ਨਾਇਬ ਸਿੰਘ ਰਟੋਲਾਂ, ਪਰਸੋਤਮ ਦਾਸ, ਚੰਦ ਸਿੰਘ ਰੋਗਲਾ, ਜਗਵੰਤ ਸਿੰਘ ਬੂਰੜ, ਗੁਰਦੀਪ ਸਿੰਘ ਮੌੜ, ਬੀਰਬਲ ਸਿੰਘ, ਰਾਜ ਕੁਮਾਰ ਪਾਤੜਾਂ ਆਦਿ ਨੇ ਸੰਬੋਧਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਮਨਦੀਪ ਸਿੰਘ ਮਾਣਕਵਾਲ ਨੇ ਸੁਖਬੀਰ ਬਾਦਲ ਨਾਲ ਕੀਤੀ ਮੁਲਾਕਾਤ, ਹਲਕੇ ਦੇ ਮੌਜੂਦਾ ਹਾਲਾਤ ਤੋਂ ਕਰਵਾਇਆ ਜਾਣੂ ਅਗਲੀ ਖ਼ਬਰ ਪਾਰਟੀ ਨਾਲ ਗ਼ਦਾਰੀ ਕਰਨ ਵਾਲਿਆਂ ਨੂੰ ਇਤਿਹਾਸ ਕਦੇ ਮਾਫ਼ ਨਹੀਂ ਕਰਦਾ-ਸੁਖਬੀਰ ਬਾਦਲ ਆਖਿਆ, ਪੰਜਾਬ ਨੂੰ ਬਚਾਉਣ ਲਈ ਅਕਾਲ...
Ad Position 24
No active advertisement