06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਮਹਿਲਾ ਅਗਰਵਾਲ ਸਭਾ ਧੂਰੀ ਦੀ ਨਵੀਂ ਕਾਰਜਕਾਰਨੀ ਦਾ ਸਹੁੰ ਚੁੱਕ ਸਮਾਗਮ ਸੰਪੰਨ

ਧੂਰੀ, 3 ਅਗਸਤ (ਲਖਵੀਰ ਸਿੰਘ ਧਾਂਦਰਾ) - ਮਹਿਲਾ ਅਗਰਵਾਲ ਸਭਾ ਧੂਰੀ ਵੱਲੋਂ ਸਾਲ 2026-27 ਲਈ ਸਹੁੰ ਚੁੱਕ ਅਤੇ ਅਹੁਦਾ ਸੰਭਾਲ ਸਮਾਗਮ ਸ਼ਾਨਦਾਰ ਢੰਗ ਨਾਲ ਕਰਵਾਇਆ ਗਿਆ। ਸਮਾਗਮ ਦੌਰਾਨ ਨਿਵਰਤਮਾਨ ਪ੍ਰਧਾਨ ਪੂਜਾ ਜਿੰਦਲ ਦੇ ਕਾਰਜਕਾਲ ਦੀ ਭਰਪੂਰ ਸਰਾਹਨਾ ਕਰਦਿਆਂ ਉਨ੍ਹਾਂ ਵੱਲੋਂ ਕੀਤੇ ਸ਼ਾਨਦਾਰ ਕੰਮਾਂ ਅਤੇ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 04-08-2026
ਧੂਰੀ, 3 ਅਗਸਤ (ਲਖਵੀਰ ਸਿੰਘ ਧਾਂਦਰਾ) - ਮਹਿਲਾ ਅਗਰਵਾਲ ਸਭਾ ਧੂਰੀ ਵੱਲੋਂ ਸਾਲ 2026-27 ਲਈ ਸਹੁੰ ਚੁੱਕ ਅਤੇ ਅਹੁਦਾ ਸੰਭਾਲ ਸਮਾਗਮ ਸ਼ਾਨਦਾਰ ਢੰਗ ਨਾਲ ਕਰਵਾਇਆ ਗਿਆ। ਸਮਾਗਮ ਦੌਰਾਨ ਨਿਵਰਤਮਾਨ ਪ੍ਰਧਾਨ ਪੂਜਾ ਜਿੰਦਲ ਦੇ ਕਾਰਜਕਾਲ ਦੀ ਭਰਪੂਰ ਸਰਾਹਨਾ ਕਰਦਿਆਂ ਉਨ੍ਹਾਂ ਵੱਲੋਂ ਕੀਤੇ ਸ਼ਾਨਦਾਰ ਕੰਮਾਂ ਅਤੇ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਵੀਂ ਪ੍ਰਧਾਨ ਡਾ. ਮੀਨਾ ਕੁਮਾਰੀ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਫਲ ਤੇ ਪ੍ਰਭਾਵਸ਼ਾਲੀ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਨਵੀਂ ਕਾਰਜਕਾਰਨੀ ਦਾ ਐਲਾਨ ਵੀ ਕੀਤਾ ਗਿਆ। ਇਸ ਵਿੱਚ ਪ੍ਰਧਾਨ ਡਾ. ਮੀਨਾ ਕੁਮਾਰੀ, ਮਹਾਂਸਚਿਵ ਅੰਜੂ ਗੁਪਤਾ, ਖਜ਼ਾਨਚੀ ਰੀਤਾ ਗਰਗ, ਸਰਪ੍ਰਸਤ ਪੂਜਾ ਜਿੰਦਲ ਅਤੇ ਰੇਖਾ ਜਿੰਦਲ, ਚੇਅਰਪਰਸਨ ਜਿੰਮੀ ਕਾਂਸਲ, ਸੀਨੀਅਰ ਉਪ ਪ੍ਰਧਾਨ ਸੀਆ ਗਰਗ ਅਤੇ ਕ੍ਰਿਤਿਕਾ ਬਾਂਸਲ, ਸਾਂਝੇ ਖਜ਼ਾਨਚੀ ਰਜਨੀ ਸਿੰਗਲਾ, ਉਪ ਪ੍ਰਧਾਨ ਆਸ਼ਾ ਸਿੰਗਲਾ ਅਤੇ ਸਾਂਝੇ ਸਕੱਤਰ ਨੀਲਮ ਗਰਗ ਅਤੇ ਅੰਜੂ ਜਿੰਦਲ ਸਮੇਤ ਸਮੂਹ ਕਾਰਜਕਾਰਨੀ ਮੈਂਬਰਾਂ ਨੇ ਆਪਣੇ ਅਹੁਦਿਆਂ ਦੀ ਜ਼ਿੰਮੇਵਾਰੀ ਸੰਭਾਲੀ। ਸਮਾਗਮ ਵਿੱਚ ਕਾਰਜਕਾਰਨੀ ਮੈਂਬਰ ਸੀਮਾ ਬਾਂਸਲ, ਰਾਖੀ ਗੋਇਲ, ਕਨਿਕਾ ਸਿੰਗਲਾ, ਨਿਸ਼ੂ ਬਾਂਸਲ, ਆਂਚਲ ਗੁਪਤਾ, ਨਿਸ਼ਾ ਗਰਗ ਅਤੇ ਅੰਜਨਾ ਜੀ ਵੀ ਹਾਜ਼ਰ ਰਹੇ। ਸਭ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਨਵੀਂ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਸਭਾ ਪਰਿਵਾਰ ਵਿੱਚ ਤਿੰਨ ਨਵੇਂ ਮੈਂਬਰਾਂ ਸੁਨੀਤਾ ਜੀ, ਸ਼ਿਵਾਨੀ ਗਰਗ ਅਤੇ ਨੈਂਸੀ ਗਰਗ ਦਾ ਨਿੱਘਾ ਸਵਾਗਤ ਕੀਤਾ ਗਿਆ। ਸਾਰਿਆਂ ਨੇ ਉਨ੍ਹਾਂ ਨੂੰ ਸੇਵਾ, ਸਹਿਯੋਗ ਅਤੇ ਭੈਣਚਾਰੇ ਦੀ ਇਸ ਯਾਤਰਾ ਲਈ ਸ਼ੁਭਕਾਮਨਾਵਾਂ ਦਿੱਤੀਆਂ। ਕਾਰਜਕ੍ਰਮ ਦੇ ਅੰਤ ਵਿੱਚ ਸਮੂਹ ਹਾਜ਼ਰ ਮੈਂਬਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ । ਵਕਤਾਵਾਂ ਨੇ ਵਿਸ਼ਵਾਸ ਜਤਾਇਆ ਕਿ ਨਵੀਂ ਟੀਮ ਸਮਾਜ ਸੇਵਾ, ਮਹਿਲਾ ਸਸ਼ਕਤੀਕਰਨ ਅਤੇ ਸਮਾਜਿਕ ਗਤੀਵਿਧੀਆਂ ਰਾਹੀਂ ਆਉਣ ਵਾਲੇ ਸਾਲ ਦੌਰਾਨ ਮਹੱਤਵਪੂਰਨ ਯੋਗਦਾਨ ਪਾਵੇਗੀ।
Ad Position 22
No active advertisement
ਪਿਛਲੀ ਖ਼ਬਰ ਅਕਾਲ ਅਕੈਡਮੀ ਚੀਮਾ ਦੀਆਂ ਜੂਡੋ ਖਿਡਾਰਨਾਂ ਦੀ ਜ਼ਿਲ੍ਹਾ ਪੱਧਰੀ ਖੇਡਾਂ ਲਈ ਹੋਈ ਚੋਣ ਅਗਲੀ ਖ਼ਬਰ ਕਿਸਾਨ ਯੂਨੀਅਨ ਦੀ ਇੱਕ ਰੋਜ਼ਾ ਵਰਕਸ਼ਾਪ 7 ਨੂੰ ਚੰਡੀਗੜ੍ਹ ਵਿਖੇ
Ad Position 24
No active advertisement