06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਅਕਾਲ ਅਕੈਡਮੀ ਚੀਮਾ ਦੀਆਂ ਜੂਡੋ ਖਿਡਾਰਨਾਂ ਦੀ ਜ਼ਿਲ੍ਹਾ ਪੱਧਰੀ ਖੇਡਾਂ ਲਈ ਹੋਈ ਚੋਣ

ਚੀਮਾ ਮੰਡੀ, 3 ਅਗਸਤ (ਗੁਰਜੀਤ ਸਿੰਘ ਚਹਿਲ) - ਕਲਗੀਧਰ ਟਰਸਟ ਬੜੂ ਸਾਹਿਬ ਅਧੀਨ ਅਕਾਲ ਅਕੈਡਮੀ ਚੀਮਾ (ਪੀ. ਐਸ.

Ad Position 21
No active advertisement
ਅਜੀਤ ਡੈਸਕ 04-08-2026
ਚੀਮਾ ਮੰਡੀ, 3 ਅਗਸਤ (ਗੁਰਜੀਤ ਸਿੰਘ ਚਹਿਲ) - ਕਲਗੀਧਰ ਟਰਸਟ ਬੜੂ ਸਾਹਿਬ ਅਧੀਨ ਅਕਾਲ ਅਕੈਡਮੀ ਚੀਮਾ (ਪੀ.ਐਸ.ਈ.ਬੀ.) ਦੇ ਖਿਡਾਰੀਆਂ ਨੇ 70ਵੀਆਂ ਜੋਨ ਪੱਧਰੀ ਸਕੂਲ ਖੇਡਾਂ 14,17 ਅਤੇ 19 ਸਾਲ ਤੋ ਘੱਟ ਉਮਰ ਵਰਗ (ਮੁੰਡੇ-ਕੁੜੀਆ) ਦੇ ਕੁੜੀਆਂ ਦੇ ਕੁਰਾਸ਼ ਅਤੇ ਜੂਡੋ ਮੁਕਾਬਲੇ ‘ਚ ਅਵਨੀਤ ਕੌਰ, ਕਮਲਪ੍ਰੀਤ ਕੌਰ, ਜਸਪਾਲ ਕੌਰ, ਮਨਜੋਤ ਕੌਰ, ਤਨਵੀਰ ਕੌਰ, ਜਸਪ੍ਰੀਤ ਕੌਰ, ਹਰਜਿੰਦਰ ਕੌਰ ਅਤੇ ਹਰਜੋਤ ਕੌਰ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ। ਜੂਡੋ ਦੇ ਖੇਡ ਮੁਕਾਬਲੇ ‘ਚ ਸਹਿਜਜੋਤ ਸਿੰਘ, ਡਾਰਵਿਨ ਸਿੰਘ, ਜਸਕਰਨ ਸਿੰਘ, ਪਰਵਿੰਦਰ ਸਿੰਘ, ਗੁਰਵੀਰ ਸਿੰਘ, ਅਨਮੋਲ ਸਿੰਘ, ਲਵਪ੍ਰੀਤ ਸਿੰਘ, ਗੁਰਦਿੱਤ ਸਿੰਘ ਨੇ ਪਹਿਲੀਆਂ ਪੁਜੀਸ਼ਨਾ ਅਤੇ ਕੁਰਾਸ਼ ਮੁਕਾਬਲੇ ‘ਚੋ ਸਹਿਜਜੋਤ ਸਿੰਘ, ਜਸਕਰਨ ਸਿੰਘ, ਪਰਵਿੰਦਰ ਸਿੰਘ, ਲਵਰੀਤ ਸਿੰਘ, ਗੁਰਵੀਰ ਸਿੰਘ, ਸਨਪ੍ਰੀਤ ਸਿੰਘ ਨੇ ਜੋਨ ਪੱਧਰੀ ਸਕੂਲ ਖੇਡ ਮੁਕਾਬਲਾ ਜਿੱਤਿਆ । ਜੇਤੂ ਖਿਡਾਰੀਆ ਨੂੰ ਪ੍ਰਿੰਸੀਪਲ ਗੁਰਪ੍ਰੀਤ ਕੌਰ, ਡੀ.ਪੀ.ਈ. ਪ੍ਰਗਟ ਸਿੰਘ ਅਤੇ ਅਕੈਡਮੀ ਸਟਾਫ ਨੇ ਸਨਮਾਨਿਤ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਮਹਿਲਾ ਅਗਰਵਾਲ ਸਭਾ ਧੂਰੀ ਦੀ ਨਵੀਂ ਕਾਰਜਕਾਰਨੀ ਦਾ ਸਹੁੰ ਚੁੱਕ ਸਮਾਗਮ ਸੰਪੰਨ
Ad Position 24
No active advertisement