ਬੇਰੁਜ਼ਗਾਰ ਸਾਂਝਾ ਮੋਰਚਾ ਅੱਜ ਕਰੇਗਾ ਵਿੱਤ ਮੰਤਰੀ ਨਿਵਾਸ ਦਾ ਘਿਰਾਓ
ਸੰਗਰੂਰ, 7 ਅਗਸਤ (ਅਮਨਦੀਪ ਸਿੰਘ ਬਿੱਟਾ) - ਬੇਰੁਜਗਾਰ ਸਾਂਝਾ ਮੋਰਚੇ ਦੇ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾ ਨੇ ਦੱਸਿਆ ਕਿ ਭਲਕੇ 8 ਅਗਸਤ ਨੂੰ ਬੇਰੁਜਗਾਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬੇਰੁਜਗਾਰ ਡੀ.
ਸੰਗਰੂਰ, 7 ਅਗਸਤ (ਅਮਨਦੀਪ ਸਿੰਘ ਬਿੱਟਾ) - ਬੇਰੁਜਗਾਰ ਸਾਂਝਾ ਮੋਰਚੇ ਦੇ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾ ਨੇ ਦੱਸਿਆ ਕਿ ਭਲਕੇ 8 ਅਗਸਤ ਨੂੰ ਬੇਰੁਜਗਾਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬੇਰੁਜਗਾਰ ਡੀ.ਸੀ. ਦਫਤਰ ਸੰਗਰੂਰ ਦੇ ਗੇਟ ਅੱਗੇ ਚੱਲਦੇ ਪੱਕੇ ਮੋਰਚੇ ਤੋਂ ਵਿੱਤ ਮੰਤਰੀ ਨਿਵਾਸ ਜਾਣਗੇ ਅਤੇ ਕੋਠੀ ਦਾ ਘਿਰਾਓ ਕਰਨਗੇ। ਢਿੱਲਵਾ ਨੇ ਕਿਹਾ ਕਿ ਬੇਰੁਜਗਾਰ ਸਰਕਾਰ ਦੇ ਲਾਰਿਆ ਤੋਂ ਅੱਕ ਚੁੱਕੇ ਹਨ ਅਤੇ ਆਰ ਪਾਰ ਦੀ ਲੜਾਈ ਦਾ ਮਾਨ ਬਣਾ ਚੁੱਕੇ ਹਨ।