08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਬੇਰੁਜ਼ਗਾਰਾਂ ਨੇ ਵਿੱਤ ਮੰਤਰੀ ਦੇ ਘਰ ਦਾ ਘਿਰਾਓ ਮੁਲਤਵੀ ਕਰਦਿਆਂ ਬਰਨਾਲਾ ਕੈਂਚੀਆਂ ਤੱਕ ਕੀਤਾ ਮਾਰਚ

ਸੰਗਰੂਰ, 8 ਅਗਸਤ (ਅਮਨਦੀਪ ਸਿੰਘ ਬਿੱਟਾ)–ਬੇਰੁਜਗਾਰ ਸਾਂਝਾ ਮੋਰਚੇ ਦੇ ਆਗੂ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾ ਅਤੇ ਰਮਨ ਕੁਮਾਰ ਮਲੋਟ ਦੀ ਅਗਵਾਈ ਹੇਠ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਪੂਨੀਆ ਕਲੋਨੀ ਸਥਿਤ ਰਿਹਾਇਸ਼ ਦੇ ਘਿਰਾਓ ਦਾ ਪ੍ਰੋਗਰਾਮ ਪ੍ਰਸ਼ਾਸਨ ਨੇ 13 ਅਗਸਤ ਦੀ ਮੀਟਿੰਗ ਨਿਰਧਾਰਤ ਕਰਵਾਉਂਦਿਆਂ ਮੁਲਤਵੀ ਕਰਵਾ ਦਿੱਤਾ ਗਿਆ। ਅੱਜ ਤੜਕਸਾਰ ਤੋਂ ਹੀ ਹੋ ਰਹੀ ਬਰਸਾਤ ਦੇ ਚੱਲਦਿਆਂ ਬੇਰੁਜਗਾਰ ਸਾਂਝਾ ਮੋਰਚੇ ਦੇ ਜਿਆਦਾਤਾਰ ਕਾਰਕੁਨ ਸੰਗਰੂਰ ਘੱਟ ਗਿਣਤੀ ਵਿੱਚ ਪੁੱਜੇ ਅਤੇ ਪ੍ਰਸਾਸਨਿਕ ਅਧਿਕਾਰੀ ਵੀ ਇਸ ਗੱਲੋਂ ਯਤਨਸ਼ੀਲ ਸਨ ਕਿ ਕਿਸੇ ਢੰਗ ਨਾਲ ਉਨ੍ਹਾਂ ਨੂੰ ਮੀਟਿੰਗ ਦਾ ਸਮਾਂ ਦਿਵਾਉਂਦਿਆਂ ਵਿੱਤ ਮੰਤਰੀ ਦੇ ਘਰ ਬਾਹਰ ਦਿੱਤੇ ਧਰਨੇ ਦੇ ਸੱਦੇ ਨੂੰ ਟਾਲ ਦਿੱਤਾ ਜਾਵੇ।

Ad Position 21
No active advertisement
ਅਜੀਤ ਡੈਸਕ 09-08-2026
ਸੰਗਰੂਰ, 8 ਅਗਸਤ (ਅਮਨਦੀਪ ਸਿੰਘ ਬਿੱਟਾ)–ਬੇਰੁਜਗਾਰ ਸਾਂਝਾ ਮੋਰਚੇ ਦੇ ਆਗੂ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾ ਅਤੇ ਰਮਨ ਕੁਮਾਰ ਮਲੋਟ ਦੀ ਅਗਵਾਈ ਹੇਠ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਪੂਨੀਆ ਕਲੋਨੀ ਸਥਿਤ ਰਿਹਾਇਸ਼ ਦੇ ਘਿਰਾਓ ਦਾ ਪ੍ਰੋਗਰਾਮ ਪ੍ਰਸ਼ਾਸਨ ਨੇ 13 ਅਗਸਤ ਦੀ ਮੀਟਿੰਗ ਨਿਰਧਾਰਤ ਕਰਵਾਉਂਦਿਆਂ ਮੁਲਤਵੀ ਕਰਵਾ ਦਿੱਤਾ ਗਿਆ। ਅੱਜ ਤੜਕਸਾਰ ਤੋਂ ਹੀ ਹੋ ਰਹੀ ਬਰਸਾਤ ਦੇ ਚੱਲਦਿਆਂ ਬੇਰੁਜਗਾਰ ਸਾਂਝਾ ਮੋਰਚੇ ਦੇ ਜਿਆਦਾਤਾਰ ਕਾਰਕੁਨ ਸੰਗਰੂਰ ਘੱਟ ਗਿਣਤੀ ਵਿੱਚ ਪੁੱਜੇ ਅਤੇ ਪ੍ਰਸਾਸਨਿਕ ਅਧਿਕਾਰੀ ਵੀ ਇਸ ਗੱਲੋਂ ਯਤਨਸ਼ੀਲ ਸਨ ਕਿ ਕਿਸੇ ਢੰਗ ਨਾਲ ਉਨ੍ਹਾਂ ਨੂੰ ਮੀਟਿੰਗ ਦਾ ਸਮਾਂ ਦਿਵਾਉਂਦਿਆਂ ਵਿੱਤ ਮੰਤਰੀ ਦੇ ਘਰ ਬਾਹਰ ਦਿੱਤੇ ਧਰਨੇ ਦੇ ਸੱਦੇ ਨੂੰ ਟਾਲ ਦਿੱਤਾ ਜਾਵੇ। ਪਿਛਲੇ ਕਈ ਮਹੀਨਿਆਂ ਤੋਂ ਪੱਕੇ ਮੋਰਚੇ ਦੇ ਉੱਪਰ ਡੀ.ਸੀ. ਦਫਤਰ ਸੰਗਰੂਰ ਬੈਠੇ ਬੇਰੁਜਗਾਰ ਸਾਂਝਾ ਮੋਰਚੇ ਦੇ ਕਾਰਕੁਨ ਆਪਣੀ ਮੰਗਾਂ ਨਾ ਪੂਰੀਆਂ ਹੋਣ ਕਾਰਨ ਰੋਹ ਵਿੱਚ ਹਨ ਅਤੇ ਸਰਕਾਰ ਨਾਲ ਆਰ ਪਾਰ ਦੀ ਲੜਾਈ ਦੇ ਮੂਡ ਵਿੱਚ ਹਨ। ਸੰਘਰਸ਼ ਦੇ ਇਸ ਅਰਸੇ ਦੌਰਾਨ ਉਹ ਕਈ ਮੀਟਿੰਗਾਂ ਅਤੇ ਮੁੱਖ ਮੰਤਰੀ ਦੇ ਸਥਾਨਕ ਨਿਵਾਸ ਦੇ ਘਰ ਦਾ ਘਿਰਾਓ ਅਤੇ ਪ੍ਰਦਸ਼ਨ ਵੀ ਕਰ ਚੁੱਕੇ ਹਨ। ਅੱਜ ਪ੍ਰਸ਼ਾਸਨਿਕ ਅਧਿਕਾਰੀ ਸਵੇਰੇ ਤੋਂ ਹੀ ਬੇਰੁਜਗਾਰਾਂ ਨਾਲ ਗੱਲਬਾਤ ਕਰ ਰਹੇ ਸਨ। ਅੰਤ ਦੋਵਾਂ ਧਿਰਾਂ ਵਿਚਕਾਰ ਹੋਈ ਲੰਬੀ ਗੱਲਬਾਤ ਉਪਰੰਤ ਇਹ ਤੈਅ ਹੋਇਆ ਕਿ ਬੇਰੁਜਗਾਰ ਬਰਨਾਲਾ ਕੈਂਚੀਆਂ ਤੱਕ ਰੋਸ ਮਾਰਚ ਕਰਨਗੇ ਅਤੇ 13 ਅਗਸਤ ਦੀ ਮੀਟਿੰਗ ਦਾ ਪੱਤਰ ਵੀ ਉੱਥੇ ਚੌਕ ਵਿੱਚ ਹੀ ਪ੍ਰਾਪਤ ਕਰਨਗੇ ਇਸ ਉਪਰੰਤ ਨਾਅਰੇਬਾਜੀ ਕਰਦੇ ਬੇਰੁਜਗਾਰ ਬਰਨਾਲਾ ਕੈਚੀਆਂ ਪੁੱਜ ਅਤੇ ਡੀ.ਐਸ.ਪੀ. (ਆਰ) ਦਲਵੀਰ ਸਿੰਘ ਨੇ ਉਨ੍ਹਾਂ ਨੂੰ ਚੰਡੀਗੜ੍ਹ ਵਿਖੇ 13 ਨੂੰ ਹੋਣ ਵਾਲੀ ਮੀਟਿੰਗ ਦਾ ਪੱਤਰ ਸੌਪਿਆ। ਆਪਣੀ ਮੰਗਾਂ ਨੂੰ ਮੁੜ ਦੁਹਰਾਉਂਦਿਆਂ ਆਗੂਆਂ ਨੇ ਕਿਹਾ ਕਿ ਮਾਸਟਰ ਕੇਡਰ ਦੀ ਸਾਰੀ ਆਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ, ਮਾਸਟਰ ਕੇਡਰ ਦੀ 55 ਫੀਸਦੀ ਲਾਜਮੀ ਅੰਕਾਂ ਦੀ ਸ਼ਰਤ ਰੱਦ ਕੀਤੀ ਜਾਵੇ, ਸਾਰੀ ਅਸਾਮੀਆਂ ਵਿੱਚ ਉਮਰ ਹੱਦ ਦੀ ਛੋਟ ਦਿੱਤੀ ਜਾਵੇ ਆਦਿ ਮੰਗਾਂ ਸਾਮਲ ਹਨ। ਇਸ ਮੌਕੇ ਅਮਨ ਸ਼ੇਖਾ, ਹਰਜਿੰਦਰ ਝੁਨੀਰ, ਲਖਵੀਰ ਸਿੰਘ ਸਿਰੀਏਵਾਲਾ, ਨਵਜੋਤ ਸਿੰਘ, ਲਲਿਤਾ ਪਟਿਆਲਾ, ਸੰਦੀਪ ਮੋਫਰ, ਅਮਨਦੀਪ ਕੌਰ, ਮਨਜੀਤ ਕੌਰ, ਸੁਖਪਾਲ ਖਾਨ, ਨਿਰਮਲ ਮੋਗਾ, ਜਗਮੀਤ ਜੈਤੋਂ, ਤਰਸੇਮ ਸਿੰਘ ਸੰਗਰੂਰ, ਸ਼ੇਰ ਸਿੰਘ, ਜਤਿੰਦਰ ਕੁਮਾਰ, ਲਵਲੀ ਰਾਣੀ, ਅਮਨ ਸੰਗਰੂਰ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ, ਹਰਿਆਣਾ, ਰਾਜਸਥਾਨ ਰਾਜਾਂ ਨੂੰ ਜੋੜਨ ਵਾਲਾ ਕੌਮੀ ਮਾਰਗ ਬਰਸਾਤ ਦੇ ਦਿਨਾਂ ਵਿੱਚ ਛੱਪੜ ਦਾ ਰੂਪ ਧਾਰਨ ਕਰ ਜਾਂਦਾ ਹ... ਅਗਲੀ ਖ਼ਬਰ ਸਾਢੇ ਚਾਰ ਸਾਲਾਂ ਬਾਅਦ ਵੀ ਧੂਰੀ ਨੂੰ ਨਹੀਂ ਮਿਲਿਆ ਐੱਸ.ਟੀ.ਪੀ. ਪਲਾਂਟ, ਬਰਸਾਤ ਨੇ ਵਿਕਾਸ ਦੇ ਦਾਵਿਆਂ ਦੀ ਪੋਲ ਖੋਲ੍ਹੀ...
Ad Position 24