08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਪੰਜਾਬ, ਹਰਿਆਣਾ, ਰਾਜਸਥਾਨ ਰਾਜਾਂ ਨੂੰ ਜੋੜਨ ਵਾਲਾ ਕੌਮੀ ਮਾਰਗ ਬਰਸਾਤ ਦੇ ਦਿਨਾਂ ਵਿੱਚ ਛੱਪੜ ਦਾ ਰੂਪ ਧਾਰਨ ਕਰ ਜਾਂਦਾ ਹੈ

ਮੂਣਕ, 8 ਅਗਸਤ (ਵਰਿੰਦਰ ਭਾਰਦਵਾਜ) - ਮੂਣਕ ਸ਼ਹਿਰ ਵਿੱਚੋ ਲੰਘਦੇ ਹਰਿਆਣਾ ਪੰਜਾਬ ਰਾਜਾਂ ਨੂੰ ਜੋੜਦੇ ਚੰਡੀਗੜ੍ਹ - ਹਿਸਾਰ 148 ਬੀ ਕੌਮੀ ਮੁੱਖ ਮਾਰਗ ਦੀ ਜਰ ਜਰ ਮਾੜੀ ਹਾਲਤ ਨਾ ਸਿਰਫ਼ ਆਵਾਜਾਈ ਦੀ ਸਮੱਸਿਆ ਬਣ ਗਈ ਹੈ, ਸਗੋਂ ਕਾਰੋਬਾਰਾਂ ਲਈ ਵੀ ਇੱਕ ਗੰਭੀਰ ਚੁਣੌਤੀ ਬਣ ਗਈ ਹੈ ਕਿਉਂਕਿ ਥੋੜੀ ਜਿਹੀ ਬਰਸਾਤ ਪੈਣ ਨਾਲ ਸੜਕ ਤੇ ਪਏ ਟੋਇਆ ਵਿਚ ਪਾਣੀ ਖੜ੍ਹ ਜਾਣ ਕਾਰਨ ਆਉਣ ਜਾਣ ਵਾਲੇ ਵਾਹਨ ਚਾਲਕਾਂ ਨੂੰ ਲੰਘਣਾ ਔਖਾ ਹੁੰਦਾ ਹੈ। ਜਾਖ਼ਲ ਤੋਂ ਮੂਣਕ ਵਿੱਚੋ ਟੋਹਾਣਾ ਲਈ ਲੰਘਦੇ ਕੌਮੀ ਮਾਰਗ ਵਿਚ ਕਈ ਥਾਵਾਂ ਤੇ ਡੂੰਘੇ ਟੋਏ ਪਏ ਹੋਏ ਹਨ ਸੜਕ ਦੇ ਪ੍ਰੀਮਿਕਸ ਦੀਆਂ ਉੱਖੜੀਆਂ ਹੋਈਆਂ ਉਪਰਲੀਆਂ ਪਰਤਾਂ ਡਰਾਈਵਰਾਂ ਅਤੇ ਪੈਦਲ ਚੱਲਣ ਵਾਲਿਆਂ ਲਈ ਕਾਫ਼ੀ ਅਸੁਵਿਧਾ ਦਾ ਕਾਰਨ ਬਣ ਰਹੀਆਂ ਹਨ।

Ad Position 21
No active advertisement
ਅਜੀਤ ਡੈਸਕ 09-08-2026
ਮੂਣਕ, 8 ਅਗਸਤ (ਵਰਿੰਦਰ ਭਾਰਦਵਾਜ) - ਮੂਣਕ ਸ਼ਹਿਰ ਵਿੱਚੋ ਲੰਘਦੇ ਹਰਿਆਣਾ ਪੰਜਾਬ ਰਾਜਾਂ ਨੂੰ ਜੋੜਦੇ ਚੰਡੀਗੜ੍ਹ - ਹਿਸਾਰ 148 ਬੀ ਕੌਮੀ ਮੁੱਖ ਮਾਰਗ ਦੀ ਜਰ ਜਰ ਮਾੜੀ ਹਾਲਤ ਨਾ ਸਿਰਫ਼ ਆਵਾਜਾਈ ਦੀ ਸਮੱਸਿਆ ਬਣ ਗਈ ਹੈ, ਸਗੋਂ ਕਾਰੋਬਾਰਾਂ ਲਈ ਵੀ ਇੱਕ ਗੰਭੀਰ ਚੁਣੌਤੀ ਬਣ ਗਈ ਹੈ ਕਿਉਂਕਿ ਥੋੜੀ ਜਿਹੀ ਬਰਸਾਤ ਪੈਣ ਨਾਲ ਸੜਕ ਤੇ ਪਏ ਟੋਇਆ ਵਿਚ ਪਾਣੀ ਖੜ੍ਹ ਜਾਣ ਕਾਰਨ ਆਉਣ ਜਾਣ ਵਾਲੇ ਵਾਹਨ ਚਾਲਕਾਂ ਨੂੰ ਲੰਘਣਾ ਔਖਾ ਹੁੰਦਾ ਹੈ। ਜਾਖ਼ਲ ਤੋਂ ਮੂਣਕ ਵਿੱਚੋ ਟੋਹਾਣਾ ਲਈ ਲੰਘਦੇ ਕੌਮੀ ਮਾਰਗ ਵਿਚ ਕਈ ਥਾਵਾਂ ਤੇ ਡੂੰਘੇ ਟੋਏ ਪਏ ਹੋਏ ਹਨ ਸੜਕ ਦੇ ਪ੍ਰੀਮਿਕਸ ਦੀਆਂ ਉੱਖੜੀਆਂ ਹੋਈਆਂ ਉਪਰਲੀਆਂ ਪਰਤਾਂ ਡਰਾਈਵਰਾਂ ਅਤੇ ਪੈਦਲ ਚੱਲਣ ਵਾਲਿਆਂ ਲਈ ਕਾਫ਼ੀ ਅਸੁਵਿਧਾ ਦਾ ਕਾਰਨ ਬਣ ਰਹੀਆਂ ਹਨ। ਸ਼ਹਿਰ ਦੇ ਆਈ ਟੀ ਆਈ, ਤਾਲਿਬ ਚੌਂਕ, ਪੁਰਾਣਾ ਬੱਸ ਸਟੈਂਡ ਤੋਂ ਟੋਹਾਣਾ ਬੈਰੀਅਰ ਚੌਂਕ ਤੋਂ ਟੋਹਾਣਾ ਜਾਣ ਵਾਲੀ ਸੜਕ ਬਾਜ਼ਾਰ ਦਾ ਖੇਤਰ ਹੋਣ ਕਰ ਕੇ, ਬਹੁਤ ਹੀ ਵਿਅਸਤ ਰਹਿੰਦੀ ਸਾਰਾ ਦਿਨ ਆਵਾਜਾਈ ਨਿਰੰਤਰ ਰਹਿੰਦੀ ਹੈ, ਜਿਸ ਨਾਲ ਹਾਦਸਿਆਂ ਦਾ ਖ਼ਤਰਾ ਵੱਧ ਜਾਂਦਾ ਹੈ। ਸ਼ਹਿਰ ਦੇ ਮੁੱਖ ਸੜਕ ਤੇ ਬੈਠੇ ਦੁਕਾਨਦਾਰਾਂ ਨੇ ਦੱਸਿਆ ਕਿ ਜਾਖ਼ਲ ਮੂਣਕ ਟੋਹਾਣਾ ਜਾਣ ਵਾਲੀ ਸੜਕ ਦੀ ਹਾਲਤ ਬੇਹੱਦ ਮਾੜੀ ਹੋਣ ਕਾਰਨ ਰੋਜ਼ਾਨਾ ਛੋਟੇ-ਮੋਟੇ ਹਾਦਸੇ ਵਾਪਰ ਰਹੇ ਹਨ। ਨੈਸ਼ਨਲ ਹਾਈਵੇ ਅਥਾਰਿਟੀ ਨੂੰ ਇਸ ਸਬੰਧੀ ਲੋਕਾਂ ਨੇ ਬਹੁਤ ਵਾਰੀ ਬੇਨਤੀਆਂ ਤੇ ਸ਼ਿਕਾਇਤਾਂ ਕੀਤੀਆਂ ਹਨ ਪਰ ਅਧਿਕਾਰੀ ਕੋਈ ਨਾ ਕੋਈ ਬਹਾਨਾ ਲਾ ਕੇ ਲੋਕਾਂ ਨੂੰ ਟਾਲ ਦਿੰਦੇ ਹਨ ਅਤੇ ਸੜਕ ਦੀ ਮੁਰੰਮਤ ਲਈ ਵੀ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ। ਸ਼ਹਿਰ ਨਿਵਾਸੀਆਂ ਨੇ ਸੜਕ ਦੀ ਮਾੜੀ ਹਾਲਤ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਬਹੁਤ ਲੰਮਾ ਸਮਾਂ ਪਹਿਲਾਂ ਬਣੀ ਇਸ ਸੜਕ ਤੇ ਕਈ ਥਾਵਾਂ ਤੇ ਹੁਣ ਵੱਡੇ-ਵੱਡੇ ਡੂੰਘੇ ਟੋਏ ਪਏ ਹੋਏ ਹਨ ਅਤੇ ਉੱਪਰਲੀ ਪ੍ਰੀਮਿਕਸ ਦੀ ਉੱਪਰਲੀ ਤਹਿ ਥਾਂ ਥਾਂ ਤੋਂ ਉੱਖੜੀ ਹੋਣ ਕਰ ਕੇ ਹੁਣ ਇਹ ਸੜਕ ਦੀ ਹਾਲਤ ਪੂਰੀ ਤਰ੍ਹਾਂ ਜਰ ਜਰ ਹੋ ਚੁੱਕੀ ਹੈ। ਜਿੱਥੇ ਹਲਕੀ ਬਾਰਸ਼ ਤੋਂ ਬਾਅਦ ਸੜਕ ਤੇ ਬਣੇ ਡੂੰਘੇ ਟੋਏ ਪਾਣੀ ਨਾਲ ਭਰੇ ਟੋਏ ਰਾਤ ਨੂੰ ਹਾਦਸਿਆਂ ਦਾ ਖ਼ਤਰਾ ਵਧਾਉਂਦੇ ਹਨ ਉੱਥੇ ਹੀ ਮਿੱਟੀ ਦੀਆਂ ਉਵਰਲੋੜ ਭਰੀਆਂ ਟਰਾਲੀਆਂ ਵਿੱਚੋ ਡਿੱਗਦੀ ਮਿੱਟੀ ਵੀ ਖ਼ਾਸ ਕਰ ਦੋ ਪਹੀਆ ਵਾਹਨ ਚਾਲਕਾਂ ਤੇ ਪੈਦਲ ਚੱਲਣ ਵਾਲੀਆਂ ਦੀਆਂ ਅੱਖਾਂ ਵਿੱਚ ਪੈ ਕੇ ਹਾਦਸਿਆਂ ਦਾ ਕਾਰਨ ਬਣਦੀ ਹੈ। ਸ਼ਹਿਰ ਤੇ ਇਲਾਕਾ ਨਿਵਾਸੀਆਂ ਦੇ ਸਬੰਧਤ ਵਿਭਾਗ ਅਤੇ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਆਉਣ ਜਾਣ ਵਾਲੇ ਲੋਕਾਂ ਦੇ ਮੁੱਖ ਸਮੱਸਿਆ ਨੂੰ ਦੇਖਦੇ ਹੋਏ ਜਾਖ਼ਲ ਤੋਂ ਮੂਣਕ ਟੋਹਾਣਾ ਜਾਣ ਵਾਲੀ ਕੌਮੀ ਸੜਕ ਦਾ ਮੁੜ ਨਵੀਨੀਕਰਨ ਕੀਤਾ ਜਾਵੇ ਜਾਂ ਫਿਰ ਇਸਦੀ ਚੰਗੀ ਤਰ੍ਹਾਂ ਮੁਰੰਮਤ ਕਰਵਾਈ ਜਾਵੇ।
Ad Position 22
No active advertisement
ਪਿਛਲੀ ਖ਼ਬਰ ਅੰਡਰ-19 ਮੁਕਾਬਲਿਆਂ ’ਚ ਸੰਗਰੂਰ ਦੀ ਪਰੀ ਸ਼ਰਮਾ ਦਾ ਸ਼ਾਨਦਾਰ ਪ੍ਰਦਰਸ਼ਨ ਚੌਥੀ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਖਿਡਾਰ... ਅਗਲੀ ਖ਼ਬਰ ਬੇਰੁਜ਼ਗਾਰਾਂ ਨੇ ਵਿੱਤ ਮੰਤਰੀ ਦੇ ਘਰ ਦਾ ਘਿਰਾਓ ਮੁਲਤਵੀ ਕਰਦਿਆਂ ਬਰਨਾਲਾ ਕੈਂਚੀਆਂ ਤੱਕ ਕੀਤਾ ਮਾਰਚ
Ad Position 24