10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਮੂਨ ਵਾਕ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਅਹਿਮਦਗੜ੍ਹ, 9 ਅਗਸਤ (ਸੁਖਜੀਤ ਸਿੰਘ ਖੇੜਾ) - ਸ਼ਹਿਰ ਦੇ ਪੋਹੀੜ੍ਹ ਰੋਡ ਸਥਿਤ ਮੂਨ ਵਾੱਕ ਵਿਖੇ ਮੁੱਖ ਪ੍ਬੰਧਕ ਇਸਲੀਨ ਕੌਰ, ਗੁਰਜੀਤ ਕੌਰ ਅਤੇ ਸੀਨੀਅਰ ਮੈਂਬਰ ਹਰਵਿੰਦਰ ਕੌਰ, ਨੰਦਾ ਰਾਣੀ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਬਹੁਤ ਹੀ ਉਤਸ਼ਾਹ, ਰੋਣਕ ਅਤੇ ਪੰਜਾਬੀ ਸੱਭਿਆਚਾਰਕ ਰੰਗਾਂ ਨਾਲ ਮਨਾਇਆ ਗਿਆ। ਜਿਸ ਵਿੱਚ ਪਿੰਸੀਪਲ ਪਰਮਿੰਦਰ ਕੌਰ ਗੱਜਣਮਾਜਰਾ ਨੇ ਮੁੱਖ ਮਹਿਮਾਨ ਵਲੋਂ ਸ਼ਿਰਕਤ ਕੀਤੀ।

Ad Position 21
No active advertisement
ਪੰਜਾਬੀ ਸੱਭਿਆਚਾਰ ਨੂੰ ਜੀਵਤ ਰੱਖਣ ਜ਼ਰੂਰੀ - ਮੈਡਮ ਗੱਜਣਮਾਜਰਾ 10-08-2026
ਅਹਿਮਦਗੜ੍ਹ, 9 ਅਗਸਤ (ਸੁਖਜੀਤ ਸਿੰਘ ਖੇੜਾ) - ਸ਼ਹਿਰ ਦੇ ਪੋਹੀੜ੍ਹ ਰੋਡ ਸਥਿਤ ਮੂਨ ਵਾੱਕ ਵਿਖੇ ਮੁੱਖ ਪ੍ਬੰਧਕ ਇਸਲੀਨ ਕੌਰ, ਗੁਰਜੀਤ ਕੌਰ ਅਤੇ ਸੀਨੀਅਰ ਮੈਂਬਰ ਹਰਵਿੰਦਰ ਕੌਰ, ਨੰਦਾ ਰਾਣੀ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਬਹੁਤ ਹੀ ਉਤਸ਼ਾਹ, ਰੋਣਕ ਅਤੇ ਪੰਜਾਬੀ ਸੱਭਿਆਚਾਰਕ ਰੰਗਾਂ ਨਾਲ ਮਨਾਇਆ ਗਿਆ। ਜਿਸ ਵਿੱਚ ਪਿੰਸੀਪਲ ਪਰਮਿੰਦਰ ਕੌਰ ਗੱਜਣਮਾਜਰਾ ਨੇ ਮੁੱਖ ਮਹਿਮਾਨ ਵਲੋਂ ਸ਼ਿਰਕਤ ਕੀਤੀ। ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਸ਼ਹਿਰੀ ਪ੍ਰਧਾਨ ਰਿੰਕੂ ਗਰਗ ਨੇ ਵੀ ਵਿਸ਼ੇਸ ਹਾਜ਼ਰੀ ਲਗਵਾਈ। ਸਮਾਗਮ ਦੌਰਾਨ ਪੰਜਾਬੀ ਵਿਰਸੇ ਨਾਲ ਸੰਬੰਧਿਤ ਲੋਕ ਗੀਤਾਂ, ਗਿੱਧੇ, ਰੰਗ ਬਿਰੰਗੇ ਪੁਰਾਤਨ ਪੰਜਾਬੀ ਪਹਿਰਾਵਿਆਂ ਅਤੇ ਖੁਸ਼ੀਆਂ ਨਾਲ ਭਰਿਆ ਮਹੌਲ ਨਜ਼ਰ ਆਇਆ। ਮੈਡਮ ਗੱਜਣਮਾਜਰਾ ਨੇ ਕਿਹਾ ਕਿ ਇਹ ਤੀਆਂ ਦਾ ਤਿਉਹਾਰ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਹੈ ਤਾਂ ਕਿ ਅਸੀਂ ਆਪਣੇ ਪੁਰਾਤਨ ਵਿਰਸੇ ਨੂੰ ਆਊਣ ਵਾਲੀਆਂ ਪੀੜੀਆਂ ਲਈ ਵੀ ਪੇ੍ਰਨਾਦਾਇਕ ਬਣੀਏ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਹਰ ਕਿਸੇ ਨੂੰ ਮਨਾਉਣਾ ਚਾਹੀਦਾ ਹੈ ਜਿਸ ਨਾਲ ਆਪਸੀ ਸਾਂਝ ਵਧਦੀ ਹੈ। ਇਸ ਮੌਕੇ ਰਮਨ ਸ਼ਰਮਾਂ, ਮਧੁ ਸ਼ਰਮਾ, ਜਸਵੀਰ ਕੌਰ, ਬਲਵੀਰ ਕੌਰ, ਬਲਜੀਤ ਕੌਰ, ਅਮਨਦੀਪ ਕੌਰ, ਅਨੁ ਬਾਂਸਲ, ਅੰਕਿਤਾ ਗਰਗ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੰਡੀਕਰਨ ਕਰਮਚਾਰੀ ਯੂਨੀਅਨ ਦੀ ਮੀਟਿੰਗ ’ਚ ਨਵੀਂ ਸੂਬਾ ਕਮੇਟੀ ਦਾ ਗਠਨ ਅਗਲੀ ਖ਼ਬਰ ਭੁਪਿੰਦਰ ਸਿੰਘ ਘੁਮਾਣ (ਨਿੱਕਾ) ਬਣੇ ਜ਼ਿਲ੍ਹਾ ਯੂਥ ਵਿੰਗ ਦੇ ਪ੍ਰਧਾਨ
Ad Position 24