10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਪੀ.ਐੱਨ.ਬੀ. ਅਮਰਗੜ੍ਹ ਬੈਂਕ ਬਾਹਰੋਂ ਨੌਸਰਬਾਜ਼ ਨੇ ਨੌਜਵਾਨ ਦੀ ਜੇਬ ’ਚੋਂ ਉਡਾਏ 70 ਹਜ਼ਾਰ ਰੁਪਏ 2 ਲੱਖ ਕਹਿ ਕੇ ਕਾਗ਼ਜ਼ ਦੀ ਰੱਦੀ ਹੱਥਾਂ ’ਚ ਥਮ੍ਹਾ ਗਏ

ਅਮਰਗੜ੍ਹ,10 ਅਗਸਤ(ਜਤਿੰਦਰ ਮੰਨਵੀ) - ਪੰਜਾਬ ਨੈਸ਼ਨਲ ਬੈਂਕ ਦੀ ਅਮਰਗੜ੍ਹ ਸ਼ਾਖਾ ਵਿਖੇ ਠੱਗੀ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬੈਂਕ ਚੋਂ ਭੈਣ ਨੂੰ ਦੇਣ ਲਈ ਰਕਮ ਕਢਵਾਉਣ ਆਏ ਇੱਕ ਨੌਜਵਾਨ ਨੂੰ ਚਲਾਕ ਨੌਸਰਬਾਜ਼ ਨੇ ਆਪਣੇ ਝਾਂਸੇ ’ਚ ਲੈ ਕੇ 70 ਹਜ਼ਾਰ ਰੁਪਏ ਦੀ ਨਕਦੀ ’ਤੇ ਹੱਥ ਸਾਫ਼ ਕਰ ਦਿੱਤਾ।

Ad Position 21
No active advertisement
ਅਜੀਤ ਡੈਸਕ 11-08-2026
ਅਮਰਗੜ੍ਹ,10 ਅਗਸਤ(ਜਤਿੰਦਰ ਮੰਨਵੀ) - ਪੰਜਾਬ ਨੈਸ਼ਨਲ ਬੈਂਕ ਦੀ ਅਮਰਗੜ੍ਹ ਸ਼ਾਖਾ ਵਿਖੇ ਠੱਗੀ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬੈਂਕ ਚੋਂ ਭੈਣ ਨੂੰ ਦੇਣ ਲਈ ਰਕਮ ਕਢਵਾਉਣ ਆਏ ਇੱਕ ਨੌਜਵਾਨ ਨੂੰ ਚਲਾਕ ਨੌਸਰਬਾਜ਼ ਨੇ ਆਪਣੇ ਝਾਂਸੇ ’ਚ ਲੈ ਕੇ 70 ਹਜ਼ਾਰ ਰੁਪਏ ਦੀ ਨਕਦੀ ’ਤੇ ਹੱਥ ਸਾਫ਼ ਕਰ ਦਿੱਤਾ।ਪੀੜਤ ਨੌਜਵਾਨ ਦੇ ਪਿਤਾ ਸੋਮਾ ਰਾਮ, ਵਾਸੀ ਲਾਂਗੜੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੀ ਬੇਟੀ ਨੂੰ ਦੇਣ ਲਈ ਡੇਢ ਲੱਖ ਰੁਪਏ ਕਢਵਾਉਣ ਵਾਸਤੇ ਆਪਣੇ ਪੁੱਤਰ ਗਗਨਦੀਪ ਸਿੰਘ ਨੂੰ ਬੈਂਕ ਭੇਜਿਆ ਸੀ।ਗਗਨਦੀਪ ਸਿੰਘ ਨੇ ਬੈਂਕ ਵਿੱਚੋਂ ਡੇਢ ਲੱਖ ਰੁਪਏ ਕਢਵਾ ਕੇ ਵੱਖ-ਵੱਖ ਜੇਬਾਂ ਵਿਚ ਪਾ ਲਏ ਸਨ।ਜਦੋਂ ਗਗਨਦੀਪ ਸਿੰਘ ਬੈਂਕ ਦੇ ਅੰਦਰ ਵਾਊਚਰ ਭਰ ਰਿਹਾ ਸੀ, ਤਾਂ ਉੱਥੇ ਮੌਜੂਦ ਇੱਕ ਅਣਪਛਾਤੇ ਨੌਸਰਬਾਜ਼ ਨੇ ਪੈੱਨ ਮੰਗਣ ਦੇ ਬਹਾਨੇ ਉਸ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਅਤੇ ਵਾਊਚਰ ਭਰਨ ਵਿਚ ਮਦਦ ਕਰਨ ਦਾ ਪੇਸ਼ਕਸ਼ ਕੀਤੀ। ਇਸ ਦੌਰਾਨ ਠੱਗ ਨੂੰ ਪਤਾ ਲੱਗ ਗਿਆ ਕਿ ਨੌਜਵਾਨ ਬੈਂਕ ਚੋਂ ਮੋਟੀ ਰਕਮ ਕਢਵਾ ਰਿਹਾ ਹੈ।ਸੋਮਾ ਰਾਮ ਨੇ ਦੱਸਿਆ ਕਿ ਚਲਾਕ ਠੱਗ ਨੇ ਗਗਨਦੀਪ ਨੂੰ ਕੱਪੜੇ ਵਿਚ ਲਪੇਟੀ ਹੋਈ ਕਾਗ਼ਜ਼ਾਂ ਦੀ ਇੱਕ ਗੁੱਦੀ ਫੜਾ ਦਿੱਤੀ, ਜੋ ਬਿਲਕੁਲ ਅਸਲੀ ਨੋਟਾਂ ਵਾਂਗ ਦਿਖਾਈ ਦੇ ਰਹੀ ਸੀ।ਨੌਸਰਬਾਜ਼ ਨੇ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਇਹ ਪੈਸੇ ਉਹ ਆਪਣੇ ਕੋਲ ਸੰਭਾਲ ਕੇ ਰੱਖੇ। ਭੋਲੇਪਣ ਵਿਚ ਆ ਕੇ ਗਗਨਦੀਪ ਉਸ ਦੇ ਝਾਂਸੇ ਵਿੱਚ ਫ਼ਸ ਗਿਆ ਅਤੇ ਨਕਲੀ ਪੈਸਿਆਂ ਦੀ ਗੁੱਦੀ ਫੜ ਲਈ। ਇਸੇ ਮੌਕੇ ਦਾ ਫ਼ਾਇਦਾ ਉਠਾਉਂਦਿਆਂ ਨੌਸਰਬਾਜ਼ ਨੇ ਨੌਜਵਾਨ ਦੀ ਜੇਬ ਚੋਂ 70 ਹਜ਼ਾਰ ਰੁਪਏ ਕੱਢ ਲਏ ਅਤੇ ਮੌਕੇ ਤੋਂ ਰਫ਼ੂ-ਚੱਕਰ ਹੋ ਗਿਆ।ਪੀੜਤ ਪਰਿਵਾਰ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਦੋ ਨੌਸਰਬਾਜ਼ ਵਿਅਕਤੀ ਬੈਂਕ ਦੇ ਅੰਦਰ ਬੇਖ਼ੌਫ਼ ਘੁੰਮ ਰਹੇ ਸਨ, ਜਿਸ ਕਾਰਨ ਉਨ੍ਹਾਂ ਦੇ ਪੁੱਤਰ ਨੂੰ ਉਨ੍ਹਾਂ ’ਤੇ ਕੋਈ ਸ਼ੱਕ ਨਹੀਂ ਹੋਇਆ। ਇਹ ਘਟਨਾ ਬੈਂਕਾਂ ਦੀ ਸੁਰੱਖਿਆ ਪ੍ਰਣਾਲੀ ’ਤੇ ਵੀ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰਦੀ ਹੈ।ਘਟਨਾ ਦੀ ਸੂਚਨਾ ਮਿਲਦਿਆਂ ਹੀ ਅਮਰਗੜ੍ਹ ਪੁਲਿਸ ਹਰਕਤ ਵਿਚ ਆ ਗਈ। ਇਸ ਸਬੰਧੀ ਗੱਲਬਾਤ ਕਰਦਿਆਂ ਡੀ.ਐੱਸ.ਪੀ. ਸੰਜੀਵ ਕਪੂਰ ਨੇ ਆਖਿਆ ਕਿ ਇਸ ਮਾਮਲੇ ਸੰਬੰਧੀ ਪੁਲਿਸ ਵੱਲੋਂ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਟੀਮਾਂ ਵੱਲੋਂ ਬੈਂਕ ਅਤੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਗੰਭੀਰਤਾ ਨਾਲ ਖੰਘਾਲਿਆ ਜਾ ਰਿਹਾ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਦੋਸ਼ੀ ਨੂੰ ਜਲਦੀ ਹੀ ਕਾਬੂ ਕਰ ਕੇ ਸਲਾਖ਼ਾਂ ਪਿੱਛੇ ਪਹੁੰਚਾ ਦਿੱਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਸੁਨਾਮ ’ਚ ਕਿਸਾਨਾਂ ਨੇ ਕੀਤਾ ਰੋਸ ਮਾਰਚ ਅਗਲੀ ਖ਼ਬਰ ਪਿੰਡ ਮਹਿਲਾਂ ਚੌਕ ਵਿਖੇ ਕਰੀਬ 4.81 ਕਰੋੜ ਰੁਪਏ ਦੀ ਲਾਗਤ ਨਾਲ ਨਹਿਰੀ ਪਾਈਪਲਾਈਨਾਂ ਪਾਉਣ ਦਾ ਕੰਮ ਮੁਕੰਮਲ
Ad Position 24