13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਸੁਤੰਤਰਤਾ ਦਿਵਸ ਉੱਤੇ ਬੀ.ਐਸ.ਐਨ.ਐਲ. ਨੇ ਗਾਹਕਾਂ ਨੂੰ ਲਭਾਉਣ ਲਈ ਜਾਰੀ ਕੀਤੀ ਨਵੀਂਆਂ ਸਕੀਮਾਂ

ਸੰਗਰੂਰ, 12 ਅਗਸਤ (ਅਮਨਦੀਪ ਸਿੰਘ ਬਿੱਟਾ) – ਬੀ. ਐਸ.

Ad Position 21
No active advertisement
ਅਜੀਤ ਡੈਸਕ 13-08-2026
ਸੰਗਰੂਰ, 12 ਅਗਸਤ (ਅਮਨਦੀਪ ਸਿੰਘ ਬਿੱਟਾ) – ਬੀ.ਐਸ.ਐਨ.ਐਲ. ਵੱਲੋਂ ਸੁਤੰਤਰਤਾ ਦਿਵਸ ਉੱਤੇ ਆਪਣੇ ਗ੍ਰਾਹਕਾਂ ਦੀ ਸਹੂਲਤ ਲਈ ਨਵੇਂ ਪਲਾਨ ਆਰੰਭ ਕਰਨ ਦਾ ਐਲਾਨ ਕਰਦਿਆਂ ਸ੍ਰੀ ਰਾਜ ਪਾਲ ਡੀ.ਜੀ.ਐਮ. ਨੇ ਦੱਸਿਆ ਕਿ ਐਫ.ਟੀ.ਟੀ.ਐਚ. ਸੇਵਾਵਾਂ ਦਾ ਲਾਭ ਪਹੁੰਚਾਉਣ ਅਤੇ ਨਵੇਂ ਕੁਨੈਕਸ਼ਨਾਂ ਨੂੰ ਉਤਸ਼ਾਹਤ ਕਰਨ ਦੇ ਯਤਨ ਕੀਤੇ ਗਏ ਹਨ। 1 ਅਗਸਤ ਤੋਂ 90 ਦਿਨਾਂ ਦੀ ਮਿਆਦ ਲਈ ਪੰਜਾਬ ਟੈਲੀਕਾਮ ਸਰਕਲ ਵਿੱਚ ਐਫ.ਟੀ.ਟੀ.ਐਚ. ਪਲਾਨ ਫਾਇਬਰ ਨੂੰ 3 ਮਹੀਨਿਆਂ ਲਈ ਮਹੀਨਾਂ 100 ਰੁਪਏ ਦੀ ਛੂਟ ਦਿੱਤੀ ਜਾਵੇਗੀ। ਨਵਾਂ ਬਡਾਂਡ ਬੈਂਡ ਐਫ.ਟੀ.ਟੀ.ਐਚ. 1199 ਰੁਪਏ ਪ੍ਰਤੀ ਮਹੀਨਾ ਸ਼ੁਰੂ ਕੀਤਾ ਹੈ। ਗ੍ਰਾਹਕਾਂ ਲਈ ਸੁਤੰਤਰਤਾ ਦਿਵਸ ਉੱਤੇ ਪ੍ਰਤੀ ਮਹੀਨਾ 88 ਰੁਪਏ ਦੀ ਛੂਟ ਵੀ ਦਿੱਤੀ ਜਾ ਰਹੀ ਹੈ ਸ੍ਰੀ ਰਾਜ ਪਾਲ ਨੇ ਇਹ ਵੀ ਦੱਸਿਆ ਕਿ 2399 ਰੁਪਏ ਦੇ ਰੀਚਾਰਜ ਪਲਾਨ ਦੀ ਚੋਣ ਕਰਨ ਵਾਲੇ ਗ੍ਰਾਹਕਾ ਨੂੰ 47 ਦਿਨਾਂ ਦੀ ਹੋਰ ਵੈਧਤਾ ਮਿਲੇਗੀ। ਇਸ ਪਲਾਨ ਵਿੱਚ ਹੁਣ 365 ਦਿਨਾਂ ਤੋਂ ਵੱਧ ਕੇ 412 ਵਿੱਚ ਵੈਧਤਾ ਕੀਤੀ ਗਈ ਹੈ। ਸੰਗਰੂਰ ਜ਼ਿਲ੍ਹੇ ਦੇ ਪਿੰਡ ਗਾਗਾ ਸਿੰਘ ਵਾਲਾ ਨੂੰ ਪੂਰੀ ਤਰ੍ਹਾ ਵਾਈ.ਫਾਈ. ਸਿਗਨਲ ਸਿਸਟਮ ਨਾਲ ਜੋੜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਗੰਗਾ ਸਿੰਘ ਵਾਲਾ ਪੰਜਾਬ ਵਿੱਚ ਦੂਜਾ ਅਤੇ ਸੰਗਰੂਰ ਦਾ ਪਹਿਲਾ ਵਾਈ.ਫਾਈ. ਪਿੰਡ ਬਣ ਗਿਆ ਹੈ। ਇਸ ਮੌਕੇ ਸਹਿਸਪਾਲ ਜੀ.ਐਮ., ਇੰਦਰਪ੍ਰੀਤ ਸਿੰਘ, ਸੰਦੀਪ ਕੁਮਾਰ ਏ.ਜੀ.ਐਮ., ਮਹਿੰਦਰ ਸਿੰਘ ਐਸ.ਡੀ.ਓ ., ਰਾਜੀਵ ਗਰਗ ਆਦਿ ਅਧਿਕਾਰੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਤ ਲੌਂਗੋਵਾਲ ਦੀ ਬਰਸੀ ਸੰਬੰਧੀ ਤਿਆਰੀਆਂ ਨੂੰ ਲੈ ਕੇ ਅਕਾਲੀ ਦਲ ਦੀ ਹੋਈ ਮੀਟਿੰਗ ਅਗਲੀ ਖ਼ਬਰ ਤੀਆਂ ਤੀਜ ਦੀਆਂ ਨੂੰ ਲੈ ਕੇ ਕਰਵਾਏ ਸਮਾਗਮਾਂ ’ਚ ਵਿਧਾਇਕ ਭਰਾਜ ਨੇ ਕੀਤੀ ਸ਼ਮੂਲੀਅਤ
Ad Position 24