13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਸੰਤ ਲੌਂਗੋਵਾਲ ਦੀ ਬਰਸੀ ਸੰਬੰਧੀ ਤਿਆਰੀਆਂ ਨੂੰ ਲੈ ਕੇ ਅਕਾਲੀ ਦਲ ਦੀ ਹੋਈ ਮੀਟਿੰਗ

ਸੰਗਰੂਰ, 12 ਅਗਸਤ (ਦਮਨਜੀਤ ਸਿੰਘ) - ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਸਬੰਧੀ ਤਿਆਰੀਆਂ ਨੂੰ ਲੈ ਕੇ ਇੱਕ ਵਿਸ਼ੇਸ਼ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਸੰਗਰੂਰ ਤੋਂ ਹਲਕਾ ਇੰਚਾਰਜ ਅਰਵਿੰਦ ਖੰਨਾ ਦੀ ਅਗਵਾਈ ਵਿੱਚ ਸਥਾਨਕ ਪੂਨੀਆ ਟਾਵਰ ਵਿਖੇ ਹੋਈ। ਇਸ ਮੀਟਿੰਗ ਵਿੱਚ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 20 ਅਗਸਤ ਨੂੰ ਲੌਂਗੋਵਾਲ ਵਿਖੇ ਬਰਸੀ ਮਨਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।

Ad Position 21
No active advertisement
ਖੇਡਾਂ ਵਤਨ ਪੰਜਾਬ ਦੀਆਂ ਸੰਬੰਧੀ ਮਸ਼ਾਲ ਮਾਰਚ ਨੂੰ ਸੰਗਰੂਰ ਤੋਂ ਰਵਾਨਾ ਕਰਦੇ ਵਿਧਾਇਕਾ ਨਰਿੰਦਰ ਕੌਰ ਭਰਾਜ,ਰਾਸ਼ਟਰ ਮੰਡਲ ਖੇਡਾਂ ਵਿੱਚ ਮੈਡਲ ਜੇਤੂ ਵੇ ਲਿਫਟਰ ਹਰਜਿੰਦਰ ਕੌਰ,ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਅਤੇ ਹੋਰ ਅਧਿਕਾਰੀ। ਤਸਵੀਰ: ਮੁਕੇਸ਼ ਕੁਮਾਰ 13-08-2026
ਸੰਗਰੂਰ, 12 ਅਗਸਤ (ਦਮਨਜੀਤ ਸਿੰਘ) - ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਸਬੰਧੀ ਤਿਆਰੀਆਂ ਨੂੰ ਲੈ ਕੇ ਇੱਕ ਵਿਸ਼ੇਸ਼ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਸੰਗਰੂਰ ਤੋਂ ਹਲਕਾ ਇੰਚਾਰਜ ਅਰਵਿੰਦ ਖੰਨਾ ਦੀ ਅਗਵਾਈ ਵਿੱਚ ਸਥਾਨਕ ਪੂਨੀਆ ਟਾਵਰ ਵਿਖੇ ਹੋਈ। ਇਸ ਮੀਟਿੰਗ ਵਿੱਚ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 20 ਅਗਸਤ ਨੂੰ ਲੌਂਗੋਵਾਲ ਵਿਖੇ ਬਰਸੀ ਮਨਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਅਰਵਿੰਦ ਖੰਨਾ ਨੇ ਕਿਹਾ ਕਿ ਸਾਨੂੰ ਹਮੇਸ਼ਾ ਹੀ ਸੰਤ ਹਰਚੰਦ ਸਿੰਘ ਲੌਂਗੋਵਾਲ ਵਰਗੇ ਕੌਮ ਦੇ ਹੀਰਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਜੀਵਨ ਦੇ ਫਲਸਫਿਆਂ ਤੋਂ ਸੇਧ ਲੈ ਕੇ ਆਪਣਾ ਜੀਵਨ ਜੀਉਣਾ ਚਾਹੀਦਾ ਹੈ। ਸ੍ਰੀ ਖੰਨਾ ਨੇ ਕਿਹਾ ਕਿ ਕੌਮ ਦੀ ਬੇਹਤਰੀ ਲਈ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਮੀਟਿੰਗ ਵਿੱਚ ਮੌਜੂਦ ਸਮੂਹ ਵਰਕਰ ਅਤੇ ਆਗੂਆਂ ਨੂੰ ਮਹਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਭਾਰੀ ਗਿਣਤੀ ਵਿੱਚ ਪਹੁੰਚ ਕੇ ਸ਼ਰਧਾਂਜਲੀ ਦੇਣ ਲਈ ਪ੍ਰੇਰਿਆ। ਇਸ ਮੌਕੇ ਉਨ੍ਹਾਂ ਨਾਲ ਸ੍ਰ. ਤੇਜਿੰਦਰ ਸਿੰਘ ਸੰਘਰੇੜੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਬੀਬੀ ਪਰਮਜੀਤ ਕੌਰ ਵਿਰਕ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਇਸਤਰੀ ਵਿੰਗ), ਇਕਬਾਲਜੀਤ ਸਿੰਘ ਪੂਨੀਆ, ਰੁਪਿੰਦਰ ਸਿੰਘ ਹੈਪੀ ਰੰਧਾਵਾ ਸਾਬਕਾ ਚੇਅਰਮੈਨ, ਹਰਵਿੰਦਰ ਸਿੰਘ ਕਾਕੜਾ, ਧਰਮਿੰਦਰ ਸਿੰਘ ਦੁੱਲਟ, ਅਮਰਜੀਤ ਸਿੰਘ ਜੀਤ ਸਰਕਲ ਪ੍ਰਧਾਨ, ਜਤਿੰਦਰ ਸਿੰਘ ਵਿੱਕੀ ਕੋਚ ਸਰਕਲ ਪ੍ਰਧਾਨ ਸੰਗਰੂਰ, ਜਸਵੀਰ ਸਿੰਘ ਬਾਲਦ ਸਰਕਲ ਪ੍ਰਧਾਨ, ਪਰਮਜੀਤ ਸਿੰਘ ਸੰਗਤਪੁਰਾ ਸਰਕਲ ਪ੍ਰਧਾਨ, ਬਿੰਦਰ ਸਿੰਘ ਬਟਰਿਆਣਾ ਸਰਕਲ ਪ੍ਰਧਾਨ, ਬਲਵਿੰਦਰ ਸਿੰਘ ਮਾਝੀ, ਜਗਤਾਰ ਸਿੰਘ ਸੋਮਾ ਫਗੂਵਾਲਾ, ਪਰਵਿੰਦਰ ਸਿੰਘ ਘਰਾਚੋਂ, ਗੁਰਵਿੰਦਰ ਸਿੰਘ ਬਿੰਦੂ ਭੜੋ, ਲਖਵੀਰ ਸਿੰਘ ਲੱਖੇਵਾਲ ਸਾਬਕਾ ਸਰਪੰਚ, ਜਸਕਰਨ ਸਿੰਘ ਭੱਟੀਵਾਲ ਕਲਾ ਬਲਾਕ ਸੰਮਤੀ ਮੈਂਬਰ, ਸਤਿਗੁਰ ਸਿੰਘ ਗੋਰਾ ਬਲਾਕ ਸੰਮਤੀ ਮੈਂਬਰ, ਚਿਤਵੰਤ ਸਿੰਘ ਹਨੀਮਾਨ, ਇੰਦਰਪਾਲ ਸਿੰਘ ਸਿਵੀਆ ਸਾਬਕਾ ਸਾਬਕਾ ਕੌਂਸਲਰ , ਹਰਬੰਸ ਗਰਚਾ ਸਾਬਕਾ ਪ੍ਰਧਾਨ ਨਗਰ ਕੌਂਸਲ ਸੰਗਰੂਰ, ਸੱਜਣ ਰਾਮ ਸਾਬਕਾ ਕੌਂਸਲਰ , ਜੋਗੀ ਰਾਮ ਸਾਬਕਾ ਕੌਂਸਲਰ , ਨਰੇਸ਼ ਕੁਮਾਰ ਪ੍ਰਿੰਸੀਪਲ, ਗੁਰਜੰਟ ਸਿੰਘ ਵਾਲੀਆ ਪ੍ਰਧਾਨ ਅਧਿਆਪਕ ਦਲ ਪੰਜਾਬ, ਗੁਲਾਬ ਸਿੰਘ ਰੂਬਲ, ਗੁਰਮੀਤ ਸਿੰਘ ਰਾਜਾ ਧਾਲੀਵਾਲ, ਸੇਵਕ ਮੌੜ, ਸ਼ੇਰ ਸਿੰਘ ਬਾਲੇਵਾਲ, ਜਰਨੈਲ ਸਿੰਘ ਕਰਤਾਰਪੁਰਾ, ਜੱਸੀ ਮੰਗਵਾਲ, ਇੰਦਰਜੀਤ ਸਿੰਘ ਬੰਟੀ ਮੰਗਵਾਲ, ਗੁਰਨੈਬ ਸਿੰਘ ਫੱਗੂਵਾਲਾ, ਪਰਮਜੀਤ ਮੰਗਲ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਤੇ ਵਰਕਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਨਗਰ ਕੀਰਤਨ 29 ਅਗਸਤ ਅਤੇ ਗੁਰਮਤਿ ਸਮਾਗਮ 30 ਨੂੰ ਅਗਲੀ ਖ਼ਬਰ ਸੁਤੰਤਰਤਾ ਦਿਵਸ ਉੱਤੇ ਬੀ.ਐਸ.ਐਨ.ਐਲ. ਨੇ ਗਾਹਕਾਂ ਨੂੰ ਲਭਾਉਣ ਲਈ ਜਾਰੀ ਕੀਤੀ ਨਵੀਂਆਂ ਸਕੀਮਾਂ
Ad Position 24