ਅਕਾਲੀ ਦਲ (ਪੁਨਰ ਸੁਰਜੀਤ) ਦੀ ਲੌਂਗੋਵਾਲ ਰੈਲੀ ਪੰਜਾਬ ਦਾ ਸਿਆਸੀ ਮਾਹੌਲ ਬਦਲ ਕੇ ਰੱਖ ਦੇਵੇਗੀ- ਰਿਪੂ ਢਿੱਲੋਂ
ਸੰਗਰੂਰ, 13 ਅਗਸਤ (ਅਮਨਦੀਪ ਸਿੰਘ ਬਿੱਟਾ)–ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਰਿਪੁਦਮਨ ਸਿੰਘ ਰਿਪੂ ਢਿੱਲੋਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ, ਸੀਨੀਅਰ ਆਗੂ ਪਾਰਟੀ ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਮਰਹੂਮ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 41ਵੀਂ ਬਰਸੀ ਉੱਤੇ ਹੋਣ ਵਾਲੀ ਕਾਨਫਰੰਸ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵਾਂ ਅਧਿਆਇ ਲਿਖਣ ਜਾ ਰਹੀ ਹੈ। ਕਰਤਾਰਪੁਰਾ ਬਸਤੀ ਵਿਖੇ ਪਾਰਟੀ ਦੇ ਸਰਗਰਮ ਅਹੁਦੇਦਾਰਾ, ਕਾਰਕੁੰਨਾਂ ਦੀ ਅਹਿਮ ਬੈਠਕ ਅਤੇ ਕਾਨਫਰੰਸ ਦੀ ਸਫਲਤਾ ਲਈ ਲਗਾਈਆਂ ਡਿਊਟੀਆਂ ਉਪਰੰਤ ‘ਅਜੀਤ’ ਨਾਲ ਗੱਲਬਾਤ ਕਰਦਿਆਂ ਰਿਪੂ ਢਿੱਲੋਂ ਕਿਹਾ ਕਿ ਉਨ੍ਹਾਂ ਪਿਛਲੇ ਕਈ ਦਿਨਾਂ ਤੋਂ ਵਿਧਾਨ ਸਭਾ ਹਲਕਾ ਸੰਗਰੂਰ ਦੇ ਹਰ ਪਿੰਡ ਅਤੇ ਸ਼ਹਿਰੀ ਅਕਾਲੀ ਸਰਮਥਕਾਂ ਨਾਲ ਰਬਤਾ ਕੀਤਾ ਹੈ।
ਸ
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਦੇ ਆਗੂ ਸੰਗਤੀਵਾਲਾ ਵਿਖੇ ਮੀਟਿੰਗ ਤੋਂ ਬਾਅਦ ਯਾਦਗਾਰੀ ਫੋਟੋ ਖਿਚਵਾਉਂਦੇ ਹੋਏ। ਤਸਵੀਰ: ਅਜਾਇਬ ਸਿੰਘ ਨੀਲੋਵਾਲ
ਰਿਪੁਦਮਨ ਸਿੰਘ ਰਿਪੂ ਢਿੱਲੋਂ।
ਕਾਲਜ ਦੀਆਂ ਹੋਣਹਾਰ ਵਿਦਿਆਰਥਣਾਂ।
14-08-2026
ਸੰਗਰੂਰ, 13 ਅਗਸਤ (ਅਮਨਦੀਪ ਸਿੰਘ ਬਿੱਟਾ)–ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਰਿਪੁਦਮਨ ਸਿੰਘ ਰਿਪੂ ਢਿੱਲੋਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ, ਸੀਨੀਅਰ ਆਗੂ ਪਾਰਟੀ ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਮਰਹੂਮ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 41ਵੀਂ ਬਰਸੀ ਉੱਤੇ ਹੋਣ ਵਾਲੀ ਕਾਨਫਰੰਸ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵਾਂ ਅਧਿਆਇ ਲਿਖਣ ਜਾ ਰਹੀ ਹੈ। ਕਰਤਾਰਪੁਰਾ ਬਸਤੀ ਵਿਖੇ ਪਾਰਟੀ ਦੇ ਸਰਗਰਮ ਅਹੁਦੇਦਾਰਾ, ਕਾਰਕੁੰਨਾਂ ਦੀ ਅਹਿਮ ਬੈਠਕ ਅਤੇ ਕਾਨਫਰੰਸ ਦੀ ਸਫਲਤਾ ਲਈ ਲਗਾਈਆਂ ਡਿਊਟੀਆਂ ਉਪਰੰਤ ‘ਅਜੀਤ’ ਨਾਲ ਗੱਲਬਾਤ ਕਰਦਿਆਂ ਰਿਪੂ ਢਿੱਲੋਂ ਕਿਹਾ ਕਿ ਉਨ੍ਹਾਂ ਪਿਛਲੇ ਕਈ ਦਿਨਾਂ ਤੋਂ ਵਿਧਾਨ ਸਭਾ ਹਲਕਾ ਸੰਗਰੂਰ ਦੇ ਹਰ ਪਿੰਡ ਅਤੇ ਸ਼ਹਿਰੀ ਅਕਾਲੀ ਸਰਮਥਕਾਂ ਨਾਲ ਰਬਤਾ ਕੀਤਾ ਹੈ। ਇਨ੍ਹਾਂ ਮੀਟਿੰਗਾਂ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਅੱਜ ਪੰਜਾਬ ਦੇ ਲੋਕ ਪੰਥਕ ਸਰਕਾਰ ਬਨਾਉਣ ਦੇ ਚਾਹਵਾਨ ਹਨ ਅਤੇ ਪੰਥਕ ਸਰਕਾਰ ਕੇਵਲ ਅਕਾਲੀ ਦਲ (ਪੁਨਰ ਸੁਰਜੀਤ) ਹੀ ਦੇਣ ਦੇ ਸਮਰਥ ਹੈ। ਅਕਾਲੀ ਦਲ (ਬਾਦਲ), ਕਾਂਗਰਸ ਅਤੇ ਸੱਤਾਧਾਰੀ ਆਪ ਉੱਪਰ ਕਰਾਰਾ ਹਮਲਾ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਵੇਲੇ ਕੇਵਲ ਅਕਾਲੀ ਦਲ (ਪੁਨਰ ਸੁਰਜੀਤ) ਹੀ ਪੰਜਾਬੀਆਂ ਲਈ ਆਸ ਦੀ ਕਿਰਨ ਹੈ ਅਤੇ ਸਰਕਾਰ ਬਨਾਉਣ ਦੇ ਸਮਰਥ ਹੈ। ਲੌਂਗੋਵਾਲ ਵਾਲੀ 20 ਅਗਸਤ ਦੀ ਪਾਰਟੀ ਰੈਲੀ ਵਿੱਚ ਹੋਣ ਵਾਲਾ ਇਕੱਠ ਇਤਿਹਾਸਕ ਹੋਵੇਗਾ ਅਤੇ ਮਾਲਵਾ ਖਿੱਤੇ ਸਮੇਤ ਪੂਰੇ ਪੰਜਾਬ ਦੇ ਸਿਆਸੀ ਮਾਹੋਲ ਨੂੰ ਬਦਲ ਕੇ ਰੱਖ ਦੇਵੇਗੀ।