14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਅਕਾਲ ਕਾਲਜ ਆਫ਼ ਐਜੂਕੇਸ਼ਨ ਦੇ ਵਿਦਿਆਰਥੀਆਂ ਵੱਲੋਂ ਸਕੂਲ ਦਾ ਉਦੇਸ਼ਪੂਰਨ ਵਿੱਦਿਅਕ ਦੌਰਾ

ਸੰਗਰੂਰ, 13 ਅਗਸਤ (ਸੁਖਵਿੰਦਰ ਸਿੰਘ ਫੁੱਲ) - ਅਕਾਲ ਕਾਲਜ ਆਫ਼ ਐਜੂਕੇਸ਼ਨ, ਮਸਤੂਆਣਾ ਸਾਹਿਬ ਦੇ ਬੀ. ਐੱਡ.

Ad Position 21
No active advertisement
ਅਜੀਤ ਡੈਸਕ 14-08-2026
ਸੰਗਰੂਰ, 13 ਅਗਸਤ (ਸੁਖਵਿੰਦਰ ਸਿੰਘ ਫੁੱਲ) - ਅਕਾਲ ਕਾਲਜ ਆਫ਼ ਐਜੂਕੇਸ਼ਨ, ਮਸਤੂਆਣਾ ਸਾਹਿਬ ਦੇ ਬੀ.ਐੱਡ. (ਤੀਜੇ ਸਮੈਸਟਰ) ਦੇ ਵਿਦਿਆਰਥੀਆਂ ਵੱਲੋਂ ‘ਕਮਿਊਨਿਟੀ ਸਰਵਿਸ ਪ੍ਰੋਜੈਕਟ’ ਦੇ ਹਿੱਸੇ ਵਜੋਂ ਨਵਜੀਵਨੀ ਸਕੂਲ ਆਫ਼ ਸਪੈਸ਼ਲ ਐਜੂਕੇਸ਼ਨ, ਪਟਿਆਲਾ ਦਾ ਇੱਕ ਵਿਸ਼ੇਸ਼ ਵਿੱਦਿਅਕ ਦੌਰਾ ਕੀਤਾ ਗਿਆ। ਇਹ ਪ੍ਰੋਗਰਾਮ ਕਾਲਜ ਪ੍ਰਿੰਸੀਪਲ ਡਾ. ਸੁਖਦੀਪ ਕੌਰ ਦੀ ਸਰਪ੍ਰਸਤੀ ਅਤੇ ਕਮਿਊਨਿਟੀ ਸਰਵਿਸ ਪ੍ਰੋਜੈਕਟ ਵਰਕ ਇੰਚਾਰਜ ਪ੍ਰੋ. ਰਮਨਦੀਪ ਕੌਰ ਦੀ ਅਗਵਾਈ ਹੇਠ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਇਸ ਦੌਰੇ ਦਾ ਪ੍ਰਮੁੱਖ ਮਨੋਰਥ ਭਵਿੱਖ ਦੇ ਅਧਿਆਪਕਾਂ ਨੂੰ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਪ੍ਰਤੀ ਵਧੇਰੇ ਸੰਵੇਦਨਸ਼ੀਲ ਬਣਾਉਣਾ, ਉਨ੍ਹਾਂ ਦੀਆਂ ਮਾਨਸਿਕ ਤੇ ਸਰੀਰਕ ਲੋੜਾਂ ਨੂੰ ਸਮਝਣਾ ਅਤੇ ’ਸਮਾਵੇਸ਼ੀ ਸਿੱਖਿਆ’ ਪ੍ਰਣਾਲੀ ਦੀ ਵਿਹਾਰਕ ਜਾਣਕਾਰੀ ਪ੍ਰਦਾਨ ਕਰਨਾ ਸੀ। ਦੌਰੇ ਦੌਰਾਨ ਨਵਜੀਵਨੀ ਸਕੂਲ ਦੇ ਕੋਆਰਡੀਨੇਟਰ ਸ੍ਰੀ ਮਨਦੀਪ ਸਿੰਘ ਵੱਲੋਂ ਕਾਲਜ ਦੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਕੂਲ ਦੇ ਵੱਖ-ਵੱਖ ਵਿਭਾਗਾਂ ਦੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਉਂਦਿਆਂ ਵਿਦਿਆਰਥੀਆਂ ਨੂੰ ਪ੍ਰੀ-ਪ੍ਰਾਇਮਰੀ, ਪ੍ਰਾਇਮਰੀ, ਸੈਕੰਡਰੀ, ਪ੍ਰੀ-ਵੋਕੇਸ਼ਨਲ ਅਤੇ ਵੋਕੇਸ਼ਨਲ ਸੈਕਸ਼ਨਾਂ ਦਾ ਦੌਰਾ ਕਰਵਾਇਆ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸਮਰੱਥਾਵਾਂ ਅਨੁਸਾਰ ਗਤੀਵਿਧੀ-ਅਧਾਰਿਤ ਸਿੱਖਿਆ ਅਤੇ ਹੁਨਰ ਵਿਕਾਸ ਦੀ ਸਿਖਲਾਈ ਦਿੱਤੀ ਜਾਂਦੀ ਹੈ। ਵਿਦਿਆਰਥੀਆਂ ਨੇ ‘ਸੈਂਸਰੀ ਇੰਟੀਗ੍ਰੇਸ਼ਨ ਥੈਰੇਪੀ ਰੂਮ’ ਅਤੇ ‘ਸਪੀਚ ਥੈਰੇਪੀ ਰੂਮ’ ਦਾ ਵਿਸ਼ੇਸ਼ ਨਿਰੀਖਣ ਕੀਤਾ ਅਤੇ ਮਾਹਰਾਂ ਤੋਂ ਥੈਰੇਪੀਆਂ ਸੰਬੰਧੀ ਜਾਣਕਾਰੀ ਹਾਸਲ ਕੀਤੀ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਸਕੂਲ ਦੇ ਹੋਸਟਲ ਅਤੇ ਟਰੇਨਿੰਗ ਕਾਲਜ ਦੀਆਂ ਉਪਲਬਧ ਸਹੂਲਤਾਂ ਦਾ ਜਾਇਜ਼ਾ ਵੀ ਲਿਆ। ਸਕੂਲ ਦੇ ਬੱਚਿਆਂ ਅਤੇ ਸਟਾਫ਼ ਨਾਲ ਹੋਈ ਸਿੱਧੀ ਗੱਲਬਾਤ ਨੇ ਬੀ.ਐੱਡ. ਵਿਦਿਆਰਥੀਆਂ ਦੇ ਮਨਾਂ ’ਤੇ ਡੂੰਘਾ ਪ੍ਰਭਾਵ ਪਾਇਆ। ਇਸ ਅਨੁਭਵ ਨੇ ਉਨ੍ਹਾਂ ਵਿੱਚ ਹਮਦਰਦੀ, ਸਕਾਰਾਤਮਿਕ ਰਵੱਈਆ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਜਜ਼ਬਾ ਹੋਰ ਮਜ਼ਬੂਤ ਕੀਤਾ। ਕਾਲਜ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਦੌਰਾ ਵਿਦਿਆਰਥੀਆਂ ਲਈ ਅਤਿਅੰਤ ਗਿਆਨਵਰਧਕ, ਪ੍ਰੇਰਨਾਦਾਇਕ ਅਤੇ ਮੁੱਲ-ਵਰਧਿਤ ਅਨੁਭਵ ਸਾਬਤ ਹੋਇਆ, ਜੋ ਉਨ੍ਹਾਂ ਦੇ ਭਵਿੱਖੀ ਅਧਿਆਪਨ ਸਫ਼ਰ ਵਿੱਚ ਬਹੁਤ ਲਾਹੇਵੰਦ ਰਹੇਗਾ।
Ad Position 22
No active advertisement
ਪਿਛਲੀ ਖ਼ਬਰ ਵਿੱਤ ਮੰਤਰੀ ਪੰਜਾਬ ਵਲੋਂ ਆਪਣਾ ਹੱਕ ਮੰਗ ਰਹੇ ਮੁਲਾਜ਼ਮਾਂ ਨੂੰ ਐਂਟੀ ਸਟੇਟ ਦਾ ਖ਼ਿਤਾਬ ਦੇਣਾ ਬਹੁਤ ਮੰਦਭਾਗਾ‘ਅਧਿਆਪਕ ਦਲ... ਅਗਲੀ ਖ਼ਬਰ ਅਕਾਲੀ ਦਲ (ਪੁਨਰ ਸੁਰਜੀਤ) ਦੀ ਲੌਂਗੋਵਾਲ ਰੈਲੀ ਪੰਜਾਬ ਦਾ ਸਿਆਸੀ ਮਾਹੌਲ ਬਦਲ ਕੇ ਰੱਖ ਦੇਵੇਗੀ- ਰਿਪੂ ਢਿੱਲੋਂ
Ad Position 24