14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਅਮਨ ਅਰੋੜਾ ਨੇ ਕਰੋੜਾਂ ਦੀ ਲਾਗਤ ਨਾਲ ਸੜਕਾਂ ਅਤੇ ਫੜ੍ਹਾਂ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਕਰਵਾਇਆ

ਲੌਂਗੋਵਾਲ, 13 ਅਗਸਤ (ਵਿਨੋਦ, ਖੰਨਾ) – ਲੌਂਗੋਵਾਲ ਦੀ ਅਨਾਜ ਮੰਡੀ ਵਿੱਚ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਮੰਡੀ ਦੀਆਂ ਸੜਕਾਂ ਅਤੇ ਫੜ੍ਹਾਂ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਕਰੀਬ 4 ਕਰੋੜ 31 ਲੱਖ ਦੀ ਲਾਗਤ ਨਾਲ ਹੋਣ ਵਾਲੇ ਇਸ ਵਿਕਾਸ ਕਾਰਜ ਦਾ ਨੀਂਹ ਪੱਥਰ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਵੱਲੋਂ ਰੱਖਿਆ ਗਿਆ ਹੈ।

Ad Position 21
No active advertisement
ਦੁਕਾਨ ਦਾ ਮੌਕਾ ਦੇਖ਼ਦੇ ਪੁਲਿਸ ਅਧਿਕਾਰੀਆਂ ਦਾ ਦ੍ਰਿਸ਼। ਤਸਵੀਰ: ਰਣਧੀਰ ਸਿੰਘ ਫੱਗੂਵਾਲਾ 14-08-2026
ਲੌਂਗੋਵਾਲ, 13 ਅਗਸਤ (ਵਿਨੋਦ, ਖੰਨਾ) – ਲੌਂਗੋਵਾਲ ਦੀ ਅਨਾਜ ਮੰਡੀ ਵਿੱਚ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਮੰਡੀ ਦੀਆਂ ਸੜਕਾਂ ਅਤੇ ਫੜ੍ਹਾਂ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਕਰੀਬ 4 ਕਰੋੜ 31 ਲੱਖ ਦੀ ਲਾਗਤ ਨਾਲ ਹੋਣ ਵਾਲੇ ਇਸ ਵਿਕਾਸ ਕਾਰਜ ਦਾ ਨੀਂਹ ਪੱਥਰ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਵੱਲੋਂ ਰੱਖਿਆ ਗਿਆ ਹੈ। ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਲੌਂਗੋਵਾਲ ਦੀ ਅਨਾਜ ਮੰਡੀ ਵਿੱਚ ਸੜਕਾਂ ਅਤੇ ਫੜ੍ਹਾਂ ਦੇ ਨਵੀਨੀਕਰਨ ਨਾਲ ਕਿਸਾਨਾਂ ਨੂੰ ਆਪਣੀ ਫ਼ਸਲ ਲਿਆਉਣ ਅਤੇ ਵੇਚਣ ਸਮੇਂ ਹੋਰ ਸੁਵਿਧਾ ਮਿਲੇਗੀ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਬੁਨਿਆਦੀ ਸਹੂਲਤਾਂ ਵਿੱਚ ਸੁਧਾਰ ਹੋਣ ਨਾਲ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਵੀ ਲਾਭ ਮਿਲੇਗਾ। ਸਰਕਾਰ ਦਾ ਉਦੇਸ਼ ਕਿਸਾਨਾਂ ਨੂੰ ਮੰਡੀਆਂ ਵਿੱਚ ਸੁਚੱਜਾ ਅਤੇ ਸੁਖਾਵਾਂ ਵਾਤਾਵਰਨ ਮੁਹੱਈਆ ਕਰਵਾਉਣਾ ਹੈ। ਅਰੋੜਾ ਨੇ ਉਚੇਚੇ ਤੌਰ ਤੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਮੰਡੀ ਦੇ ਵਿਚ ਕਰਵਾਏ ਜਾਣ ਵਾਲੇ ਰਾਜਨੀਤਕ ਜਾਂ ਗੈਰ ਰਾਜਨੀਤਕ ਸਮਾਗਮਾਂ ਮੌਕੇ ਕਿਸੇ ਨੂੰ ਵੀ ਮੰਡੀ ਦਾ ਫੜ੍ਹ ਖਰਾਬ ਕਰਨ ਦੀ ਆਗਿਆ ਨਾ ਦਿੱਤੀ ਜਾਵੇ। ਸਮਾਗਮਾਂ ਲਈ ਟੈਂਟ ਜਾਂ ਤਾਂ ਸ਼ੈੱਡ ਦੇ ਹੇਠਾਂ ਕਰਵਾਏ ਜਾਣ ਜਾਂ ਫੇਰ ਟੈਂਟ ਪਲੇਟਾਂ ਵਾਲੇ ਲਾਏ ਜਾਣ। ਇਸ ਮੌਕੇ ਚੇਅਰਮੈਨ ਗੀਤੀ ਮਾਨ, ਪਰਮਜੀਤ ਕੌਰ ਬਟੂਹਾ ਬਲਾਕ ਸੰਮਤੀ ਮੈਂਬਰ, ਬਲਵਿੰਦਰ ਸਿੰਘ ਢਿੱਲੋਂ, ਬਲਾਕ ਪ੍ਰਧਾਨ ਵਿੱਕੀ ਵਸਿਸ਼ਟ, ਅਮ੍ਰਿਤਪਾਲ ਸਿੰਘ ਸਿੱਧੂ, ਮੇਲਾ ਸਿੰਘ ਸੂਬੇਦਾਰ, ਸਰਪੰਚ ਦਰਸ਼ਨ ਸਿੰਘ ਕੈਂਬੋਵਾਲ, ਸਰਪੰਚ ਨਿਹਾਲ ਸਿੰਘ, ਸਰਪੰਚ ਜਗਰਾਜ ਸਿੰਘ ਬਟੂਹਾ, ਬਾਰੂ ਰਾਮ ਲੰਬੂ, ਰਿੰਕਾ ਧਰਮਾਂ ਸਵੀਟ, ਪਵਨ ਕੁਮਾਰ ਬਬਲਾ, ਸਰਪੰਚ ਭੀਮ ਦਾਸ ਬਾਵਾ, ਸਰਪੰਚ ਲਖਵੀਰ ਸਿੰਘ ਲੱਖੀ, ਕਮਲਜੀਤ ਸਿੰਘ ਵਿੱਕੀ, ਪਰਮਜੀਤ ਸਿੰਘ ਸੋਸਾਇਟੀ ਪ੍ਰਧਾਨ, ਲਖਵਿੰਦਰ ਸਿੰਘ ਭਾਲ, ਜਸਵਿੰਦਰ ਸਿੰਘ ਨੱਪੀ, ਜਤਿੰਦਰ ਰਿਸ਼ੀ, ਡਾ. ਮਲਵਿੰਦਰ ਸਿੰਘ ਮਾਲੀ, ਕੌਂਸਲਰ ਗੁਰਮੇਲ ਸਿੰਘ ਚੋਟੀਆ, ਸੰਜੂ ਜਿੰਦਲ, ਗੋਪਾਲ ਕ੍ਰਿਸ਼ਨ ਪਾਲੀ, ਪੂਰਨ ਸਿੰਘ ਦੁੱਲਟ, ਸਿੱਪੀ ਧੀਮਾਨ, ਗੁਰਜੰਟ ਸਿੰਘ ਪ੍ਰਧਾਨ, ਸਰਪੰਚ ਗੋਬਿੰਦ ਸਿੰਘ, ਜਗਦੇਵ ਸਿੰਘ ਸਿੱਧੂ, ਸੁਖਪਾਲ ਸਿੰਘ ਬਾਜਵਾ ਅਤੇ ਗੁਰਸੇਵਕ ਸਿੰਘ ਚਹਿਲ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮਾਰਕੀਟ ਕਮੇਟੀ ਦਫ਼ਤਰ ਦਾ ਨੀਂਹ ਪੱਥਰ ਰੱਖਿਆ ਅਗਲੀ ਖ਼ਬਰ ਸੂਬੇ ਅੰਦਰ ਅਗਲੀ ਸਰਕਾਰ ਕਾਂਗਰਸ ਪਾਰਟੀ ਦੀ ਹੋਵੇਗੀ -ਕਾਂਤਾ ਕੁਠਾਲਾ
Ad Position 24