14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਨੈਸ਼ਨਲ ਹਾਈਵੇ ਸੜਕ ਦੀਆਂ ਬਰਮਾਂ ’ਤੇ ਪਈਆਂ ਪਾਈਪਾਂ ਦੀ ਅਣਦੇਖੀ ਦਾ ਖਮਿਆਜ਼ਾ ਭੁਗਤ ਰਹੇ ਹਨ ਵਾਹਨ ਚਾਲਕ

ਮੂਣਕ, 13 ਅਗਸਤ (ਵਰਿੰਦਰ ਭਾਰਦਵਾਜ) - ਖੇਤਾਂ ਤੱਕ ਨਹਿਰੀ ਪਾਣੀ ਦੀ ਸਪਲਾਈ ਪਹੁੰਚਾਉਣ ਲਈ ਜਮੀਨ ਦੋਜੀ ਪਾਇਆਂ ਜਾਣ ਵਾਲੀਆਂ ਵੱਡੀਆਂ ਸੀਮਿੰਟ ਦੀਆ ਪਾਈਪਾਂ ਸਬੰਧਤ ਪਾਈਪ ਸਪਲਾਇਰ (ਠੇਕੇਦਾਰ) ਦੀ ਲਾਪਰਵਾਹੀ ਜਾਂ ਸਬੰਧਿਤ ਵਿਭਾਗ ਦੀ ਅਣਦੇਖੀ ਕਾਰਨ ਇਨ੍ਹਾਂ ਪਾਈਪਾਂ ਨੂੰ ਕਿਸੇ ਨਿਰਧਾਰਿਤ ਥਾਂ ‘ਤੇ ਨਾ ਰੱਖ ਕੇ ਕੜੈਲ ਤੋਂ ਮੂਣਕ ਅਤੇ ਮੂਣਕ ਤੋਂ ਟੋਹਾਣਾ ਨੈਸ਼ਨਲ ਹਾਈਵੇ 148 ਬੀ ਸੜਕ ਦੀਆਂ ਬਰਮਾਂ ਦੇ ‘ਤੇ ਸਿੱਟੀਆਂ ਹੋਈਆਂ ਹਨ ਜ਼ੋ ਹਰ ਸਮੇਂ ਹਾਦਸਿਆਂ ਦੀ ਉਡੀਕ ਵਿੱਚ ਮੌਤ ਨੂੰ ਸੱਦਾ ਦੇ ਰਹੀਆਂ ਹਨ। ਇੰਨਾ ਰਸਤਿਆਂ ਤੇ ਰੋਜ਼ ਦਿਹਾੜੀ ਖੇਤਾਂ ਨੂੰ ਜਾਣ ਅਤੇ ਵਪਾਰ ਸਬੰਧੀ ਅਤੇ ਨੌਕਰੀ ਪੇਸ਼ਾ ਇੱਕ ਥਾਂ ਤੋਂ ਦੂਜੀ ਥਾਂ ਨਿੱਤ ਜਾਣ ਵਾਲੇ ਰਾਹਗਿਰਾਂ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਇਨ੍ਹਾਂ ਪਾਇਪਾਂ ਨੂੰ ਕਿਸੇ ਢੁਕਵੀ ਥਾਂ ਰਖਵਾਉਣ ਦੀ ਬਜਾਏ ਸੜਕ ਦੀਆਂ ਬਰਮਾਂ ਤੇ ਘਾਹ ਵਿੱਚ ਸਿੱਟ ਕੇ ਸੜਕ ਤੋਂ ਗੁਜ਼ਰਦੇ ਲੋਕਾਂ ਦੀ ਜਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਪਾਇਪਾਂ ਕਾਰਨ ਹਰ ਦਿਨ ਕੋਈ ਨਾ ਕੋਈ ਹਾਦਸਾ ਹੁੰਦੇ ਹੁੰਦੇ ਬਚਦਾ ਹੈ।

Ad Position 21
No active advertisement
ਨੈਸ਼ਨਲ ਹਾਈਵੇ 148 ਬੀ ਸੜਕ ਕੜੈਲ ਤੇ ਟੋਹਾਣਾ ਸੜਕ ਕਿਨਾਰੇ ਪਈਆਂ ਸੀਮਿੰਟ ਦੀਆ ਪਾਈਪਾਂ ਦਾ ਦ੍ਰਿਸ਼। ਤਸਵੀਰ – ਵਰਿੰਦਰ ਭਾਰਦਵਾਜ 14-08-2026
ਮੂਣਕ, 13 ਅਗਸਤ (ਵਰਿੰਦਰ ਭਾਰਦਵਾਜ) - ਖੇਤਾਂ ਤੱਕ ਨਹਿਰੀ ਪਾਣੀ ਦੀ ਸਪਲਾਈ ਪਹੁੰਚਾਉਣ ਲਈ ਜਮੀਨ ਦੋਜੀ ਪਾਇਆਂ ਜਾਣ ਵਾਲੀਆਂ ਵੱਡੀਆਂ ਸੀਮਿੰਟ ਦੀਆ ਪਾਈਪਾਂ ਸਬੰਧਤ ਪਾਈਪ ਸਪਲਾਇਰ (ਠੇਕੇਦਾਰ) ਦੀ ਲਾਪਰਵਾਹੀ ਜਾਂ ਸਬੰਧਿਤ ਵਿਭਾਗ ਦੀ ਅਣਦੇਖੀ ਕਾਰਨ ਇਨ੍ਹਾਂ ਪਾਈਪਾਂ ਨੂੰ ਕਿਸੇ ਨਿਰਧਾਰਿਤ ਥਾਂ ‘ਤੇ ਨਾ ਰੱਖ ਕੇ ਕੜੈਲ ਤੋਂ ਮੂਣਕ ਅਤੇ ਮੂਣਕ ਤੋਂ ਟੋਹਾਣਾ ਨੈਸ਼ਨਲ ਹਾਈਵੇ 148 ਬੀ ਸੜਕ ਦੀਆਂ ਬਰਮਾਂ ਦੇ ‘ਤੇ ਸਿੱਟੀਆਂ ਹੋਈਆਂ ਹਨ ਜ਼ੋ ਹਰ ਸਮੇਂ ਹਾਦਸਿਆਂ ਦੀ ਉਡੀਕ ਵਿੱਚ ਮੌਤ ਨੂੰ ਸੱਦਾ ਦੇ ਰਹੀਆਂ ਹਨ। ਇੰਨਾ ਰਸਤਿਆਂ ਤੇ ਰੋਜ਼ ਦਿਹਾੜੀ ਖੇਤਾਂ ਨੂੰ ਜਾਣ ਅਤੇ ਵਪਾਰ ਸਬੰਧੀ ਅਤੇ ਨੌਕਰੀ ਪੇਸ਼ਾ ਇੱਕ ਥਾਂ ਤੋਂ ਦੂਜੀ ਥਾਂ ਨਿੱਤ ਜਾਣ ਵਾਲੇ ਰਾਹਗਿਰਾਂ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਇਨ੍ਹਾਂ ਪਾਇਪਾਂ ਨੂੰ ਕਿਸੇ ਢੁਕਵੀ ਥਾਂ ਰਖਵਾਉਣ ਦੀ ਬਜਾਏ ਸੜਕ ਦੀਆਂ ਬਰਮਾਂ ਤੇ ਘਾਹ ਵਿੱਚ ਸਿੱਟ ਕੇ ਸੜਕ ਤੋਂ ਗੁਜ਼ਰਦੇ ਲੋਕਾਂ ਦੀ ਜਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਪਾਇਪਾਂ ਕਾਰਨ ਹਰ ਦਿਨ ਕੋਈ ਨਾ ਕੋਈ ਹਾਦਸਾ ਹੁੰਦੇ ਹੁੰਦੇ ਬਚਦਾ ਹੈ। ਸਬੰਧਤ ਵਿਭਾਗ ਅਤੇ ਸੜਕ ਸੁਰੱਖਿਆ ਨਾਲ ਸੰਬੰਧਿਤ ਅਧਿਕਾਰੀ ਸਬ ਕੁੱਝ ਦੇਖਦੇ ਹੋਏ ਵੀ ਅੱਖੋਂ ਪਰੋਖੇ ਕਰਕੇ ਸੜਕ ਤੋਂ ਗੁਜ਼ਰ ਜਾਂਦੇ ਹਨ, ਜਦਕਿ ਇਸ ਸੜਕ ਤੋਂ ਹਨੇਰੇ ਸਵੇਰੇ ਗੁਜਰਣ ਵਾਲੇ ਵਾਹਨ ਚਾਲਕਾਂ ਨੂੰ ਇਸ ਦਾ ਖਮਿਆਜਾ ਜਾਨੀ, ਮਾਲੀ ਰੂਪ ਵਿੱਚ ਕਦੇ ਵੀ ਭੁਗਤਣਾ ਪੈ ਸਕਦਾ ਹੈ। ਟਰਾਂਸਪੋਰਟਰ ਜੈਪਾਲ ਸੈਣੀ, ਮੁਖਤਿਆਰ ਸਿੰਘ ਕੰਬੋਜ, ਮੱਖਣ ਸਿੰਘ, ਰਸ਼ੀਦ ਖਾਨ, ਕਸ਼ਿਸ਼ ਅਰੋੜਾ ਕੱਕੀ, ਆਦਿ ਦਾ ਕਹਿਣਾ ਹੈ ਕਿ ਨੈਸ਼ਨਲ ਹਾਈਵੇ ਅਤੇ ਲਿੰਕ ਸੜਕਾਂ ਦੀਆਂ ਬਰਮਾਂ ਤੇ ਘਾਹ ਵਿੱਚ ਪਈਆਂ ਇਹ ਪਾਈਪਾਂ ਆਮ ਵਾਹਨ ਚਾਲਕਾਂ ਨੂੰ ਹਨ੍ਹੇਰੇ ਸਵੇਰੇ ਘਾਹ ਵਿੱਚ ਨਜ਼ਰ ਨਹੀਂ ਆਉਂਦੀਆਂ ਵਾਹਨ ਚਾਲਕ ਸਾਈਡ ਲੈਣ ਜਾਂ ਦੇਣ ਦੇ ਚੱਕਰ ਦੇ ਵਿੱਚ ਇਹਨਾਂ ਪਾਈਪਾਂ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋਣ ਦਾ ਖਦਸਾ ਬਣਿਆ ਰਹਿੰਦਾ ਹੈ। ਸ਼ਹਿਰ ਤੇ ਇਲਾਕਾ ਨਿਵਾਸੀਆਂ ਦੀ ਨੈਸ਼ਨਲ ਹਾਈਵੇ 148 ਬੀ ਅਤੇ ਸੰਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸੜਕ ਕਿਨਾਰੇ ਸਿੱਟੀਆਂ ਪਾਈਪਾਂ ਨੂੰ ਕਿਸੇ ਉਚਿਤ ਥਾਂ ਤੇ ਰਖਵਾਇਆ ਜਾਵੇ ਤਾਂ ਜੋ ਵਾਹਨ ਚਾਲਕ ਹਾਦਸੇ ਦਾ ਸ਼ਿਕਾਰ ਹੋਣੋਂ ਬਚ ਸਕਣ।
Ad Position 22
No active advertisement
ਪਿਛਲੀ ਖ਼ਬਰ ਬਾਲਦ ਖੁਰਦ ਤੀਆਂ ਮੌਕੇ ਉੱਘੇ ਲੋਕ ਗਾਇਕ ਹਰਜੀਤ ਹਰਮਨ ਨੇ ਬੋਲੀਆਂ ਗਾ ਕੇ ਬੰਨ੍ਹਿਆ ਰੰਗ ਅਗਲੀ ਖ਼ਬਰ ਐੱਸ.ਯੂ.ਐੱਸ ਕਾਲਜ ਮਹਿਲਾਂ ਦੇ ਵਿਦਿਆਰਥੀਆਂ ਨੇ ਫਿਲਮ ਦਾ ਅ ਨੰਦ ਮਾਣਿਆ
Ad Position 24